January 2025: Jeep ਦੀਆਂ SUV 'ਤੇ ਮਿਲ ਰਹੀ ਲੱਖਾਂ ਰੁਪਏ ਦੀ ਛੋਟ, ਜਾਣੋ ਕੀ ਚੱਲ ਰਿਹਾ ਆਫਰ ਜੇਕਰ ਤੁਸੀਂ ਨਵੇਂ ਸਾਲ ‘ਚ ਇੱਕ ਦਮਦਾਰ SUV ਖਰੀਦਣ ‘ਤੇ ਵਿਚਾਰ ਕਰ ਰਹੇ ਹੋ, ਤਾਂ ਅਮਰੀਕੀ SUV ਨਿਰਮਾਤਾ ਜੀਪ ਜਨਵਰੀ 2025 ‘ਚ ਆਪਣੀ SUV ‘ਤੇ ਲੱਖਾਂ ਰੁਪਏ ਦੇ ਡਿਸਕਾਊਂਟ ਆਫਰ ਦੇ ਰਹੀ ਹੈ। ਜੀਪ ਭਾਰਤੀ ਬਾਜ਼ਾਰ ਵਿੱਚ Jeep Grand Cherokee ਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਇੰਜਣ ਅਤੇ ਵਿਸ਼ੇਸ਼ਤਾਵਾਂ ਦੇ ਨਾਲ ਪੇਸ਼ ਕਰਦੀ ਹੈ। ਕੰਪਨੀ ਜਨਵਰੀ 2025 ਦੌਰਾਨ ਇਸ ਵਾਹਨ ‘ਤੇ ਸ਼ਾਨਦਾਰ ਡਿਸਕਾਊਂਟ ਆਫਰ ਦੇ ਰਹੀ ਹੈ। ਜੀਪ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਕਰ ਇਸ SUV ਨੂੰ ਇਸ ਮਹੀਨੇ ਖਰੀਦਿਆ ਜਾਵੇ ਤਾਂ ਤਿੰਨ ਲੱਖ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਇਸ ਦੇ ਨਾਲ, ਤੁਹਾਨੂੰ Jeep Wave Exclusive Ownership Programme ਦਾ ਐਕਸੈਸ ਵੀ ਮਿਲੇਗਾ। Jeep Meridian ‘ਤੇ ਵੀ ਮਿਲ ਰਿਹਾ ਆਫਰ ਇਸ ਮਹੀਨੇ ਜੀਪ ਦੀ ਸੱਤ ਸੀਟਾਂ ਵਾਲੀ SUV Jeep Meridian ਨੂੰ ਖਰੀਦਣਾ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕੰਪਨੀ ਇਸ ਮਹੀਨੇ ਇਸ SUV ਨੂੰ ਖਰੀਦਣ ‘ਤੇ 2.60 ਲੱਖ ਰੁਪਏ ਦੇ ਆਫਰ ਦੇ ਰਹੀ ਹੈ। Jeep Compass ‘ਤੇ ਵੀ ਮਿਲੇਗੀ ਛੋਟ Jeep Compass ਨੂੰ ਜੀਪ ਨੇ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਸਸਤੀ SUV ਵਜੋਂ ਪੇਸ਼ ਕੀਤਾ ਹੈ। ਜੇਕਰ ਤੁਸੀਂ ਇਸ ਮਹੀਨੇ ਜੀਪ ਦੀ ਇਸ ਸਸਤੀ SUV ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ 3.20 ਲੱਖ ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ। ਕਾਰਪੋਰੇਟ ਆਫਰ ਮਿਲਣਗੇ ਇਸ ਮਹੀਨੇ ਜੀਪ ਆਪਣੀਆਂ SUV ‘ਤੇ ਕਾਰਪੋਰੇਟ ਆਫਰ ਵੀ ਦੇ ਰਹੀ ਹੈ। ਇਸ ਤਹਿਤ ਕੁਝ ਚੁਣੇ ਹੋਏ ਕਾਰਪੋਰੇਟਸ ਨੂੰ ਜੀਪ ਕੰਪਾਸ ਅਤੇ ਜੀਪ ਮੈਰੀਡੀਅਨ ‘ਤੇ 1.4 ਅਤੇ 1.85 ਲੱਖ ਰੁਪਏ ਤੱਕ ਦੇ ਵਿਸ਼ੇਸ਼ ਲਾਭ ਦਿੱਤੇ ਜਾ ਰਹੇ ਹਨ। ਇਹ ਆਫਰ ਸਾਲ 2024 ‘ਚ ਨਿਰਮਿਤ ਬਾਕੀ ਯੂਨਿਟਾਂ ‘ਤੇ ਦਿੱਤੇ ਜਾ ਰਹੇ ਹਨ। ਕੰਪਨੀ ਨੇ ਇਨ੍ਹਾਂ ਡਿਸਕਾਊਂਟ ਆਫਰਸ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ। ਪਰ ਸ਼ਹਿਰ ਅਤੇ ਸ਼ੋਅਰੂਮ ਦੇ ਆਧਾਰ ‘ਤੇ ਛੋਟ ਅਤੇ ਆਫਰ ਵੱਖ-ਵੱਖ ਹੋ ਸਕਦੀਆਂ ਹਨ। ਇਸ ਲਈ, ਛੋਟ ਦੀਆਂ ਆਫਰਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਨਜ਼ਦੀਕੀ ਸ਼ੋਅਰੂਮ ‘ਤੇ ਜਾਣ ਦੀ ਕੋਸ਼ਿਸ਼ ਕਰੋ ਅਤੇ ਫਿਰ ਕਾਰ ਬੁੱਕ ਕਰੋ, ਇਸ ਤਰ੍ਹਾਂ ਤੁਹਾਨੂੰ ਸਹੀ ਡਿਸਕਾਊਂਟ ਵੀ ਮਿਲੇਗਾ। None
Popular Tags:
Share This Post:
What’s New
Spotlight
Today’s Hot
-
- January 7, 2025
-
- January 7, 2025
-
- January 7, 2025
Featured News
Hockey: ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਬਲਾਤਕਾਰ, ਦੋਸ਼ੀ ਕੋਚ ਗ੍ਰਿਫਤਾਰ
- By Sarkai Info
- January 6, 2025
ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ, ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
- By Sarkai Info
- January 6, 2025
Latest From This Week
ਮੈਡੀਕਲ ਦੁਕਾਨ 'ਤੇ ਚੋਰਾਂ ਨੇ ਹੱਥ ਕੀਤੇ ਸਾਫ਼, ਪੈਸਿਆਂ ਦੇ ਨਾਲ ਗਲ਼ਾ ਵੀ ਨਹੀਂ ਛੱਡਿਆ
NEWS
- by Sarkai Info
- January 6, 2025
ਹਾਥੀਆਂ ਨੂੰ ਨਹਾਉਂਦੇ ਹੋਏ ਵਾਪਰਿਆ ਹਾਦਸਾ, 22 ਸਾਲ ਦੀ ਕੁੜੀ ਦੀ ਥਾਈਲੈਂਡ 'ਚ ਹੋਈ ਮੌਤ
NEWS
- by Sarkai Info
- January 6, 2025
Subscribe To Our Newsletter
No spam, notifications only about new products, updates.