NEWS

ਨਾਮੀ ਅਦਾਕਾਰਾ ਨੇ ਦੁਨਿਆ ਨੂੰ ਕਿਹਾ ਅਲਵਿਦਾ, ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ

ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅੰਜਨਾ ਰਹਿਮਾਨ ਦਾ ਦਿਹਾਂਤ ਹੋ ਗਿਆ ਹੈ। ਅੰਜਨਾ ਰਹਿਮਾਨ ਦੇ ਦਿਹਾਂਤ ਦੀ ਖਬਰ ਨੇ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਖਬਰਾਂ ਮੁਤਾਬਕ ਅੰਜਨਾ ਰਹਿਮਾਨ ਦੀ ਸ਼ੁੱਕਰਵਾਰ ਅੱਧੀ ਰਾਤ ਯਾਨੀ ਕਰੀਬ 1:10 ਵਜੇ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਦਾ ਢਾਕਾ, ਬੰਗਲਾਦੇਸ਼ ਵਿੱਚ ਬੰਗਬੰਧੂ ਸ਼ੇਖ ਮੁਜੀਬ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ। ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਕੀਤਾ ਪਰ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਤਬਦੀਲ ਕਰਨਾ ਪਿਆ। ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਅਤੇ ਅਦਾਕਾਰਾ ਦੀ ਮੌਤ ਹੋ ਗਈ। ਆਰਟਿਸਟ ਐਸੋਸੀਏਸ਼ਨ ਦੀ ਪ੍ਰਧਾਨ ਮੀਸ਼ਾ ਸਾਵਦਾਗੋਰ ਨੇ ਪ੍ਰਥਮ ਆਲੋ ਤੋਂ ਅੰਜਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। National Film Award winning actress Anjana Rahman has passed away. She died at 1:10 am on Saturday, while undergoing treatment at BSMMU Hospital in the capital. She was 60. #Anjana #death #actresses ਦੱਸ ਦੇਈਏ ਕਿ ਅੰਜਨਾ ਰਹਿਮਾਨ ਨੇ ਆਪਣੇ ਐਕਟਿੰਗ ਕਰੀਅਰ ‘ਚ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਅੰਜਨਾ ਦੀਆਂ ਫਿਲਮਾਂ ਦੀ ਗਿਣਤੀ ਕੀਤੀ ਜਾਵੇ ਤਾਂ ਉਹ 300 ਤੋਂ ਵੱਧ ਹਨ। ਅੰਜਨਾ ਨੇ ‘ਪਰਿਣੀਤਾ’ ‘ਚ ਲੋਲਿਤਾ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਇਕ ਯਾਦਗਾਰ ਰੋਲ ਹੈ ਅਤੇ ਇਸ ਲਈ ਉਨ੍ਹਾਂ ਨੂੰ ਬੰਗਲਾਦੇਸ਼ ਦੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਜਨਾ ਨੇ ਬੰਗਲਾਦੇਸ਼ੀ ਫਿਲਮਾਂ ਦੇ ਨਾਲ-ਨਾਲ ਸ਼੍ਰੀਲੰਕਾਈ, ਪਾਕਿਸਤਾਨੀ, ਨੇਪਾਲੀ ਅਤੇ ਤੁਰਕੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਮਿਥੁਨ ਚੱਕਰਵਰਤੀ ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅੰਜਨਾ ਰਹਿਮਾਨ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਪਰ ਉਨ੍ਹਾਂ ਦਾ ਦਿਲ ਇੱਕ ਮੁਸਲਮਾਨ ਨਿਰਮਾਤਾ-ਨਿਰਦੇਸ਼ਕ ‘ਤੇ ਆ ਗਿਆ ਜਿਸਦਾ ਨਾਮ ਅਜ਼ੀਜ਼ੁਰ ਰਹਿਮਾਨ ਬੁਲੀ ਸੀ। ਵਿਆਹ ਤੋਂ ਪਹਿਲਾਂ ਅੰਜਨਾ ਰਹਿਮਾਨ ਦਾ ਪੂਰਾ ਨਾਂ ਅੰਜਨਾ ਸਾਹਾ ਸੀ ਪਰ ਮੁਸਲਮਾਨ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਧਰਮ ਬਦਲ ਲਿਆ। None

About Us

Get our latest news in multiple languages with just one click. We are using highly optimized algorithms to bring you hoax-free news from various sources in India.