NEWS

ਪਠਾਨਕੋਟ 'ਚ ਚਾਈਨਾ ਡੋਰ ਕਾਰਨ ਜ਼ਖਮੀਆਂ ਦੀ ਵਧੀ ਗਿਣਤੀ, ਪ੍ਰਸ਼ਾਸਨ ਬੇਖਬਰ

ਚਾਈਨਾ ਡੋਰ ਦੀ ਤਸਵੀਰ ਜਤਿੰਦਰ ਮੋਹਨ, ਪਠਾਨਕੋਟ ਪਠਾਨਕੋਟ ਜ਼ਿਲ੍ਹੇ ਵਿੱਚ ਚਾਈਨਾ ਡੋਰ ਕਾਰਨ ਰੋਜ਼ਾਨਾ ਕਈ ਲੋਕ ਜ਼ਖ਼ਮੀ ਹੋ ਰਹੇ ਹਨ। ਚੱਕੀ ਪੁਲ ਦੇ ਢਾਂਗੂ ਇਲਾਕੇ ਨੇੜੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਮੋਟਰ ਸਾਈਕਲ ਸਵਾਰ 12ਵੀਂ ਜਮਾਤ ਦਾ 17 ਸਾਲਾ ਵਿਦਿਆਰਥੀ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਬਾਈਕ ਹੇਠਾਂ ਡਿੱਗਣ ਕਾਰਨ ਪਿੱਛੇ ਬੈਠੇ ਲੜਕੇ ਦੇ ਪਿਤਾ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਚਾਈਨਾ ਡੋਰ ਨਾਲ ਜ਼ਖਮੀ ਨੌਜਵਾਨ ਦੀ ਗਰਦਨ ‘ਤੇ ਡੋਰ ਵੱਜਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮਲਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਵਿਦਿਆਰਥੀ ਜਸਪਾਲ ਸਿੰਘ ਮੁਕੇਰੀਆਂ ਦੇ ਪਿੰਡ ਤੰਗਰਾਲਾ ਦਾ ਰਹਿਣ ਵਾਲਾ ਹੈ। 2 2 ਚਾਈਨਾ ਡੋਰ ਨਾਲ ਜ਼ਖਮੀ ਨੌਜਵਾਨ ਦੀ ਗਰਦਨ ‘ਤੇ ਡੋਰ ਵੱਜਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮਲਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਵਿਦਿਆਰਥੀ ਜਸਪਾਲ ਸਿੰਘ ਮੁਕੇਰੀਆਂ ਦੇ ਪਿੰਡ ਤੰਗਰਾਲਾ ਦਾ ਰਹਿਣ ਵਾਲਾ ਹੈ। ਜ਼ਖਮੀ ਨੌਜਵਾਨ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਨੇੜੇ ਜੰਮੂ-ਕਸ਼ਮੀਰ ਦੇ ਕਠੂਆ ਇਲਾਕੇ ਵਿੱਚ ਉਨ੍ਹਾਂ ਦਾ ਸੋਹਰਾ ਘਰ ਹੈ ਅਤੇ ਉਹ ਆਪਣੇ ਲੜਕੇ ਨਾਲ ਮੋਟਰਸਾਈਕਲ ‘ਤੇ ਮੁਕੇਰੀਆਂ ਤੋਂ ਕਠੂਆ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਜਸਪਾਲ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਹ ਉਸ ਦੇ ਪਿੱਛੇ ਬੈਠਾ ਸੀ। ਉਸ ਦੇ ਲੜਕੇ ਨੇ ਹੈਲਮੇਟ ਵੀ ਪਹਿਨਿਆ ਹੋਇਆ ਸੀ ਅਤੇ ਜਦੋਂ ਉਹ ਪਠਾਨਕੋਟ ਦੇ ਚੱਕੀ ਪੁਲ ਨੇੜੇ ਪਹੁੰਚਿਆ ਤਾਂ ਅਚਾਨਕ ਕਹਿਣਾ ਡੋਰ ਉਸ ਦੇ ਲੜਕੇ ਦੇ ਗਲੇ ਵਿੱਚ ਲਿਪਟ ਗਈ। ਉਸ ਦਾ ਲੜਕਾ ਜਸਪਾਲ ਸਿੰਘ ਗਲੇ ਵਿੱਚ ਚਾਈਨਾ ਡੋਰ ਦੇ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਾਈਕਲ ਵੀ ਹੇਠਾਂ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਤੁਰੰਤ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਪੜ੍ਹੋ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿਆਰ ਕਰਵਾਈ ਪਾਲਕੀ ਵਾਲੀ ਗੱਡੀ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਜਾਨਲੇਵਾ ਹੈ ਅਤੇ ਪੁਲਿਸ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਕੋਈ ਹਾਦਸਾ ਨਾ ਵਾਪਰੇ। ਇਸ ਤੋਂ ਪਹਿਲਾਂ ਵੀ ਪਠਾਨਕੋਟ ਵਿੱਚ ਚਾਈਨਾ ਡੋਰ ਨਾਲ ਜ਼ਖਮੀ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.