By: Sanjha | Updated at : 15 Jan 2024 11:59 AM (IST) Edited By: Prabhjot Kaur woman killed her boyfriend child woman killed her boyfriends child: : ਅਮਰੀਕਾ ਦੇ ਪੈਨਸਿਲਵੇਨੀਆ 'ਚ ਇੱਕ ਔਰਤ 'ਤੇ ਆਪਣੇ ਪ੍ਰੇਮੀ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਟਰੀਆਂ, ਪੇਚਾਂ ਅਤੇ ਨੇਲ ਪਾਲਿਸ਼ ਰਿਮੂਵਰ ਦੀ ਵਰਤੋਂ ਕੀਤੀ। ਰਿਪੋਰਟਾਂ ਮੁਤਾਬਕ ਐਲਿਸੀਆ ਓਵੇਨਸ ਨੂੰ ਪਿਛਲੇ ਸਾਲ ਜੂਨ 'ਚ ਆਈਰਿਸ ਰੀਟਾ ਅਲਫੇਰਾ ਦੇ ਕਤਲ ਦੇ ਦੋਸ਼ ਹੇਠ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ 20 ਸਾਲਾ ਔਰਤ ਨੇ ਕਤਲ ਕਰਨ ਤੋਂ ਪਹਿਲਾਂ ਸਰਚ ਕੀਤੀ ਸੀ ਕਿ ਇਨ੍ਹਾਂ ਚੀਜ਼ਾਂ ਦਾ ਬੱਚੇ 'ਤੇ ਕੀ ਨੁਕਸਾਨ ਹੋ ਸਕਦਾ ਹੈ। ਅਟਾਰਨੀ ਜਨਰਲ ਹੈਨਰੀ ਨੇ ਕਿਹਾ, 'ਇਸ ਦਿਲ ਦਹਿਲਾ ਦੇਣ ਵਾਲੇ ਮਾਮਲੇ 'ਚ ਇਹ ਸਮਝਣਾ ਮੁਸ਼ਕਲ ਹੈ ਕਿ ਇੱਕ ਔਰਤ ਇੱਕ ਮਾਸੂਮ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹਾ ਖਤਰਨਾਕ ਕਦਮ ਕਿਵੇਂ ਚੁੱਕ ਸਕਦੀ ਹੈ ਅਤੇ ਫਿਰ ਜਾਂਚਕਰਤਾਵਾਂ ਨੂੰ ਵੀ ਗੁੰਮਰਾਹ ਕਰ ਸਕਦੀ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਔਰਤ ਨੇ ਮਹੀਨਿਆਂ ਤੱਕ ਰਿਸਰਚ ਕੀਤੀ ਕਿ ਕੁਝ ਪਦਾਰਥ ਬੱਚਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ। 25 ਜੂਨ 2023 ਨੂੰ ਆਈਰਿਸ ਦੇ 20 ਸਾਲਾ ਪਿਤਾ ਬੇਲੀ ਜੈਕੋਬੀ ਨਾਲ ਇਹ ਘਟਨਾ ਵਾਪਰੀ। ਜੈਕਬੀ ਨੂੰ ਉਸ ਦੀ ਪ੍ਰੇਮਿਕਾ ਓਵੇਂਸ ਨੇ ਫੋਨ ਕੀਤਾ ਜਿਸ ਵਿੱਚ ਉਸ ਨੇ ਕਿਹਾ ਕਿ ਉਹਨਾਂ ਦੀ ਬੱਚੀ ਨਾਲ ਕੁਝ ਗਲਤ ਹੋਇਆ ਹੈ। ਪੁਲਿਸ ਨੂੰ ਮਿਲੀ ਅਪਰਾਧਿਕ ਸ਼ਿਕਾਇਤ ਮੁਤਾਬਕ, ਬੇਲੀ ਜੈਕਬ ਤੁਰੰਤ ਨਿਊ ਕੈਸਟਲ ਸਥਿਤ ਆਪਣੇ ਘਰ ਪਹੁੰਚਿਆ ਤੇ ਆਪਣੇ ਬੱਚੇ ਨੂੰ ਬਹੁਤ ਮਾੜੀ ਹਾਲਤ 'ਚ ਦੇਖ ਕੇ 911 'ਤੇ ਕਾਲ ਕੀਤੀ। ਇਸ ਤੋਂ ਤੁਰੰਤ ਬਾਅਦ, ਉਸ ਦੀ 18 ਮਹੀਨਿਆਂ ਦੇ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਚਾਰ ਦਿਨ ਬਾਅਦ ਇਲਾਜ ਦੌਰਾਨ ਆਇਰਿਸ ਦੀ ਮੌਤ ਹੋ ਗਈ। ਆਇਰਿਸ ਆਪਣੀ ਮਾਂ ਐਮਿਲੀ ਅਲਫੇਰਾ ਅਤੇ ਆਪਣੇ ਦਾਦਾ-ਦਾਦੀ ਦੇ ਨਾਲ ਰਹਿੰਦੀ ਸੀ ਜਦਕਿ ਉਸ ਦੇ ਪਿਤਾ ਜੈਕੋਬੀ ਨੂੰ ਸਿਰਫ ਬੱਚੀ ਨਾਲ ਮਿਲਣ ਦਾ ਹੀ ਅਧਿਕਾਰ ਸੀ। ਉੱਥੇ ਹੀ ਅਲੀਸੀਆ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਦੇ ਬੈੱਡ ਤੋਂ ਡਿੱਗਣ ਬਾਅਦ ਸਿਰ 'ਤੇ ਸੱਟ ਲੱਗੀ ਸੀ, ਪਰ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 18 ਮਹੀਨਿਆਂ ਦੀ ਬੱਚੀ ਨੇ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਇੱਕ ਬਟਨ ਦੇ ਆਕਾਰ ਦੀ ਬੈਟਰੀ ਅਤੇ ਇੱਕ ਮੈਟਲ ਪੇਚ ਦੇ ਨਾਲ-ਨਾਲ ਨੇਲ ਪਾਲਿਸ਼ ਰਿਮੂਵਰ ਨਿਗਲ ਲਿਆ ਸੀ। ਜਦੋਂ ਪੁਲਿਸ ਨੇ ਐਲੀਸੀਆ ਦੇ ਫੋਨ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਰਵਰੀ 2023 ਤੋਂ ਜੂਨ 2023 ਦੇ ਵਿਚਾਲੇ ਉਹ ਨੇਲ ਪਾਲਿਸ਼ ਰਿਮੂਵਰ ਅਤੇ ਬੈਟਰੀਆਂ ਬਾਰੇ ਸਰਚ ਕਰ ਰਹੀ ਸੀ, ਜੋ ਕਿ ਬੱਚੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ। None
Popular Tags:
Share This Post:
What’s New
Spotlight
Today’s Hot
-
- January 7, 2025
-
- January 7, 2025
-
- January 7, 2025
Featured News
Hockey: ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਬਲਾਤਕਾਰ, ਦੋਸ਼ੀ ਕੋਚ ਗ੍ਰਿਫਤਾਰ
- By Sarkai Info
- January 6, 2025
ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ, ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
- By Sarkai Info
- January 6, 2025
Latest From This Week
ਮੈਡੀਕਲ ਦੁਕਾਨ 'ਤੇ ਚੋਰਾਂ ਨੇ ਹੱਥ ਕੀਤੇ ਸਾਫ਼, ਪੈਸਿਆਂ ਦੇ ਨਾਲ ਗਲ਼ਾ ਵੀ ਨਹੀਂ ਛੱਡਿਆ
NEWS
- by Sarkai Info
- January 6, 2025
ਹਾਥੀਆਂ ਨੂੰ ਨਹਾਉਂਦੇ ਹੋਏ ਵਾਪਰਿਆ ਹਾਦਸਾ, 22 ਸਾਲ ਦੀ ਕੁੜੀ ਦੀ ਥਾਈਲੈਂਡ 'ਚ ਹੋਈ ਮੌਤ
NEWS
- by Sarkai Info
- January 6, 2025
Subscribe To Our Newsletter
No spam, notifications only about new products, updates.