NEWS

America: ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਗੁਜਰਾਤ ਵੱਲੋਂ ਹੋਸ਼ ਉਡਾ ਦੇਣ ਵਾਲੇ ਖੁਲਾਸੇ

By: Sanjha | Updated at : 14 Jan 2024 08:06 AM (IST) gujarat on khalistani Shocking revelations from Gujarat: ਮਨੁੱਖੀ ਤਸਕਰੀ ਦੇ ਦੋਸ਼ ਤਹਿਤ ਫਰਾਂਸ ਤੋਂ ਭਾਰਤ ਮੋੜੇ ਗਏ ਜਹਾਜ਼ ਬਾਰੇ ਹੁਣ ਵੱਡੇ ਖੁਲਾਸੇ ਹੋਣ ਲੱਗੇ ਹਨ। ਮਨੁੱਖੀ ਤਸਕਰੀ ਦਾ ਪੂਰਾ ਨੈੱਟਵਰਕ ਦਿੱਲੀ ’ਚ ਕੇਂਦਰਤ ਸੀ। ਇਸ ਵਿੱਚ ਜ਼ਿਆਦਾਤਰ ਏਜੰਟ ਪੰਜਾਬ ਤੇ ਗੁਜਰਾਤ ਤੋਂ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਹਨ। ਅਮਰੀਕੀ ਸਰਹੱਦ ’ਤੇ ਫੜੇ ਜਾਣ ’ਤੇ ਪੰਜਾਬੀ ਯਾਤਰੀ ਖ਼ੁਦ ਨੂੰ ਖਾਲਿਸਤਾਨੀ ਦੱਸ ਕੇ ਪਨਾਹ ਲੈਂਦੇ ਹਨ। ਦਰਅਸਲ ਭਾਰਤੀ ਨਾਗਰਿਕਾਂ ਨਾਲ ਭਰਿਆ ਨਿਕਾਰਾਗੁਆ ਜਾ ਰਿਹਾ ਜਹਾਜ਼ ਫਰਾਂਸ ’ਚ ਰੋਕੇ ਜਾਣ ਤੋਂ ਕਈ ਹਫਤਿਆਂ ਬਾਅਦ ਗੁਜਰਾਤ ਪੁਲਿਸ (ਸੀਆਈਡੀ) ਨੇ 14 ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮਨੁੱਖੀ ਤਸਕਰੀ ਦੇ ਦੋਸ਼ ਹੇਠ ਰੋਕੇ ਗਏ ਜਹਾਜ਼ ਨੂੰ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ 10 ਜਨਵਰੀ ਨੂੰ ਐਫਆਈਆਰ ਕੀਤੀ ਗਈ ਹੈ। ਇਨ੍ਹਾਂ 14 ਵਿਚੋਂ ਤਿੰਨ ਏਜੰਟ ਦਿੱਲੀ ਦੇ ਹਨ ਤੇ ਬਾਕੀ ਗੁਜਰਾਤ ਦੇ ਹਨ। ਗੁਜਰਾਤ ਸੀਆਈਡੀ ਦੇ ਏਡੀਜੀਪੀ ਰਾਜ ਕੁਮਾਰ ਪਾਂਡਿਅਨ ਨੇ ਕਿਹਾ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਗੁਜਰਾਤ ਤੋਂ ਦੁਬਈ ਗਏ 66 ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਦੁਬਈ ਤੋਂ ਇਹ ਯੂਰੋਪੀਅਨ ਯੂਨੀਅਨ ਵਿਚ ਦਾਖਲ ਹੋਏ ਸਨ। ਏਡੀਜੀਪੀ ਨੇ ਦੱਸਿਆ ਕਿ ਏਜੰਟਾਂ ਨੇ ਫੜੇ ਜਾਣ ਦੀ ਸੂਰਤ ਵਿੱਚ ਯਾਤਰੀਆਂ ਨੂੰ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੀ ਮਦਦ ਨਾਲ ਯਾਤਰੀਆਂ ਨੇ ਬਾਰਡਰ ਕੰਟਰੋਲ ਅਥਾਰਿਟੀ ਨੂੰ ਸ਼ਰਨ ਦੇਣ ਲਈ ਮਨਾਉਣਾ ਸੀ। ਉਨ੍ਹਾਂ ਦੱਸਿਆ, ‘ਜੇਕਰ ਉਹ ਗੈਰਕਾਨੂੰਨੀ ਪ੍ਰਵਾਸ ਵਿੱਚ ਨਾ ਫੜੇ ਜਾਂਦੇ ਤਾਂ ਉਨ੍ਹਾਂ ਅਮਰੀਕਾ ਵਿਚਲੇ ਵਿਅਕਤੀਆਂ ਨਾਲ ਸੰਪਰਕ ਕਰਨਾ ਸੀ। ਜੇਕਰ ਫੜੇ ਜਾਂਦੇ ਤਾਂ ਉਨ੍ਹਾਂ ਕੋਲ ਸਕ੍ਰਿਪਟ ਸੀ। ਉਨ੍ਹਾਂ ਨੇ ਦੱਸਿਆ ਕਿ ਉਦਾਹਰਨ ਦੇ ਤੌਰ ’ਤੇ ਪੰਜਾਬ ਵਿੱਚ ਉਨ੍ਹਾਂ ਨੂੰ ਸਕ੍ਰਿਪਟ ਦੇ ਕੇ ਕਿਹਾ ਗਿਆ ਸੀ ਕਿ ਉਹ ਸਰਹੱਦ ਉਤੇ ਖ਼ੁਦ ਨੂੰ ਖਾਲਿਸਤਾਨੀ ਗਰੁੱਪ ਨਾਲ ਸਬੰਧਤ ਦੱਸਣ, ਤਾਂ ਕਿ ਉਨ੍ਹਾਂ ਨੂੰ ਸ਼ਰਨ ਮਿਲ ਸਕੇ। ਗੁਜਰਾਤ ’ਚੋਂ ਗਏ ਵਿਅਕਤੀਆਂ ਨੂੰ ਹੋਰ ਕਹਾਣੀਆਂ ਦੱਸਣ ਲਈ ਕਿਹਾ ਗਿਆ ਸੀ। ਏਜੰਟਾਂ ਦੇ ਕੰਮ ਕਰਨ ਦੇ ਢੰਗ ਬਾਰੇ ਗੱਲ ਕਰਦਿਆਂ ਏਡੀਜੀਪੀ ਨੇ ਕਿਹਾ ਕਿ ਮਨੁੱਖੀ ਤਸਕਰੀ ਦਾ ਇਹ ਕੰਮ ਦਿੱਲੀ ’ਚ ਕੇਂਦਰਤ ਸੀ ਤੇ ਜ਼ਿਆਦਾਤਰ ਏਜੰਟ ਪੰਜਾਬ ਤੋਂ ਹਨ। None

About Us

Get our latest news in multiple languages with just one click. We are using highly optimized algorithms to bring you hoax-free news from various sources in India.