NEWS

Nashik: PM ਮੋਦੀ ਨੇ ਨਾਸਿਕ ਦੇ ਗੰਗਾ ਗੋਦਾਵਰੀ ਸੰਘ ਵਿਖੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਤਸਵੀਰ ਵਾਇਰਲ

By: Sanjha | Updated at : 13 Jan 2024 08:14 AM (IST) Edited By: lajwinderk12 image source twitter PM Modi Writes "Jai Shree Ram" in the visitor's book : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਦੇ ਦੌਰੇ ਦੌਰਾਨ ਇੱਥੇ ਗੰਗਾ ਗੋਦਾਵਰੀ (Ganga Godavari) ਪੰਚਕੋਟੀ ਪੁਰੋਹਿਤ ਸੰਘ ਦੇ ਦਫ਼ਤਰ ਵਿਖੇ ਵਿਜ਼ਟਰ ਬੁੱਕ ਵਿੱਚ 'ਜੈ ਸ਼੍ਰੀ ਰਾਮ' ਲਿਖਿਆ। ਮਹਾਰਾਸ਼ਟਰ ਦੇ ਇਕ ਦਿਨ ਦੇ ਦੌਰੇ 'ਤੇ ਮੋਦੀ ਨੇ ਸ਼ਹਿਰ 'ਚ ਰੋਡ ਸ਼ੋਅ ਕੀਤਾ ਅਤੇ ਗੋਦਾਵਰੀ ਦੇ ਕਿਨਾਰੇ ਸਥਿਤ ਮਸ਼ਹੂਰ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ। ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਨੇ ਕਿਹਾ, ''ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਵਿਜ਼ਟਰ ਬੁੱਕ 'ਚ 'ਜੈ ਸ਼੍ਰੀ ਰਾਮ' ਲਿਖਿਆ ਅਤੇ ਦਸਤਖਤ ਕੀਤੇ। ਉਹ ਇਸ ਸਥਾਨ 'ਤੇ ਆ ਕੇ 'ਗੰਗਾ ਪੂਜਨ' ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਸਥਾਨਕ ਲੋਕ ਅਕਸਰ ਨਾਸਿਕ ਦੇ ਨੇੜੇ ਨਿਕਲਣ ਵਾਲੀ ਗੋਦਾਵਰੀ ਨਦੀ ਨੂੰ ਗੰਗਾ ਕਹਿੰਦੇ ਹਨ। ਸ਼ੁਕਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਦੀ ਦੇ ਕੰਢੇ ਸਥਿਤ 'ਰਾਮਕੁੰਡ' 'ਚ ਦਾਖਲ ਹੋਏ ਅਤੇ ਗੋਦਾਵਰੀ ਨਦੀ ਦੀ ਪੂਜਾ ਕੀਤੀ। ਸਤੀਸ਼ ਸ਼ੁਕਲਾ ਨੇ ਕਿਹਾ ਕਿ ਮੋਦੀ ਨੇ 'ਸੰਕਲਪ' ਲਿਆ ਹੈ ਕਿ ਉਹ ਹਮੇਸ਼ਾ 'ਭਾਰਤ ਮਾਤਾ' ਦੀ ਸੇਵਾ ਕਰਨਗੇ ਅਤੇ ਭਾਰਤ ਨੂੰ ਸਿਖਰ 'ਤੇ ਲਿਜਾਣ ਤੋਂ ਲੈ ਕੇ ਸੁਰੱਖਿਆ ਤੱਕ ਅਤੇ ਇੱਕ ਖੁਸ਼ਹਾਲ ਦੇਸ਼ ਬਣਾਉਣ ਦੇ ਲਈ ਕੰਮ ਕਰਦੇ ਰਹਿਣਗੇ। ਹੋਰ ਪੜ੍ਹੋ : ਮਜੀਠੀਆ ਦਾ ਦਾਅਵਾ ਪੁਲਿਸ ਨੇ ਸਜਿਸ਼ ਤਹਿਤ AK-47 ਨਾਲ ਚਲਾਈਆਂ ਗੋਲੀਆਂ, CBI ਤੋਂ ਹੋਵੇ ਜਾਂਚ ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.