NEWS

Student Protest: ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ 'ਚ ਬਹੁਗਿਣਤੀ ਪੰਜਾਬੀ ਸਮੇਤ130 ਬੱਚੇ ਫੇਲ੍ਹ, ਲਾਇਆ ਧਰਨਾ

By: Sanjha | Updated at : 08 Jan 2024 12:11 PM (IST) Edited By: Gurvinder Singh Student Protest In Canada Canada Student: ਕੈਨੇਡਾ ਦੇ ਓਨਟਾਰੀਓ ਸਥਿਤ ਅਲਗੋਮਾ ਯੂਨੀਵਰਸਿਟੀ ਵਿੱਚ ਪੜ੍ਹ ਰਹੇ 130 ਵਿਦਿਆਰਥੀ ਇੱਕ ਵੀ ਵਿਸ਼ੇ ਵਿੱਚ ਫੇਲ੍ਹ ਹੋ ਗਏ ਹਨ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਦੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਇੱਕ ਆਈਟੀ ਵਿਸ਼ੇ ਵਿੱਚ 130 ਵਿਦਿਆਰਥੀ ਫੇਲ੍ਹ ਹੋਏ ਹਨ, ਜੋ ਫੇਲ ਹੋਏ ਹਨ ਉਹ ਸਾਰੇ ਦੂਜੇ ਦੇਸ਼ਾਂ ਦੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀ ਉਨ੍ਹਾਂ ਨੂੰ ਪਾਸ ਕਰਨ ਅਤੇ ਅਗਲੇ ਸਮੈਸਟਰ ਵਿੱਚ ਦਾਖ਼ਲਾ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਂ ਵਿਸ਼ੇ ਪਾਸ ਕੀਤੇ ਹਨ ਅਤੇ ਸਿਸਟਮ ਐਨਾਲਿਸਟ ਵਿਸ਼ੇ ਦਾ ਪ੍ਰੈਕਟੀਕਲ ਵੀ ਕੀਤਾ ਹੈ ਪਰ ਉਹ ਇਸ ਵਿਸ਼ੇ ਦੀ ਲਿਖਤੀ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਫੇਲ ਕਰਨ ਵਾਲਾ ਪ੍ਰੋਫ਼ੈਸਰ ਇੱਕੋ ਹੀ ਹੈ। ਉਨ੍ਹਾਂ ਯੂਨੀਵਰਸਿਟੀ ਅੱਗੇ ਮੰਗ ਰੱਖੀ ਹੈ ਕਿ ਇਸ ਵਿਸ਼ੇ ਦੇ ਪੇਪਰ ਕਿਸੇ ਹੋਰ ਅਧਿਆਪਕ ਤੋਂ ਚੈੱਕ ਕਰਵਾਇਆ ਜਾਵੇ। ਇਸ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਫੇਲ ਕੀਤਾ ਗਿਆ ਹੈ। ਇਨ੍ਹਾਂ ਦਾ ਨਤੀਜਾ 1 ਜਨਵਰੀ ਨੂੰ ਐਲਾਨਿਆ ਗਿਆ ਸੀ ਜਦਕਿ ਬਾਕੀਆਂ ਦਾ ਨਤੀਜਾ 31 ਦਸੰਬਰ ਨੂੰ ਐਲਾਨਿਆ ਗਿਆ ਸੀ। ਇੰਨਾ ਹੀ ਨਹੀਂ ਅਗਲੇ ਦਾਖਲੇ ਲਈ ਵੀ 7 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਇਹ ਸਾਰੇ 130 ਵਿਦਿਆਰਥੀ ਅੜਿੱਕੇ ਵਿੱਚ ਫਸੇ ਹੋਏ ਹਨ। ਯੂਨੀਵਰਸਿਟੀ ਨੇ ਜਾਂਚ ਕਰਵਾਉਣ ਦਾ ਦਿੱਤਾ ਭਰੋਸਾ ਯੂਨੀਵਰਸਿਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਪ੍ਰਬੰਧਕਾਂ ਨੇ ਜਾਂਚ ਕਰਨ ਦੀ ਗੱਲ ਕਹੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਅਸੀਂ ਇੱਕ ਸੀਨੀਅਰ ਪ੍ਰੋਫੈਸਰ ਨੂੰ ਵਿਦਿਆਰਥੀਆਂ ਨਾਲ ਗੱਲ ਕਰਨ ਲਈ ਕਿਹਾ ਹੈ। ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਇੰਸ ਡੀਨ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਜਾ ਰਹੀ ਹੈ। ਦਰਅਸਲ, ਇੱਕ ਵਿਸ਼ੇ ਦੀ ਘੱਟੋ-ਘੱਟ ਫੀਸ 4 ਲੱਖ ਰੁਪਏ ਹੈ, ਜੋ ਵਿਦਿਆਰਥੀਆਂ ਨੂੰ ਦੁਬਾਰਾ ਅਦਾ ਕਰਨੀ ਪੈ ਸਕਦੀ ਹੈ। ਵਿਦਿਆਰਥੀਆਂ ਦੀ ਮਦਦ ਕਰਨ ਵਾਲੀ ਰੇਮੀ ਸੇਖੋਂ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਉਹ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ। None

About Us

Get our latest news in multiple languages with just one click. We are using highly optimized algorithms to bring you hoax-free news from various sources in India.