NEWS

ਆਇਰਲੈਂਡ ਨਾਲ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਕਪਤਾਨ ਨੂੰ ਨਹੀਂ ਮਿਲੀ ਜਗ੍ਹਾ

ਆਇਰਲੈਂਡ ਨਾਲ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਕਪਤਾਨ ਨੂੰ ਨਹੀਂ ਮਿਲੀ ਜਗ੍ਹਾ India Vs Ireland: ਆਇਰਲੈਂਡ ਖਿਲਾਫ ਵਨਡੇਅ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ ਲਈ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਰਾਮ ਦਿੱਤਾ ਗਿਆ ਹੈ। ਹਰਮਨਪ੍ਰੀਤ ਕੌਰ ਦੀ ਥਾਂ ‘ਤੇ ਤਜਰਬੇਕਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਸੋਮਵਾਰ ਨੂੰ ਇਸ ਮਹੀਨੇ ਆਇਰਲੈਂਡ ਵਿਰੁੱਧ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਵਨਡੇਅ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ। ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਇਹ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਸਾਰੇ ਮੈਚ ਰਾਜਕੋਟ ਵਿੱਚ ਖੇਡੇ ਜਾਣਗੇ। ਹਰਮਨਪ੍ਰੀਤ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ ਦੌਰਾਨ ਗੋਡੇ ਦੀ ਸੱਟ ਲੱਗ ਗਈ ਸੀ। ਇਸ ਸੱਟ ਕਾਰਨ ਉਹ ਪਹਿਲੇ ਦੋ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡ ਸਕੀ ਸੀ। ਉਸ ਨੇ ਤੀਜੇ ਟੀ-20 ਵਿੱਚ ਟੀਮ ਵਿੱਚ ਵਾਪਸੀ ਕੀਤੀ ਅਤੇ ਫਿਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਟੀਮ ਦੀ ਅਗਵਾਈ ਕੀਤੀ। ਟੀਮ ਦੀ ਤੇਜ਼ ਗੇਂਦਬਾਜ਼ ਰੇਣੂਕਾ ਨੂੰ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਵਿੱਚ 10 ਵਿਕਟਾਂ ਲੈ ਕੇ ਸੀਰੀਜ਼ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ। ਬੀਸੀਸੀਆਈ ਨੇ ਵੀ ਉਸ ਨੂੰ ਆਰਾਮ ਦੇਣ ਦਾ ਐਲਾਨ ਕੀਤਾ ਹੈ। ਉਹ ਆਪਣੀ ਪਿੱਠ ਦੇ ਤਣਾਅ ਤੋਂ ਪੀੜਤ ਹੈ। ਭਾਰਤੀ ਮਹਿਲਾ ਟੀਮ ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਨੂੰ 2-1 ਨਾਲ ਹਰਾਇਆ ਸੀ ਅਤੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਘਰੇਲੂ ਜ਼ਮੀਨ ‘ਤੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਜਿੱਤੀ ਸੀ। ਇਸ ਤੋਂ ਬਾਅਦ ਟੀਮ ਨੇ ਵਨਡੇਅ ਸੀਰੀਜ਼ ‘ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ ਆਇਰਲੈਂਡ ਖਿਲਾਫ ਟੀਮ ਦਾ ਮਨੋਬਲ ਕਾਫੀ ਉੱਚਾ ਹੋਵੇਗਾ। ਆਇਰਲੈਂਡ ਖਿਲਾਫ ਵਨਡੇਅ ਸੀਰੀਜ਼ ਲਈ ਭਾਰਤੀ ਟੀਮ: ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਉਮਾ ਛੇਤਰੀ (WC), ਰਿਚਾ ਘੋਸ਼ (WC), ਤੇਜਲ ਹਸਬਨਿਸ, ਰਾਘਵੀ ਬਿਸਟ, ਮਿੰਨੂ। ਮਨੀ, ਪ੍ਰਿਆ ਮਿਸ਼ਰਾ, ਤਨੁਜਾ ਕੰਵਰ, ਤੀਤਾਸ ਸਾਧੂ, ਸਾਇਮਾ ਠਾਕੋਰ, ਸਯਾਲੀ ਸਤਘਰੇ । None

About Us

Get our latest news in multiple languages with just one click. We are using highly optimized algorithms to bring you hoax-free news from various sources in India.