By: Sanjha | Updated at : 15 Jan 2024 02:44 PM (IST) Edited By: Prabhjot Kaur nicaragua flight case Nicaragua Flight Case: ਬੀਤੇ ਮਹੀਨੇ ਫਰਾਂਸ 'ਚ ਰੋਕੇ ਗਏ 303 ਭਾਰਤੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਮਨੁੱਖੀ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਗੁਜਰਾਤ ਦੀ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਖਾਲਿਸਤਾਨੀ ਕੁਨੈਕਸ਼ਨ ਲੱਭਿਆ ਹੈ। ਗੁਜਰਾਤ ਪੁਲਿਸ ਦੀ ਜਾਂਚ ਮੁਤਾਬਕ ਟਰੈਵਲ ਏਜੰਟਾਂ ਨੇ ਪੰਜਾਬੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਫੜੇ ਜਾਣ 'ਤੇ ਖੁਦ ਨੂੰ ਖਾਲਿਸਤਾਨੀ ਦੱਸਣ। ਏਜੰਟਾਂ ਵਲੋਂ ਹਦਾਇਤ ਦਿੱਤੀ ਗਈ ਸੀ ਕਿ ਸ਼ਰਨ ਲੈਣ ਲਈ ਬਾਰਡਰ ਏਜੰਟਾਂ ਨੂੰ ਇਹ ਕਹਿ ਕੇ ਮਨਾਉਣ ਕਿ ਉਹ ਖਾਲਿਸਤਾਨੀ ਸਮਰਥਕ ਹਨ। ਸੀਆਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਮਨੁੱਖੀ ਤਸਕਰੀ ਦੀ ਚੱਲ ਰਹੀ ਜਾਂਚ ਵਿੱਚ ਬਹੁਤ ਹੀ ਹੈਰਾਨੀਜਨਕ ਖੁਲਾਸੇ ਕੀਤੇ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੋਂ ਨਿਕਾਰਾਗੁਆ ਵੱਲ ਜਾ ਰਹੇ 150 ਤੋਂ ਵੱਧ ਪੰਜਾਬੀਆਂ ਨੂੰ ਖਾਲਿਸਤਾਨ ਪੱਖੀ ਕਾਰਕੁਨ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓਜ਼ ਅਤੇ ਉਸ ਸਬੰਧੀ ਖਬਰਾਂ ਦੇ ਲੇਖ ਕੋਲ ਰੱਖਣ ਲਈ ਕਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਲਿਸਤਾਨ ਬਾਰੇ ਪੜ੍ਹਣ ਦੀ ਵੀ ਹਦਾਇਤ ਦਿੱਤੀ ਸੀ। ਏਜੰਟਾਂ ਵਲੋਂ ਇਹ ਹਦਾਇਤਾਂ ਅਤੇ ਵੀਡੀਓਜ਼ ਨੂੰ ਵਟਸਐਪ 'ਤੇ ਸਾਂਝੀਆਂ ਕਰਕੇ ਡੀਲੀਟ ਕਰ ਦਿੱਤੀਆਂ ਗਈਆਂ। ਹਾਲਾਂਕਿ, ਸੀਆਈਡੀ ਦੀ ਟੀਮ ਇਨ੍ਹਾਂ 'ਚੋਂ ਕੁਝ ਮੈਸੇਜਾਂ ਨੂੰ 'ਰਿਟਰਾਈਵ' ਕਰਨ 'ਚ ਕਾਮਯਾਬ ਰਹੀ। ਇਸ ਤੋਂ ਇਲਾਵਾ ਇੱਕ ਜਾਂਚ ਅਧਿਕਾਰੀ ਨੇ ਇਹ ਖੁਲਾਸਾ ਵੀ ਕਿਤਾ ਕਿ ਏਜੰਟਾਂ ਨੇ ਉਨ੍ਹਾਂ ਨੂੰ ਅੰਮ੍ਰਿਤਪਾਲ ਦਾ ਸਮਰਥਨ ਕਰਨ 'ਤੇ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖ ਲਿਆ ਗਿਆ ਸੀ, ਜਿਸ ਕਾਰਨ ਉਹ ਆਪਣਾ ਦੇਸ਼ ਛੱਡ ਕੇ ਆਏ ਹਨ। ਸੂਤਰਾਂ ਦਾ ਦਾਅਵਾ ਹੈ ਕਿ ਦੋ ਪੰਜਾਬੀ ਇਹ ਤਰੀਕੇ ਵਰਤ ਕੇ ਫਰਾਂਸ 'ਚ ਸ਼ਰਣ ਲੈਣ 'ਚ ਕਾਮਯਾਬ ਵੀ ਹੋਏ। ਦਿਲਚਸਪ ਗੱਲ ਤਾਂ ਇਹ ਹੈ ਕਿ ਜਹਾਜ਼ ਵਿਚ ਬੈਠੇ 96 ਗੁਜਰਾਤੀਆਂ ਨੂੰ ਇਹ ਦਾਅਵਾ ਕਰਨ ਲਈ ਕਿਹਾ ਗਿਆ ਸੀ ਕਿ ਉਹ ਕਾਂਗਰਸ ਅਤੇ 'ਆਪ' ਦੇ ਮੈਂਬਰ ਹਨ ਅਤੇ ਆਪਣੀ ਸਿਆਸੀ ਵਫ਼ਾਦਾਰੀ ਕਾਰਨ ਉਨ੍ਹਾਂ ਨੂੰ ਖਤਰਾ ਹੈ। ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ਸਾਂਝਾ ਦੀ ਵੈੱਬਸਾਈਟ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । None
Popular Tags:
Share This Post:
What’s New
Spotlight
Today’s Hot
-
- December 24, 2024
-
- December 24, 2024
-
- December 24, 2024
ਨਗਰ ਚੋਣਾਂ ਦੌਰਾਨ ਸ਼ਾਤਮਈ ਮਾਹੌਲ ਕਾਇਮ ਰੱਖਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ
- By Sarkai Info
- December 20, 2024
NIA ਨੇ ਕਿਸਾਨ ਅੰਦੋਲਨ 'ਚ ਚਰਚਾਵਾਂ 'ਚ ਰਹੀ ਨੋਹਦੀਪ ਕੌਰ ਦੇ ਘਰ ਕੀਤੀ ਰੇਡ
- By Sarkai Info
- December 20, 2024
Featured News
ਨਗਰ ਨਿਗਮ ਚੋਣਾਂ ਲਈ ਪੁਲਿਸ ਸਖ਼ਤ, ਰੇਲਵੇ ਸਟੇਸ਼ਨ ਸਣੇ ਜਨਤਕ ਥਾਵਾਂ 'ਤੇ ਕੀਤੀ ਚੈਕਿੰਗ
- By Sarkai Info
- December 20, 2024
ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਅੜ੍ਹਿੱਕੇ, ਖੁਦ ਨੂੰ ਦੱਸਿਆ ਵੱਡੇ ਗੈਂਗਸਟਰ ਦਾ ਸਾਥੀ
- By Sarkai Info
- December 20, 2024
Latest From This Week
ਸ਼ਹੀਦੀ ਪੰਦਰਵਾੜੇ ਦੌਰਾਨ MP ਚਰਨਜੀਤ ਚੰਨੀ ਨੇ ਪਰਿਵਾਰ ਸਣੇ ਗੁ. ਸ੍ਰੀ ਕਤਲਗੜ੍ਹ ਸਾਹਿਬ ਤੱਕ ਕੀਤੀ ਪੈਦਲ ਯਾਤਰਾ
NEWS
- by Sarkai Info
- December 20, 2024
ਇਸ ਜ਼ਿਲ੍ਹੇ ਦੀਆਂ 26 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ, ਸੁਣੋ ਕੀ ਹਨ ਲੋਕਾਂ ਦੇ ਮੁੱਦੇ ?
NEWS
- by Sarkai Info
- December 20, 2024
Subscribe To Our Newsletter
No spam, notifications only about new products, updates.