By: Sanjha | Updated at : 15 Jan 2024 05:48 AM (IST) Edited By: Rajnish Kaur Munawwar Rana Munawwar Rana Passed Away: 'ਜਬ ਤੱਕ ਹੈ ਡੋਰ ਹਾਥ ਮੇਂ ਤਬ ਤੱਕ ਦਾ ਖੇਲ ਹੈ, ਦੇਖੀ ਤੋਂ ਹੋਗੀ ਤੁਮ ਨੇ ਪਤੰਗੇ ਕੱਟੀ ਹੋਈ।' ਆਪਣੀਆਂ ਹੀ ਲਿਖੀਆਂ ਇਨ੍ਹਾਂ ਪੰਕਤੀਆਂ ਨੂੰ ਸੁਣਾਉਣ ਲਈ ਮਸ਼ਹੂਰ ਕਵੀ ਮੁਨੱਵਰ ਰਾਣਾ (Munawwar Rana) ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਹੁਣ ਸਾਡੀਆਂ ਯਾਦਾਂ ਵਿੱਚ ਹੈ। ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ (Lucknow) ਵਿੱਚ ਸਥਿਤ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SGPGI Lucknow) ਵਿੱਚ ਐਤਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਜ਼ਿਕਰਯੋਗ ਹੈ ਕਿ ਮੁਨੱਵਰ ਰਾਣਾ ਵੱਲੋਂ ਮਾਂ ਅਤੇ ਦੇਸ਼ ਦੀ ਵੰਡ 'ਤੇ ਲਿਖਿਆ 'ਮੁਜਾਹਿਰਨਾਮਾ' ਅੱਜ ਵੀ ਲੋਕਾਂ ਦੀ ਜ਼ੁਬਾਨਾਂ 'ਤੇ ਹੈ। ਰਾਏਬਰੇਲੀ ਵਿੱਚ 26 ਨਵੰਬਰ 1952 ਨੂੰ ਜਨਮੇ ਮੁਨੱਵਰ ਰਾਣਾ ਨੂੰ ਸਾਲ 2014 ਵਿੱਚ ਸਾਹਿਤ ਅਕਾਦਮੀ (Sahitya Akademi) ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ 'ਸ਼ਾਹਦਾਬਾ' (‘Shahdaba’) ਕਵਿਤਾ ਲਈ ਸਾਹਿਤ ਅਕਾਦਮੀ ਮਿਲੀ। 2012 ਵਿੱਚ, ਉਹਨਾਂ ਨੂੰ ਉਰਦੂ ਸਾਹਿਤ ਲਈ ਉਹਨਾਂ ਦੀਆਂ ਸੇਵਾਵਾਂ ਲਈ ਸ਼ਹੀਦ ਖੋਜ ਸੰਸਥਾ ਦੁਆਰਾ ਮਤੀ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਣਾ 71 ਸਾਲ ਦੇ ਸਨ। ਕਿਡਨੀ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸਨ ਸ਼ਾਇਰ ਮੁਨੱਵਰ ਰਾਣਾ ਮੁਨੱਵਰ ਰਾਣਾ ਕਿਡਨੀ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਲਖਨਊ ਦੇ ਐਸਜੀਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਮੁਨੱਵਰ ਰਾਣਾ ਲੰਬੇ ਸਮੇਂ ਤੋਂ ਵੈਂਟੀਲੇਟਰ 'ਤੇ ਸਨ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਰਾਣਾ ਨੇ ਆਪਣੀ ਕਾਵਿ ਸ਼ੈਲੀ ਵਿਚ ਹਿੰਦੀ ਅਤੇ ਅਵਧੀ ਦੀ ਜ਼ਿਆਦਾ ਵਰਤੋਂ ਕੀਤੀ। ਸੁਰਖੀਆਂ ਵਿੱਚ ਰਹੇ ਮੁਨੱਵਰ ਰਾਣਾ ਸੁਰਖੀਆਂ ਦਾ ਹਿੱਸਾ ਬਣੇ। 2015 ਵਿੱਚ, ਅਖਲਾਕ ਦੀ ਦਾਦਰੀ, ਨੋਇਡਾ, ਯੂਪੀ ਵਿੱਚ ਮੌਬ ਲਿੰਚਿੰਗ ਵਿੱਚ ਹੱਤਿਆ ਕਰਨ ਤੋਂ ਬਾਅਦ, ਉਹਨਾਂ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ। ਮਈ 2014 ਵਿੱਚ ਤਤਕਾਲੀ ਸਪਾ ਸਰਕਾਰ ਨੇ ਰਾਣਾ ਨੂੰ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਅਕੈਡਮੀ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਅਖਿਲੇਸ਼ ਯਾਦਵ ਨੇ ਪ੍ਰਗਟਿਆ ਦੁੱਖ ਸਪਾ ਨੇਤਾ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਮੁਨੱਵਰ ਰਾਣਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। तो अब इस गांव से रिश्ता हमारा खत्म होता है फिर आंखें खोल ली जाएं कि सपना खत्म होता है। देश के जानेमाने शायर मुन्नवर राना जी का निधन अत्यंत हृदय विदारक। दिवंगत आत्मा की शांति की कामना। भावभीनी श्रद्धांजलि। pic.twitter.com/BDDbojdYNh None
Popular Tags:
Share This Post:
What’s New
Spotlight
Today’s Hot
-
- January 7, 2025
-
- January 7, 2025
-
- January 7, 2025
Featured News
Hockey: ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਬਲਾਤਕਾਰ, ਦੋਸ਼ੀ ਕੋਚ ਗ੍ਰਿਫਤਾਰ
- By Sarkai Info
- January 6, 2025
ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ, ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
- By Sarkai Info
- January 6, 2025
Latest From This Week
ਮੈਡੀਕਲ ਦੁਕਾਨ 'ਤੇ ਚੋਰਾਂ ਨੇ ਹੱਥ ਕੀਤੇ ਸਾਫ਼, ਪੈਸਿਆਂ ਦੇ ਨਾਲ ਗਲ਼ਾ ਵੀ ਨਹੀਂ ਛੱਡਿਆ
NEWS
- by Sarkai Info
- January 6, 2025
ਹਾਥੀਆਂ ਨੂੰ ਨਹਾਉਂਦੇ ਹੋਏ ਵਾਪਰਿਆ ਹਾਦਸਾ, 22 ਸਾਲ ਦੀ ਕੁੜੀ ਦੀ ਥਾਈਲੈਂਡ 'ਚ ਹੋਈ ਮੌਤ
NEWS
- by Sarkai Info
- January 6, 2025
Subscribe To Our Newsletter
No spam, notifications only about new products, updates.