By: Sanjha | Updated at : 11 Jan 2024 12:25 PM (IST) Edited By: Gurvinder Singh Ram Mandir Celebration Ram Mandir Celebration: ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਿਰ ਵਿੱਚ ਹੋਣ ਵਾਲੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਰਾਮ ਮੰਦਰ ਦੇ ਉਦਘਾਟਨ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਦਿਨ ਕਈ ਦੇਸ਼ਾਂ ਵਿੱਚ ਵੀ ਮਨਾਇਆ ਜਾਵੇਗਾ। ਹਾਲਾਂਕਿ, ਸੰਯੁਕਤ ਅਰਬ ਅਮੀਰਾਤ (ਯੂਏਈ) 14 ਫਰਵਰੀ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ। ਦਰਅਸਲ, ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਤਿਆਰ ਹੈ। ਇਸ ਦਾ ਉਦਘਾਟਨ ਵੀ 14 ਫਰਵਰੀ 2024 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਆਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਬਣਾਉਣ ਵਾਲੀ ਸੰਸਥਾ BAPS ਸਵਾਮੀਨਾਰਾਇਣ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਇਹ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਹੈ, ਜੋ 14 ਫਰਵਰੀ ਨੂੰ ਖੁੱਲ੍ਹਣ ਜਾ ਰਿਹਾ ਹੈ, ਜੋ ਅਲ ਵਕਬਾ ਸਥਾਨ 'ਤੇ 20,000 ਵਰਗ ਮੀਟਰ ਦੀ ਜ਼ਮੀਨ 'ਤੇ ਬਣਿਆ ਹੈ। ਇਸ ਮੰਦਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਾਚੀਨ ਕਲਾ ਅਤੇ ਆਧੁਨਿਕ ਵਾਸਤੂ ਕਲਾ ਦੇ ਸੁਮੇਲ ਨਾਲ ਬਣੇ ਇਸ ਮੰਦਰ ਦੀ ਨਕਾਸ਼ੀ ਬੇਮਿਸਾਲ ਹੈ। ਜ਼ੋਰਾਂ 'ਤੇ ਤਿਆਰੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਅਜਿਹੇ 'ਚ ਉਦਘਾਟਨ ਤੋਂ ਪਹਿਲਾਂ ਇੱਥੇ ਅਯੁੱਧਿਆ ਦੀ ਤਰਜ਼ 'ਤੇ ਤਿਆਰੀਆਂ ਜ਼ੋਰਾਂ 'ਤੇ ਹਨ। ਆਬੂ ਧਾਬੀ 'ਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ 'ਚ ਭਾਰਤ ਦੇ ਲੋਕ ਵੀ ਹਿੱਸਾ ਲੈਣਗੇ। ਇਹ ਮੰਦਿਰ ਭਾਰਤ ਅਤੇ ਯੂਏਈ ਦਰਮਿਆਨ ਬਿਹਤਰ ਸਬੰਧ ਸਥਾਪਤ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਅਯੁੱਧਿਆ 'ਚ ਰਾਮ ਮੰਦਰ 'ਚ ਹੋਣ ਵਾਲੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਪੂਰੀ ਦੁਨੀਆ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟ ਮੁਤਾਬਕ ਇਸ ਸਮਾਗਮ ਵਿੱਚ 55 ਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸਮਾਗਮ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਇਸ ਸਮਾਗਮ ਨੂੰ ਵਿਦੇਸ਼ਾਂ ਵਿੱਚ ਮਨਾਉਣ ਦੀ ਯੋਜਨਾ ਤਿਆਰ ਕੀਤੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ NEWS ਦਾ ਐਪ ਡਾਊਨਲੋਡ ਕਰੋ : None
Popular Tags:
Share This Post:
ਨਗਰ ਚੋਣਾਂ ਦੌਰਾਨ ਸ਼ਾਤਮਈ ਮਾਹੌਲ ਕਾਇਮ ਰੱਖਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ
- by Sarkai Info
- December 20, 2024
What’s New
NIA ਨੇ ਕਿਸਾਨ ਅੰਦੋਲਨ 'ਚ ਚਰਚਾਵਾਂ 'ਚ ਰਹੀ ਨੋਹਦੀਪ ਕੌਰ ਦੇ ਘਰ ਕੀਤੀ ਰੇਡ
- By Sarkai Info
- December 20, 2024
Spotlight
ਨਗਰ ਨਿਗਮ ਚੋਣਾਂ ਲਈ ਪੁਲਿਸ ਸਖ਼ਤ, ਰੇਲਵੇ ਸਟੇਸ਼ਨ ਸਣੇ ਜਨਤਕ ਥਾਵਾਂ 'ਤੇ ਕੀਤੀ ਚੈਕਿੰਗ
- by Sarkai Info
- December 20, 2024
Today’s Hot
-
- December 20, 2024
-
- December 20, 2024
-
- December 20, 2024
ਕੌਣ ਹਨ ਨਾਭਾ ਦੇ ਧਰਮੀ ਮਹਾਰਾਜਾ ? ਵਿਧਾਇਕ ਦੇਵ ਮਾਨ ਵੀ ਮਨਾਉਂਦੇ ਹਨ ਜਨਮ ਦਿਹਾੜਾ
- By Sarkai Info
- December 20, 2024
ਰਾਜਪੁਰਾ ਤੇ ਬਨੂੜ ਘਨੌਰ 'ਚ ਨਗਰ ਨਿਗਮ ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਕੱਲ੍ਹ
- By Sarkai Info
- December 20, 2024
Featured News
Latest From This Week
ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ AAP ਦਾ ਪ੍ਰਦਰਸ਼ਨ, ਬਰਖਾਸਤ ਕਰਵਾਉਣ ਦੀ ਕੀਤੀ ਮੰਗ
NEWS
- by Sarkai Info
- December 20, 2024
ਕਿਸਾਨਾਂ ਦੀ ਲੱਗੀ ਲਾਟਰੀ, ਹੋਣਗੇ ਮਾਲਾਮਾਲ, ਵੱਧ ਗਏ ਜ਼ਮੀਨ ਦੇ ਭਾਅ, ਪੜ੍ਹੋ ਪੂਰੀ ਜਾਣਕਾਰੀ
NEWS
- by Sarkai Info
- December 20, 2024
Subscribe To Our Newsletter
No spam, notifications only about new products, updates.