NEWS

ਪਵਨਪ੍ਰੀਤ ਕੌਰ ਹਰਿਆਣਾ ਜੁਡੀਸ਼ੀਅਲ 'ਚ 34 ਵਾਂ ਰੈਂਕ ਹਾਸਲ ਕਰਕੇ ਬਣੀ ਜੱਜ, ਪੂਰੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਪਵਨਪ੍ਰੀਤ ਕੌਰ ਹਰਿਆਣਾ ਜੁਡੀਸ਼ੀਅਲ 'ਚ 34 ਵਾਂ ਰੈਂਕ ਹਾਸਲ ਕਰਕੇ ਬਣੀ ਜੱਜ, ਪੂਰੇ ਪੰਜਾਬ ਦਾ ਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਲਾਣੀ ਦੀ ਲੜਕੀ ਪਵਨਪ੍ਰੀਤ ਕੌਰ ਨੇ ਹਰਿਆਣਾ ਜੁਡੀਸ਼ੀਅਲ ਵਿੱਚ 34 ਵਾਂ ਰੈਂਕ ਹਸਿਲ ਕਰਕੇ ਜੱਜ ਬਣੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਵਨਪ੍ਰੀਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਅਤੇ ਆਪਣੇ ਅਧਿਆਪਕਾਂ ਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਆਪਣਾ ਬੈਸਟ ਦਿੰਦੇ ਹੋਏ ਆਪਣਾ ਮੁਕਾਮ ਹਾਸਿਲ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿਉਕਿ ਕੋਸ਼ਿਸ਼ ਕਰਨ ਵਾਲਿਆ ਦੀ ਕਦੇ ਹਾਰ ਨਹੀਂ ਹੁੰਦੀ। ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਅਫਸਰ ਬਣਨ ਦਾ ਸੁਪਨਾ ਬਚਪਨ ਤੋਂ ਹੀ ਸੀ, ਜਿਸ ਕਰਕੇ ਉਹਨਾਂ ਦੇ ਵੱਲੋਂ ਮਿਹਨਤ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਵਨ ਪ੍ਰੀਤ ਦੇ ਮਾਤਾ ਪਿਤਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦੀ ਬੱਚੀ ਅੱਜ ਜੱਜ ਬਣ ਗਈ ਹੈ। ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਦਾ ਸੁਪਨਾ ਸੀ ਕਿ ਬੱਚੇ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਵਧੀਆ ਅਹੁਦਿਆਂ ਉੱਤੇ ਕੰਮ ਕਰਨ ਉੱਤੇ ਉਹਨਾਂ ਦੇ ਵੱਲੋਂ ਹੀ ਲੜਕੇ ਨੂੰ ਪਟਿਆਲਾ ਦੇ ਵਿੱਚ ਪੜ੍ਹਾਈ ਲਈ ਭੇਜਿਆ ਗਿਆ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.