NEWS

ਮੰਤਰੀ ਹਰਜੋਤ ਬੈਂਸ ਨੇ ਨਵੇਂ ਬਣੇ ਸਰਪੰਚ ਤੇ ਪੰਚਾਂ ਨੂੰ ਕੀਤਾ ਸਨਮਾਨਿਤ

ਮੰਤਰੀ ਹਰਜੋਤ ਬੈਂਸ ਨੇ ਨਵੇਂ ਬਣੇ ਸਰਪੰਚ ਤੇ ਪੰਚਾਂ ਨੂੰ ਕੀਤਾ ਸਨਮਾਨਿਤ, ਕੱਟਿਆ ਵੱਡਾ ਕੇਕ, ਕਰ ਪੰਚਾਇਤੀ ਚੋਣਾਂ ਦੇ ਵਿੱਚ ਬਲੋਕ ਸ੍ਰੀ ਅਨੰਦਪੁਰ ਸਾਹਿਬ ਦੀ ਸਰਬ ਸਹਿਮਤੀ ਨਾਲ ਬਣੀਆਂ ਪੰਚਾਇਤਾਂ ਤੇ ਪੰਚਾਇਤੀ ਇਲੈਕਸ਼ਨਾਂ ਵਿੱਚ ਜਿੱਤੇ ਸਰਪੰਚਾਂ ਤੇ ਪੰਚਾਂ ਨੂੰ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਨੰਗਲ ਦੇ ਗ੍ਰਹਿ ਵਿਖੇ ਬੁਲਾ ਕੇ ਇੱਕ ਵੱਡਾ ਕੇਕ ਕੱਟਿਆ ਅਤੇ ਨਾਲ ਹੀ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਅਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਸ ਵਾਰ ਦੀ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 90 ਫੀਸਦੀ ਸਰਪੰਚ ਆਮ ਆਦਮੀ ਪਾਰਟੀ ਦੇ ਬਣੇ ਹਨ ਇਹਨਾਂ ਵਿੱਚ ਸਰਬਸੰਤੀ ਨਾਲ ਵੀ ਪੰਚਾਇਤਾਂ ਸ਼ਾਮਿਲ ਹੈ ਕਿਉਂਕਿ ਪਿਛਲੇ ਸਰਕਾਰਾਂ ਦੀ ਕੰਮ ਕਰ ਕਰਨ ਦੀ ਨੀਤੀ ਤੋਂ ਲੋਕ ਕਾਫੀ ਨਰਾਜ਼ ਸਨ, ਜਿਸ ਕਰਕੇ ਉਹਨਾਂ ਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਮਨ ਬਦਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਡੋਰ ਸੰਭਾਲੀ ਉਸੀ ਤਰ੍ਹਾਂ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ 90 ਫੀਸਦੀ ਸਰਪੰਚ ਆਮ ਆਦਮੀ ਪਾਰਟੀ ਦੇ ਜਿੱਤੇ ਹਨ ਬਾਕੀ ਪਾਰਟੀਆਂ ਦੇ ਹੰਕਾਰ ਨੂੰ ਤੋੜਦੇ ਹੋਏ ਇੱਕ ਨਵੀਂ ਜਿੱਤ ਹਾਸਿਲ ਕੀਤੀ ਹੈ। ਜਿੱਤੇ ਹੋਏ ਸਾਰੇ ਪੰਚਾਇਤ ਮੈਂਬਰਾਂ ਨੂੰ ਸਿੱਖਿਆ ਮੰਤਰੀ ਨਵਜੋਤ ਸਿੰਘ ਬੈਂਸ ਨੇ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਉਹਨਾਂ ਦਾ ਲੱਡੂ ਅਤੇ ਕੇਕ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਤ ਤੋਂ ਬਾਅਦ ਹੁਣ ਆਪਣੇ-ਆਪਣੇ ਪਿੰਡਾਂ ਦੇ ਵਿੱਚ ਜਿਹੜੇ-ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਹਨ। ਉਹਨਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਤੁਹਾਡੇ ਨਾਲ ਹੈ ਤੇ ਕਿਸੇ ਵੀ ਨਾਲ ਕੋਈ ਭੇਦਭਾਵ ਕੀਤੇ ਬਿਨਾਂ ਪਿੰਡ ਦੇ ਵਿੱਚ ਵਿਕਾਸ ਕੰਮ ਕਰਵਾਏ ਜਾਣ ਤਾਂ ਜੋ ਇੱਕ ਵਧੀਆ ਪੰਚਾਇਤ ਬਣ ਸਕੇ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.