NEWS

ਰੇਹੜੀ ਵਾਲਿਆਂ ਨੂੰ ਗਲੇ 'ਚ ID ਕਾਰਡ ਪਾਉਣ ਦੀ ਕੀਤੀ ਅਪੀਲ, ਲਗਾਤਾਰ ਵੱਧ ਰਹੀਆਂ ਇਲਾਕੇ 'ਚ ਵਾਰਦਾਤਾਂ

ਰੇਹੜੀ ਵਾਲਿਆਂ ਨੂੰ ਗਲੇ 'ਚ ID ਕਾਰਡ ਪਾਉਣ ਦੀ ਕੀਤੀ ਅਪੀਲ ਗੁਰਦਾਸਪੁਰ, ਬਿਸ਼ੰਬਰ ਬਿੱਟੂ ਵਿਸ਼ੇਸ਼ ਸਮੁਦਾਏ ਦੇ ਅਪ੍ਰਵਾਸੀਆਂ ਖਿਲਾਫ ਮੋਰਚਾ ਖੋਲ ਕੇ ਬੈਠੇ ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਬਣਿਆ ਸੰਗਠਨ ਸਨਾਤਨ ਕ੍ਰਾਂਤੀ ਦਲ ਨੇ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਤੇ ਅਪਰਾਧਿਕ ਵਾਰਦਾਤਾਂ ਦਾ ਕਾਰਨ ਨਜਾਇਜ਼ ਤੌਰ ਤੇ ਲੱਗ ਰਹੀਆਂ। ਰੇਹੜੀਆਂ ਫੜੀਆਂ ਵਾਲਿਆਂ ਨੂੰ ਦੱਸਿਆ ਹੈ ਤੇ ਸ਼ਹਿਰ ਵਿੱਚ ਵਿਸ਼ੇਸ਼ ਸਮੁਦਾਏ ਦੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਤੇ ਵੀ ਚਿੰਤਾ ਪ੍ਰਗਟਾਈ ਹੈ। ਕ੍ਰਾਂਤੀ ਦਲ ਦੇ ਅਹੁਦੇਦਾਰਾਂ ਵੱਲੋਂ ਹਰਵਿੰਦਰ ਸੋਨੀ ਮੀਤ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਹੈ ਸ਼ਹਿਰ ਵਿੱਚ 2000 ਦੇ ਕਰੀਬ ਰੇਹੜੀ ਫੜੀ ਲੱਗ ਰਹੀ ਹੈ। ਜਦਕਿ ਨਗਰ ਕੌਂਸਲ ਨੂੰ ਪੈਸਾ ਸਿਰਫ 356 ਰੇਹੜੀਆਂ ਦਾ ਜਾ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬਾਕੀ ਰੇਹੜੀ ਲਗਾਉਣ ਵਾਲੇ ਕੌਣ ਹਨ। ਕਿਉਂਕਿ ਪਤਾ ਲੱਗਿਆ ਹੈ ਕਿ ਇੱਕ ਵਿਸ਼ੇਸ਼ ਸਮੁਦਾਏ ਦੇ ਪ੍ਰਵਾਸੀਆਂ ਨੇ ਕਿਸੇ ਹੋਰ ਮਕਸਦ ਨੂੰ ਲੈ ਕੇ ਰੇਹੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਵੀ ਪੜ੍ਹੋ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿਆਰ ਕਰਵਾਈ ਪਾਲਕੀ ਵਾਲੀ ਗੱਡੀ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕਈ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਅਤੇ ਕੁਝ ਲੜਕੀਆਂ ਦੇ ਗਾਇਬ ਹੋਣ ਘਟਨਾਵਾਂ ਵੀ ਹੋ ਚੁੱਕੀਆਂ ਹਨ। ਜੋ ਅਜੇ ਤੱਕ ਸੁਲਝੀਆਂ ਨਹੀਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਆ ਚੁੱਕੇ ਅਪ੍ਰਵਾਸੀ ਇਨਾਂ ਘਟਨਾਵਾਂ ਦੇ ਜਿੰਮੇਦਾਰ ਹੋ ਜਿਨਾਂ ਦੀ ਹਜੇ ਤੱਕ ਪਹਿਚਾਣ ਕੋਈ ਪਹਿਚਾਨ ਪ੍ਰਸ਼ਾਸਨ ਕੋਲ ਨਹੀਂ ਹੈ। ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.