NEWS

Khalistan News: ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਕਰਨ ਵਾਲੇ ਗੁਪਤਾ ਨੂੰ ਅਮਰੀਕੀ ਅਦਾਲਤ ਤੋਂ ਝਟਕਾ, ਬੇਨਤੀ ਕੀਤੀ ਰੱਦ

By: Sanjha | Updated at : 12 Jan 2024 12:52 PM (IST) Edited By: Gurvinder Singh ਗੁਰਪਤਵੰਤ ਸਿੰਘ ਪੰਨੂ Gurpatwant Pannu: ਅਮਰੀਕਾ ਦੀ ਧਰਤੀ ’ਤੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਸਬੂਤ ਮੁਹੱਈਆ ਕਰਵਾਉਣ ਦੀ ਬੇਨਤੀ ਨੂੰ ਅਮਰੀਕੀ ਜੱਜ ਨੇ ਰੱਦ ਕਰ ਦਿੱਤਾ ਹੈ। ਅਮਰੀਕਾ ਦੇ ਜ਼ਿਲ੍ਹਾ ਜੱਜ ਵਿਕਟਰ ਮੈਰੇਰੋ ਨੇ ਅੱਜ ਆਦੇਸ਼ ਵਿੱਚ ਗੁਪਤਾ ਦੇ ਵਕੀਲ ਦੀ ਇਸ ਕੇਸ ਵਿੱਚ ਸਬੂਤ ਪ੍ਰਦਾਨ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। 52 ਸਾਲਾ ਗੁਪਤਾ ‘ਤੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਅਮਰੀਕਾ ਦੀ ਧਰਤੀ ‘ਤੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਕਰਮਚਾਰੀ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਇਆ ਸੀ। ਜ਼ਿਕਰ ਕਰ ਦਈਏ ਕਿ ਅਮਰੀਕੀ ਸਰਕਾਰ ਦੀ ਬੇਨਤੀ 'ਤੇ ਨਿਖਿਲ ਨੂੰ 30 ਜੂਨ ਨੂੰ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਸਾਬਕਾ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਗੁਪਤਾ ਤੱਕ ਤਿੰਨ ਵਾਰ ਕੌਂਸਲਰ ਪਹੁੰਚ ਮਿਲੀ ਹੈ। ਪਿਛਲੇ ਮਹੀਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਦੇ ਪਰਿਵਾਰ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਦੋਸ਼ ਲਾਇਆ ਗਿਆ ਸੀ ਕਿ ਨਿਖਿਲ ਨੂੰ ਪ੍ਰਾਗ (ਚੈੱਕ ਗਣਰਾਜ) ਦੀ ਜੇਲ੍ਹ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕੈਦ ਕੀਤਾ ਗਿਆ ਸੀ। ਜੇਲ੍ਹ ਵਿੱਚ ਉਸ ਨੂੰ ਜ਼ਬਰਦਸਤੀ ਸੂਰ ਅਤੇ ਗਊ ਦਾ ਮਾਸ ਖਾਣ ਲਈ ਦਿੱਤਾ ਗਿਆ, ਜੋ ਕਿ ਹਿੰਦੂ ਰੀਤੀ ਰਿਵਾਜਾਂ ਦੇ ਵਿਰੁੱਧ ਹੈ। ਉਸ ਨੇ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਪਰ ਉਸ ਨੂੰ ਸ਼ਾਕਾਹਾਰੀ ਭੋਜਨ ਨਹੀਂ ਮਿਲਿਆ। ਪ੍ਰਾਗ ਦੇ ਅਧਿਕਾਰੀਆਂ ਨੇ ਉਸ ਨੂੰ ਕਿਹਾ ਸੀ ਕਿ ਉਹ ਅਮਰੀਕਾ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਫੋਨ ਨਹੀਂ ਕਰ ਸਕਦਾ। ਗ਼ੌਰ ਕਰਨ ਵਾਲੀ ਗੱਲ ਹੈ ਕਿ ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ ਪੰਨੂ 'ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣਾ ਸੀ। ਇਹ ਵੀ ਪੜ੍ਹੋ- Punjab AGTF ਦੀ ਵੱਡੀ ਕਾਰਵਾਈ, ਬੱਬਰ ਖਾਲਸਾ ਨੂੰ ਹਥਿਆਰ ਸਪਲਾਈ ਕਰਨ ਵਾਲਾ ਗੈਂਗਸਟਰ ਕੈਲਾਸ਼ ਖਿਚਨ ਗ੍ਰਿਫ਼ਤਾਰ None

About Us

Get our latest news in multiple languages with just one click. We are using highly optimized algorithms to bring you hoax-free news from various sources in India.