NEWS

ਹੁਣ ਪਠਾਨਕੋਟ ਦੀ ਨਿਗਰਾਨੀ ਲਈ ਕੀਤੀ ਜਾਵੇਗੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ, ਅਪਰਾਧਾਂ ਨੂੰ ਟਰੇਸ ਕਰਨ ਵਿੱਚ ਮਿਲੇਗੀ ਮਦਦ

ਸੀਸੀਟੀਵੀ ਕੈਮਰਿਆਂ ਦੀ ਤਸਵੀਰ ਜਤਿੰਦਰ ਮੋਹਨ, ਪਠਾਨਕੋਟ ਪੁਲਿਸ ਦੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਪ੍ਰੋਜੈਕਟ ਤਹਿਤ ਪਠਾਨਕੋਟ ਸ਼ਹਿਰ ਦੀਆਂ ਥਾਵਾਂ ‘ਤੇ 102 ਆਊਟਡੋਰ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਇਨ੍ਹਾਂ ‘ਤੇ 44 ਲੱਖ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ ਜੋ ਕਿ ਡੀਸੀ ਫੰਡ ਵਿੱਚੋਂ ਖਰਚ ਕੀਤੇ ਜਾਣਗੇ। ਇਸ ਦਾ ਕਮਾਂਡ ਸੈਂਟਰ ਡੀਐਸਪੀ ਸ਼ਹਿਰੀ ਦੇ ਦਫ਼ਤਰ ਵਿੱਚ ਸਥਾਪਿਤ ਕੀਤਾ ਜਾਵੇਗਾ ਜੋ ਕਿ ਆਨਲਾਈਨ ਜੁੜਿਆ ਹੋਵੇਗਾ। ਇਨ੍ਹਾਂ ਵਿੱਚੋਂ 35 ਪ੍ਰਤੀਸ਼ਤ ਵਿੱਚ ਆਟੋਮੈਟਿਕ ਨੰਬਰ ਪਲੇਟ ਰਾਡਾਰ ਸੀਸੀਟੀਵੀ ਹੋਣਗੇ ਜੋ ਸ਼ਹਿਰ ਵਿੱਚ ਸੜਕਾਂ ‘ਤੇ ਸਨੈਚਿੰਗ ਅਤੇ ਅਪਰਾਧ ਨੂੰ ਟਰੇਸ ਕਰਨ ਵਿੱਚ ਮਦਦ ਕਰਨਗੇ। ਪੁਲਿਸ ਦੀ ਤਜਵੀਜ਼ ’ਤੇ ਨਗਰ ਨਿਗਮ ਵੱਲੋਂ ਸੀਸੀਟੀਵੀ ਲਾਉਣ ਲਈ ਏਜੰਸੀ ਨਿਯੁਕਤ ਕਰ ਦਿੱਤੀ ਗਈ ਹੈ ਅਤੇ ਆਨਲਾਈਨ ਟੈਂਡਰ ਵੀ ਮੰਗੇ ਗਏ ਹਨ। ਵਰਨਣਯੋਗ ਹੈ ਕਿ 2016 ਵਿੱਚ ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੇ ਸਰਹੱਦੀ ਇਕੱਲੇ ਵਿੱਚ ਦੂਜੀ ਸੁਰੱਖਿਆ ਲਾਈਨ ਦੀ ਲੋੜ ਮਹਿਸੂਸ ਕੀਤੀ ਸੀ। ਇਸ ਸਬੰਧੀ ਨਿਗਮ ਦੇ ਕਾਰਜਸਾਧਕ ਅਫ਼ਸਰ ਪਰਮਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਪ੍ਰਾਜੈਕਟ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ ਹੈ, ਜਿਸ ਲਈ ਸ਼ਹਿਰ ਵਿੱਚ ਥਾਂ-ਥਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਲਈ ਟੈਂਡਰ ਮੰਗੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਸਾਲ ਤੱਕ ਮੇਨਟੇਨੈਂਸ ਵੀ ਸਬੰਧਤ ਕੰਪਨੀ ਵੱਲੋਂ ਕੀਤਾ ਜਾਵੇਗਾ ਅਤੇ ਸੀਸੀਟੀਵੀ ਪੁਲਿਸ ਨੂੰ ਸੌਂਪ ਦਿੱਤੇ ਜਾਣਗੇ। ਨਗਰ ਨਿਗਮ ਵੱਲੋਂ ਤਿਆਰ ਡੀਪੀਆਰ ਅਨੁਸਾਰ ਚਾਰ ਮੈਗਾਪਿਕਸਲ ਦੀ ਐਚਡੀ ਕੁਆਲਿਟੀ ਦੇ 66 ਸੀਸੀਟੀਵੀ ਲਗਾਏ ਜਾਣਗੇ, ਜੋ 60 ਮੀਟਰ ਦੀ ਦੂਰੀ ਤੋਂ ਆਸਾਨੀ ਨਾਲ ਐਚਡੀ ਕੁਆਲਿਟੀ ਵਿੱਚ ਤਸਵੀਰ ਦੇਖ ਸਕਣਗੇ। ਇਹ ਵੀ ਪੜ੍ਹੋ: ਕਿਤੇ ਤੁਸੀਂ ਵੀ ਤਾਂ ਨਹੀਂ ਬਣਵਾ ਰਹੇ ਆਪਣੇ ਬੱਚੇ ਦੀ APAAR ID, ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ… ਇਸ ਤਹਿਤ ਮੁੱਖ ਸਥਾਨਾਂ ‘ਤੇ ਲਗਭਗ 65 ਰੁਪਏ ਦੀ ਕੀਮਤ ਵਾਲਾ 45x ਆਪਟੀਕਲ ਅਤੇ 16x ਡਿਜੀਟਲ ਜ਼ੂਮ ਨਾਲ ਲੈਸ ਕੈਮਰਾ ਵੀ ਲਗਾਇਆ ਜਾਵੇਗਾ। 35 ਕੈਮਰੇ ਨੰਬਰ ਪਲੇਟ ਰਡਾਰ ਹੋਣਗੇ, ਜਿਨ੍ਹਾਂ ਦੀ ਕੁੱਲ ਕੀਮਤ 20 ਲੱਖ ਰੁਪਏ ਤੋਂ ਵੱਧ ਹੋਵੇਗੀ। ਇਸ ਤੋਂ ਇਲਾਵਾ ਸਟੋਰੇਜ ਲਈ 6 ਟੈਰਾਬਾਈਟ ਸਮਰੱਥਾ ਦੀਆਂ 15 ਹਾਰਡ ਡਿਸਕਾਂ ਵੀ ਖਰੀਦੀਆਂ ਜਾਣਗੀਆਂ। ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.