NEWS

Kia ਭਾਰਤ ‘ਚ ਲਾਂਚ ਕਰਨ ਜਾ ਰਿਹਾ ਹੈ ਇਹ ਨਵੇਂ ਕਾਰ ਮਾਡਲ, ਪਲਾਨ 'ਚ ਸ਼ਾਮਿਲ ਹਨ ਇਲੈਕਟ੍ਰਿਕ ਕਾਰਾਂ, ਜਾਣੋ ਡਿਟੇਲ

Kia ਭਾਰਤ ‘ਚ ਲਾਂਚ ਕਰਨ ਜਾ ਰਿਹਾ ਹੈ ਇਹ ਨਵੇਂ ਕਾਰ ਮਾਡਲ, ਪਲਾਨ 'ਚ ਸ਼ਾਮਿਲ ਹਨ ਇਲੈਕਟ੍ਰਿਕ ਕਾਰਾਂ, ਜਾਣੋ ਡਿਟੇਲ Kia ਸਾਊਥ ਕੋਰੀਆ ਦੀ ਆਟੋਮੋਬਾਇਲ ਕੰਪਨੀ ਹੈ। ਭਾਰਤ ਵਿਚ ਵੀ Kia ਦੀਆਂ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ Kia ਕੰਪਨੀ ਆਪਣੀ ਕਾਰਾਂ ਦੀ ਵਿਕਰੀ ਨੂੰ ਹੋਰ ਵਧਾਉਣ ਲਈ ਨਵੇਂ ਮਾਡਲ ਲਾਂਚ ਕਰਨ ਜਾ ਰਹੀ ਹੈ। ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿਚ ਨਵੀਂ ਕਾਰ ਖਰੀਦਣ ਦੇ ਚਾਹਵਾਨ ਹੋ, ਤਾਂ Kia ਦੇ ਇਹ ਨਵੇਂ ਕਾਰ ਮਾਡਲ ਤੁਹਾਡੇ ਲਈ ਇਕ ਚੰਗਾ ਵਿਕਲਪ ਹੋ ਸਕਦੇ ਹਨ। ਇਹਨਾਂ ਨਵੇਂ ਕਾਰ ਮਾਡਲਾਂ ਦੇ ਵਿਚ Kia ਨੇ ਇਲੈਕਟ੍ਰਿਕ ਕਾਰਾਂ ਨੂੰ ਵੀ ਸ਼ਾਮਿਲ ਕੀਤਾ ਹੈ। ਆਓ ਜਾਣਦੇ ਹਾਂ Kia ਦੇ ਇਹਨਾਂ ਨਵੇਂ ਕਾਰ ਮਾਡਲਾਂ ਬਾਰੇ ਡਿਟੇਲ ਜਾਣਕਾਰੀ Kia Syros: New compact SUV ਕੀਆ ਇੰਡੀਆ (Kia Motors India) ਆਪਣੇ ਘਰੇਲੂ ਬਾਜ਼ਾਰ ‘ਚ ਨਵੀਂ ਸਬ-4 ਮੀਟਰ ਕੰਪੈਕਟ SUV ਦੀ ਟੈਸਟਿੰਗ ਕਰ ਰਹੀ ਹੈ, ਜਿਸ ਦਾ ਨਾਂ Syros ਹੋਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਦੀ ਕੀਮਤ 10 ਲੱਖ ਰੁਪਏ ਤੋਂ ਘੱਟ ਹੋਵੇਗੀ। Kia Syros ਨੂੰ ਕੰਪਨੀ ਦੇ ਲਾਈਨਅੱਪ ਵਿਚ Sonet ਅਤੇ Seltos ਦੇ ਵਿਚਕਾਰ ਰੱਖਿਆ ਜਾਵੇਗਾ। ਇਸ SUV ਨੂੰ ਇਲੈਕਟ੍ਰਿਕ ਅਤੇ ਪੈਟਰੋਲ ਦੋਵੇਂ ਵੇਰੀਐਂਟ ਹੀ ਲਾਂਚ ਕੀਤੇ ਜਾਣਗੇ। ਇਸ ਦਾ ਉਦੇਸ਼ ਕੰਪੈਕਟ SUV ਸੈਗਮੈਂਟ ‘ਚ ਆਪਣੀ ਜਗ੍ਹਾ ਮਜ਼ਬੂਤ ਕਰਨਾ ਹੈ। Kia Sonet EV ਦੱਸ ਦੇਈਏ ਕਿ Kia Sonet ਕੰਪਨੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿਚੋਂ ਇੱਕ ਹੈ। ਹੁਣ Kia ਇਸ ਕਾਰ ਨੂੰ ਇਲੈਕਟ੍ਰਿਕ ਵੇਰੀਐਂਟ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ‘ਚ Sonet EV ਨੂੰ ਭਾਰਤ ‘ਚ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਹ ਇਲੈਕਟ੍ਰਿਕ ਕਾਰ 2025 ‘ਚ ਲਾਂਚ ਹੋਵੇਗੀ। ਇਸ ਇਲੈਕਟ੍ਰਿਕ ਵੇਰੀਐਂਟ ਇੱਕ ਵਾਰ ਚਾਰਜ ਹੋਣ ‘ਤੇ ਲਗਭਗ 400 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰੇਗਾ। Kia Carens Facelift ਸੇਲਟੋਸ ਅਤੇ ਸੋਨੇਟ ਦੇ ਮਿਡ-ਲਾਈਫ ਅਪਡੇਟ ਤੋਂ ਬਾਅਦ Kia ਹੁਣ ਆਪਣੀ MPV, Kia Carens ਨੂੰ ਫੇਸਲਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਾਲ 2025 ਦੇ ਸ਼ੁਰੂ ਵਿਚ ਲਾਂਚ ਹੋ ਜਾਵੇਗੀ। ਨਵੀਂ Kia Carens ਵਿਚ ਫਰੰਟ ‘ਤੇ ਨਵਾਂ ਹੈੱਡਲੈਂਪ, ਕਨੈਕਟਡ LED DRL ਅਤੇ ਰਿਫ੍ਰੈਸ਼ਡ ਫਰੰਟ ਬੰਪਰ ਦੇਖਿਆ ਜਾ ਸਕਦਾ ਹੈ। ਇਸਦਾ ਇਹ ਨਵਾਂ ਮਾਡਲ ਕਾਫੀ ਅਕਰਸ਼ਿਕ ਹੋਵੇਗਾ। None

About Us

Get our latest news in multiple languages with just one click. We are using highly optimized algorithms to bring you hoax-free news from various sources in India.