By: Sanjha | Updated at : 09 Jan 2024 04:09 PM (IST) Earthquake in Japan ( Image Source : Getty Images ) Japan in Earthquake: ਜਾਪਾਨ ਦੀ ਧਰਤੀ ਇੱਕ ਵਾਰ ਫਿਰ ਜ਼ੋਰਦਾਰ ਭੂਚਾਲ ਨਾਲ ਹਿੱਲ ਗਈ ਹੈ। GFZ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਨੇ ਕਿਹਾ ਕਿ ਮੰਗਲਵਾਰ ਨੂੰ ਜਾਪਾਨ ਦੇ ਹੋਨਸ਼ੂ ਦੇ ਪੱਛਮੀ ਤੱਟ 'ਤੇ ਰਿਕਟਰ ਪੈਮਾਨੇ 'ਤੇ 6 ਦੀ ਤੀਬਰਤਾ ਵਾਲਾ ਭੂਚਾਲ ਆਇਆ। ਹਾਲਾਂਕਿ ਭੂਚਾਲ ਤੋਂ ਬਾਅਦ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਥੇ 5 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਇਸ ਸਾਲ ਦੀ ਸ਼ੁਰੂਆਤ ਜਾਪਾਨ ਲਈ ਚੰਗੀ ਨਹੀਂ ਰਹੀ। ਦੇਸ਼ 'ਚ 1 ਜਨਵਰੀ ਨੂੰ ਆਏ ਖਤਰਨਾਕ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਸੀ। 1 ਜਨਵਰੀ ਨੂੰ ਆਇਆ ਸੀ ਖ਼ਤਰਨਾਕ ਭੂਚਾਲ ਇਸ ਸਾਲ ਦੇ ਪਹਿਲੇ ਹੀ ਦਿਨ ਖ਼ਤਰਨਾਕ ਭੂਚਾਲ ਆਇਆ। 7.6 ਤੀਬਰਤਾ ਦੇ ਭੂਚਾਲ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ। ਸੁਨਾਮੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਅਤੇ ਭਵਿੱਖ 'ਚ ਹੋਰ ਭੂਚਾਲ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ। ਪਹਿਲੀ ਜਨਵਰੀ ਨੂੰ ਆਏ ਭੂਚਾਲ ਵਿੱਚ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਂਕੜੇ ਦੁਕਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ। ਇਹ ਵੀ ਪੜ੍ਹੋ: Bengaluru CEO: ਵੱਡੀ ਕੰਪਨੀ ਦੀ ਮਾਲਕਣ ਨੇ ਆਪਣੇ 4 ਸਾਲ ਦੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ, ਆਖਰ ਕੀ ਬਣਿਆ ਕਾਰਨ ? ਭੂਚਾਲ ਤੋਂ ਬਾਅਦ ਬਿਜਲੀ ਸੰਕਟ 1 ਜਨਵਰੀ ਨੂੰ ਆਏ ਭੂਚਾਲ ਤੋਂ ਬਾਅਦ ਕਈ ਘਰਾਂ ਵਿੱਚ ਬਿਜਲੀ ਦਾ ਸੰਕਟ ਹੈ। ਜਾਪਾਨ ਦੇ ਇਸ਼ੀਕਾਵਾ ਪ੍ਰੀਫੈਕਚਰ ਦੇ ਨਿਵਾਸੀ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਅਨਾਮਿਜ਼ੂ ਵਿੱਚ 1,900 ਘਰ ਬਿਜਲੀ ਤੋਂ ਬਿਨਾਂ ਸਨ, ਅਤੇ ਇਸ਼ੀਕਾਵਾ ਪ੍ਰੀਫੈਕਚਰ ਵਿੱਚ ਲਗਭਗ 20,000 ਘਰ ਬਿਜਲੀ ਤੋਂ ਬਿਨਾਂ ਸਨ। ਟੈਲੀਫੋਨ ਸੇਵਾ ਵੀ ਬੰਦ ਹੈ। ਕਾਰ ਵਿੱਚ ਸੌਂ ਰਹੇ ਲੋਕ ਬੀਬੀਸੀ ਦੀ ਰਿਪੋਰਟ ਮੁਤਾਬਕ 1 ਜਨਵਰੀ ਦੇ ਭੂਚਾਲ ਤੋਂ ਬਾਅਦ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਘਰਾਂ ਵਿੱਚ ਸੌਣ ਦੀ ਬਜਾਏ ਬਾਹਰ ਖੁੱਲ੍ਹੇ ਵਿੱਚ ਜਾਂ ਆਪਣੀਆਂ ਕਾਰਾਂ ਵਿੱਚ ਸੌਂ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਸੇ ਵੀ ਸਮੇਂ ਤੇਜ਼ ਭੂਚਾਲ ਆ ਸਕਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਸਕਦੀ ਹੈ। FP ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਵਾਜਿਮਾ ਨਿਵਾਸੀ ਹਿਰੋਯੁਕੀ ਹਮਾਤਾਨੀ ਨੇ ਕਿਹਾ, 'ਮੈਂ ਨਵੇਂ ਸਾਲ ਦੇ ਦਿਨ ਆਰਾਮ ਕਰ ਰਿਹਾ ਸੀ ਜਦੋਂ ਭੂਚਾਲ ਆਇਆ। ਮੇਰੇ ਸਾਰੇ ਰਿਸ਼ਤੇਦਾਰ ਇਕੱਠੇ ਸਨ ਅਤੇ ਅਸੀਂ ਮਸਤੀ ਕਰ ਰਹੇ ਸੀ। ਪਰ ਇੱਕ ਪਲ ਵਿੱਚ ਸਭ ਕੁਝ ਬਦਲ ਗਿਆ। ਘਰ ਤਾਂ ਖੜ੍ਹਾ ਹੈ ਪਰ ਹੁਣ ਰਹਿਣ ਯੋਗ ਨਹੀਂ ਰਿਹਾ। ਭਵਿੱਖ ਬਾਰੇ ਸੋਚਣ ਲਈ ਮੇਰੇ ਦਿਮਾਗ ਵਿੱਚ ਕੋਈ ਥਾਂ ਨਹੀਂ ਹੈ। ਪਿਛਲੇ ਹਫ਼ਤੇ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2016 ਤੋਂ ਬਾਅਦ ਸਭ ਤੋਂ ਵੱਧ ਹੈ। 2016 ਵਿੱਚ, ਦੱਖਣ-ਪੱਛਮੀ ਜਾਪਾਨ ਦੇ ਕੁਮਾਮੋਟੋ ਵਿੱਚ ਭੂਚਾਲ ਵਿੱਚ 276 ਲੋਕ ਮਾਰੇ ਗਏ ਸਨ। ਇਹ ਵੀ ਪੜ੍ਹੋ: Idan Amedi: ਇਜ਼ਰਾਇਲ ਹਮਾਸ ਜੰਗ ਦੌਰਾਨ ਮਸ਼ਹੂਰ ਐਕਟਰ ਹੋਇਆ ਗੰਭੀਰ ਜ਼ਖਮੀ, ਹਸਪਤਾਲ 'ਚ ਜ਼ੇਰੇ ਇਲਾਜ, ਇਸ ਵੈੱਬ ਸੀਰੀਜ਼ 'ਚ ਆਇਆ ਸੀ ਨਜ਼ਰ None
Popular Tags:
Share This Post:
What’s New
Spotlight
Today’s Hot
-
- January 7, 2025
-
- January 7, 2025
-
- January 7, 2025
Featured News
Hockey: ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਬਲਾਤਕਾਰ, ਦੋਸ਼ੀ ਕੋਚ ਗ੍ਰਿਫਤਾਰ
- By Sarkai Info
- January 6, 2025
ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ, ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
- By Sarkai Info
- January 6, 2025
Latest From This Week
ਮੈਡੀਕਲ ਦੁਕਾਨ 'ਤੇ ਚੋਰਾਂ ਨੇ ਹੱਥ ਕੀਤੇ ਸਾਫ਼, ਪੈਸਿਆਂ ਦੇ ਨਾਲ ਗਲ਼ਾ ਵੀ ਨਹੀਂ ਛੱਡਿਆ
NEWS
- by Sarkai Info
- January 6, 2025
ਹਾਥੀਆਂ ਨੂੰ ਨਹਾਉਂਦੇ ਹੋਏ ਵਾਪਰਿਆ ਹਾਦਸਾ, 22 ਸਾਲ ਦੀ ਕੁੜੀ ਦੀ ਥਾਈਲੈਂਡ 'ਚ ਹੋਈ ਮੌਤ
NEWS
- by Sarkai Info
- January 6, 2025
Subscribe To Our Newsletter
No spam, notifications only about new products, updates.