HINDI

Panchayat Elections: ਸ੍ਰੀ ਅਨੰਦਪੁਰ ਸਾਹਿਬ ਦੇ 132 ਪਿੰਡਾਂ 'ਚ ਹੋਣਗੀਆਂ ਪੰਚਾਇਤੀ ਚੋਣਾਂ, 27 ਪਿੰਡਾਂ 'ਚ ਹੋ ਚੁੱਕੀ ਹੈ ਸਰਬ ਸੰਮਤੀ

Panchayat Elections/ ਬਿਮਲ ਸ਼ਰਮਾ: ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰ ਆਪਣੀ ਆਪਣੀ ਜਿੱਤ ਲਈ ਪੱਬਾ ਭਾਰ ਹੋਏ ਹਨ। ਉਥੇ ਹੀ ਪ੍ਰਸ਼ਾਸਨ ਦੀ ਗੱਲ ਕਰ ਲਈ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ 159 ਪਿੰਡ ਹਨ ਜਿਨਾਂ ਵਿੱਚੋਂ 27 ਪਿੰਡਾਂ ਵਿੱਚ ਸਰਬ ਸੰਮਤੀ ਹੋ ਚੁੱਕੀ ਹੈ ਅਤੇ ਹੁਣ 132 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 132 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ ਜਿਨਾਂ ਵਿੱਚੋਂ 27 ਤੇ ਪਹਿਲਾਂ ਹੀ ਸਰਬ ਸੰਮਤੀ ਹੋ ਚੁੱਕੀ ਹੈ। ਇਹਦੇ ਵਿੱਚੋਂ 115 ਪਿੰਡ ਅਜਿਹੇ ਨੇ ਜਿੱਥੇ ਇੱਕ ਇੱਕ ਬੂਥ ਹੈ ਤੇ 18 ਪਿੰਡ ਅਜਿਹੇ ਨੇ ਜਿੱਥੇ ਡਬਲ ਬੂਥ ਹੈ ਤੇ ਕੁੱਲ 151 ਬੂਥ ਬਣਾਏ ਹਨ। ਜਿੱਥੇ ਤੱਕ ਸਰਪੰਚਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 326 ਸਰਪੰਚੀ ਦੇ ਉਮੀਦਵਾਰ ਹਨ ਅਤੇ ਪੰਚਾਂ ਦੀ ਗੱਲ ਕਰ ਲਈ ਜਾਵੇ ਤਾਂ 669 ਉਮੀਦਵਾਰ ਮੈਦਾਨ ਵਿੱਚ ਹਨ। ਸਾਨੂੰ ਕੁਝ ਸੈਂਸਟਿਵ ਤੇ ਹਾਈ ਪਰਸੈਂਸਿਵ ਪਿੰਡਾਂ ਦੀ ਲਿਸਟ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਿਲੀ ਹੈ ਅਸੀਂ ਉਥੇ ਜਿਆਦਾ ਫੋਰਸ ਲਗਾਉਣ ਵਾਸਤੇ ਐਸਐਸਪੀ ਸਾਹਿਬ ਨੂੰ ਲਿਖ ਦਿੱਤਾ ਹੋਇਆ ਹੈ। ਇਹ ਵੀ ਪੜ੍ਹੋ: A mritsar News: ਅੰਮ੍ਰਿਤਸਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜੋਰਾਂ 'ਤੇ, ਪਿੰਡ ਦੇ ਵਿਕਾਸ ਲਈ ਚੁਣਾਂਗੇ ਚੰਗਾ ਸਰਪੰਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਕੁਝ ਪੰਚਾਇਤਾਂ ਦੀਆਂ ਚੋਣਾਂ ʼਤੇ ਰੋਕ ਲਗਾ ਦਿੱਤੀ ਹੈ ਅਤੇ ਇੱਥੇ 15 ਅਕਤੂਬਰ ਨੂੰ ਚੋਣਾਂ ਨਹੀਂ ਹੋਣਗੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਖ਼ਲ ਪਟਿਸ਼ਨਾਂ ਵਿਚ ਸਭ ਤੋਂ ਵੱਧ ਗਿਣਤੀ ਫਿਰੋਜ਼ਪੁਰ ਨਾਲ ਸਬੰਧਤ ਪਿੰਡਾਂ ਦੀਆਂ ਹਨ। ਇੱਥੋਂ ਕੁੱਲ 39 ਪਟਿਸ਼ਨਾਂ ਹਾਈ ਕੋਰਟ ਵਿਚ ਦਾਖ਼ਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਟਿਆਲਾ ਵਿਚ 27, ਤਰਨਤਾਰਨ ਵਿਚ 23, ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ 20-20 ਪਟੀਸ਼ਨਾਂ ਹਾਈ ਕੋਰਟ ਵਿਚ ਦਾਖ਼ਲ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਤੋਂ 15, ਮੋਗਾ ਤੋਂ 13 ਅਤੇ ਮੋਹਾਲੀ ਐੱਸ.ਏ.ਐੱਸ. ਨਗਰ ਤੋਂ 11 ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ। ਹਾਈ ਕੋਰਟ ਵੱਲੋਂ ਫ਼ਿਲਹਾਲ ਇਨ੍ਹਾਂ ਪਿੰਡਾਂ ਵਿਚ ਪੰਚਾਇਤੀ ਚੋਣ ਪ੍ਰਕੀਰਿਆ 'ਤੇ ਰੋਕ ਲਗਾਈ ਗਈ ਹੈ। None

About Us

Get our latest news in multiple languages with just one click. We are using highly optimized algorithms to bring you hoax-free news from various sources in India.