NEWS

ਭਾਰਤੀ ਸਿਨੇਮਾ 'ਚ ਸੋਗ ਦੀ ਲਹਿਰ, ਦਿੱਗਜ਼ ਡਾਇਰੈਕਟਰ ਦਾ ਦਿਹਾਂਤ, 90 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਨਵੀਂ ਦਿੱਲੀ: ਦਿੱਗਜ ਭਾਰਤੀ ਸਿਨੇਮਾ ਨਿਰਦੇਸ਼ਕ ਸ਼ਿਆਮ ਬੇਨੇਗਲ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ‘ਅੰਕੁਰ’, ‘ਜ਼ੁਬੈਦਾ’ ਵਰਗੀਆਂ ਫਿਲਮਾਂ ਬਣਾਈਆਂ ਸਨ। ਉਹ ‘ਭਾਰਤ ਏਕ ਖੋਜ’ ਵਰਗੇ ਮਸ਼ਹੂਰ ਸੀਰੀਅਲ ਦੇ ਨਿਰਦੇਸ਼ਕ ਵੀ ਸਨ। ਸ਼ਿਆਮ ਬੈਨੇਗਲ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸਿਨੇਮਾ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਿਆਮ ਬੇਨੇਗਲ 70 ਦੇ ਦਹਾਕੇ ਤੋਂ ਬਾਅਦ ਮਹਾਨ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਸਨ। ਸ਼ਿਆਮ ਬੈਨੇਗਲ ਨੇ ਆਪਣੀਆਂ ਸ਼ਾਨਦਾਰ ਫਿਲਮਾਂ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਸਨ, ਜਿਨ੍ਹਾਂ ਵਿੱਚ ਅਠਾਰਾਂ ਰਾਸ਼ਟਰੀ ਫਿਲਮ ਪੁਰਸਕਾਰ, ਇੱਕ ਫਿਲਮਫੇਅਰ ਪੁਰਸਕਾਰ ਅਤੇ ਇੱਕ ਨੰਦੀ ਪੁਰਸਕਾਰ ਸ਼ਾਮਲ ਹਨ। ਉਨ੍ਹਾਂ ਨੂੰ 2005 ਵਿੱਚ ਸਿਨੇਮਾ ਦੇ ਖੇਤਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਿਆਮ ਬੇਨੇਗਲ ਦਾ ਜਨਮ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਕਾਪੀਰਾਈਟਰ ਵਜੋਂ ਕੀਤੀ। ਨਿਰਦੇਸ਼ਕ ਨੇ 1962 ਵਿੱਚ ਗੁਜਰਾਤੀ ਭਾਸ਼ਾ ਵਿੱਚ ਆਪਣੀ ਪਹਿਲੀ ਦਸਤਾਵੇਜ਼ੀ ਫ਼ਿਲਮ ‘ਘੇਰ ਬੈਠਾ ਗੰਗਾ’ ਬਣਾਈ। ਉਨ੍ਹਾਂ ਦੀਆਂ ਪਹਿਲੀਆਂ ਚਾਰ ਫੀਚਰ ਫਿਲਮਾਂ ‘ਅੰਕੁਰ’, ‘ਨਿਸ਼ਾਂਤ’, ‘ਮੰਥਨ’ ਅਤੇ ‘ਭੂਮਿਕਾ’ ਨਵੇਂ ਦੌਰ ਦੇ ਸਿਨੇਮਾ ਦੀਆਂ ਪ੍ਰਤੀਕ ਬਣੀਆਂ। ਪ੍ਰਸਿੱਧ ਰਚਨਾਵਾਂ ‘ਤੇ ਵਧੀਆ ਫ਼ਿਲਮਾਂ ਵੀ ਬਣਾਈਆਂ ਸ਼ਿਆਮ ਬੈਨੇਗਲ ਨੇ 1990 ਦੇ ਦਹਾਕੇ ਵਿਚ ਭਾਰਤ ਦੀਆਂ ਮੁਸਲਿਮ ਔਰਤਾਂ ‘ਤੇ ਕੇਂਦਰਿਤ ਫਿਲਮਾਂ ਬਣਾਈਆਂ, ਜਿਸ ਦੀ ਸ਼ੁਰੂਆਤ ‘ਮੰਮੋ’ ਤੋਂ ਹੋਈ। ਇਹ ਫਿਲਮ 1994 ਵਿੱਚ ਰਿਲੀਜ਼ ਹੋਈ ਸੀ। ਫਿਰ ਉਨ੍ਹਾਂ ‘ਸਰਦਾਰੀ ਬੇਗਮ’ ਅਤੇ ‘ਜ਼ੁਬੈਦਾ’ ਰਾਹੀਂ ਭਾਰਤੀ ਮੁਸਲਿਮ ਔਰਤਾਂ ਦੇ ਜੀਵਨ ਨੂੰ ਬਿਆਨ ਕੀਤਾ। ਨਿਰਦੇਸ਼ਕ ਨੇ ‘ਜ਼ੁਬੈਦਾ’ ਨਾਲ ਬਾਲੀਵੁੱਡ ਮੁੱਖ ਧਾਰਾ ਸਿਨੇਮਾ ਵਿੱਚ ਪ੍ਰਵੇਸ਼ ਕੀਤਾ, ਜਿਸ ਵਿੱਚ ਬਾਲੀਵੁੱਡ ਸਟਾਰ ਕਰਿਸ਼ਮਾ ਕਪੂਰ ਨੇ ਕੰਮ ਕੀਤਾ। ਫਿਲਮ ਦਾ ਸੰਗੀਤ ਏ ਆਰ ਰਹਿਮਾਨ ਨੇ ਤਿਆਰ ਕੀਤਾ ਸੀ। ਸ਼ਿਆਮ ਬੈਨੇਗਲ ਨੇ 1992 ਵਿਚ ਧਰਮਵੀਰ ਭਾਰਤੀ ਦੇ ਪ੍ਰਸਿੱਧ ਨਾਵਲ ‘ਸੂਰਜ ਕਾ ਸਾਤਵਾਂ ਘੋੜਾ’ ‘ਤੇ ਆਧਾਰਿਤ ਫ਼ਿਲਮ ਬਣਾਈ, ਜਿਸ ਨੂੰ 1993 ਵਿਚ ਹਿੰਦੀ ਵਿਚ ਸਰਬੋਤਮ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ। 👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘** ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘** ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.