NEWS

Amit Shah Sister Death: ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਦਾ ਹੋਇਆ ਦੇਹਾਂਤ

By: Sanjha | Updated at : 15 Jan 2024 04:59 PM (IST) Edited By: Jasveer Amit Shah Sister Death Amit Shah Sister Death: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਰਾਜੇਸ਼ਵਰੀਬੇਨ ਸ਼ਾਹ ਦੀ ਸੋਮਵਾਰ (15 ਜਨਵਰੀ) ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜੇਸ਼ਵਰੀਬੇਨ ਦੀ ਉਮਰ ਕਰੀਬ 60 ਸਾਲ ਸੀ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਭੈਣ ਦੀ ਮੌਤ ਤੋਂ ਬਾਅਦ ਗੁਜਰਾਤ ਵਿੱਚ ਅੱਜ ਹੋਣ ਵਾਲੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਰਾਜੇਸ਼ਵਰੀਬੇਨ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਉਨ੍ਹਾਂ ਦਾ ਇਲਾਜ ਮੁੰਬਈ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿੱਥੇ ਸੋਮਵਾਰ ਤੜਕੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਵੀ ਪੜ੍ਹੋ: ਆਪ ਰਾਜ ਸਭਾ ਮੈਂਬਰ ਨੇ ਪੀਐਮ ਮੋਦੀ ਨੂੰ ਦਿੱਤੀ ਵਧਾਈ, ਕਿਹਾ- ਦੇਸ਼ ਵਾਸੀਆਂ ਲਈ ਇੱਕ ਇਤਿਹਾਸਕ ਦਿਨ… ਅਹਿਮਦਾਬਾਦ ਵਿੱਚ ਹੋਵੇਗਾ ਅੰਤਿਮ ਸੰਸਕਾਰ ਉਨ੍ਹਾਂ ਕਿਹਾ, "ਆਪਣੀ ਬਿਮਾਰ ਭੈਣ ਦੀ ਮੌਤ ਤੋਂ ਬਾਅਦ ਸ਼ਾਹ ਨੇ ਅੱਜ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।" ਰਾਜੇਸ਼ਵਰੀਬੇਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦੀ ਗਈ ਅਤੇ ਬਾਅਦ 'ਚ ਥਲਤੇਜ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਕਰ ਸੰਕ੍ਰਾਂਤੀ ਮਨਾਉਣ ਲਈ ਅਹਿਮਦਾਬਾਦ ਪਹੁੰਚੇ ਸਨ ਅਮਿਤ ਸ਼ਾਹ ਸ਼ਾਹ ਗਾਂਧੀਨਗਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ ਐਤਵਾਰ (14 ਜਨਵਰੀ) ਤੋਂ ਭਾਜਪਾ ਸਮਰਥਕਾਂ ਨਾਲ ਮਕਰ ਸੰਕ੍ਰਾਂਤੀ ਮਨਾਉਣ ਲਈ ਅਹਿਮਦਾਬਾਦ ਵਿੱਚ ਸਨ। ਉਨ੍ਹਾਂ ਨੇ ਸੋਮਵਾਰ ਨੂੰ ਬਨਾਸਕਾਂਠਾ ਅਤੇ ਗਾਂਧੀਨਗਰ ਜ਼ਿਲਿਆਂ 'ਚ ਦੋ ਪ੍ਰੋਗਰਾਮਾਂ 'ਚ ਸ਼ਿਰਕਤ ਕਰਨੀ ਸੀ। ਬਨਾਸਕਾਂਠਾ ਦੇ ਦੇਵਦਾਰ ਪਿੰਡ ਬਨਾਸ ਡੇਅਰੀ ਦਾ ਉਦਘਾਟਨ ਕਰਨ ਵਾਲੇ ਸਨ। ਦੁਪਹਿਰ ਬਾਅਦ ਉਨ੍ਹਾਂ ਨੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ, ਗਾਂਧੀਨਗਰ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਸੀ। ਭਗਵਾਨ ਜਗਨਨਾਥ ਮੰਦਰ ' ਚ ਪਰਿਵਾਰ ਸਮੇਤ ਕੀਤੀ ਸੀ ਪੂਜਾ ਗ੍ਰਹਿ ਮੰਤਰੀ ਸ਼ਾਹ ਐਤਵਾਰ (14 ਜਨਵਰੀ) ਨੂੰ ਉਤਰਾਇਣ ਤਿਉਹਾਰ ਦੇ ਮੌਕੇ 'ਤੇ ਭਗਵਾਨ ਜਗਨਨਾਥ ਮੰਦਰ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਉੱਥੇ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੇਜਲਪੁਰ ਵਿੱਚ ਪਤੰਗ ਵੀ ਉਡਾਈ। ਸੋਮਵਾਰ ਨੂੰ ਅਹਿਮਦਾਬਾਦ ਅਤੇ ਗਾਂਧੀਨਗਰ 'ਚ ਉੱਤਰਾਯਨ ਸਮਾਰੋਹ 'ਚ ਹਿੱਸਾ ਲੈਣ ਦੀ ਯੋਜਨਾ ਸੀ। ਇਹ ਵੀ ਪੜ੍ਹੋ: Ram Mandir Inauguration: ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮ ਲੱਲਾ ਦੀ ਮੂਰਤੀ ਦੀ ਹੋਈ ਚੋਣ, ਮੰਦਿਰ 'ਚ ਕੀਤੀ ਜਾਵੇਗੀ ਸਥਾਪਿਤ None

About Us

Get our latest news in multiple languages with just one click. We are using highly optimized algorithms to bring you hoax-free news from various sources in India.