NEWS

Paneer vs Tofu: ਪਨੀਰ ਅਤੇ ਟੋਫੂ 'ਚੋਂ ਤੁਹਾਡੀ ਸਿਹਤ ਲਈ ਕੀ ਹੈ ਸਭ ਤੋਂ Best? ਹੇਠਾਂ ਪੜ੍ਹੋ ਤੇ ਆਪ ਕਰੋ ਚੋਣ

ਪਨੀਰ ਅਤੇ ਟੋਫੂ ਦੋਵੇਂ ਪ੍ਰੋਟੀਨ ਦੇ ਵਧੀਆ ਸਰੋਤ ਹਨ, ਪਰ, ਜੇਕਰ ਤੁਸੀਂ ਤੰਦਰੁਸਤੀ ਅਤੇ ਸਿਹਤ ਪ੍ਰਤੀ ਜਾਗਰੂਕ ਹੋ, ਤਾਂ ਸਵਾਲ ਉੱਠਦਾ ਹੈ ਕਿ ਤੁਹਾਡੇ ਲਈ ਕਿਹੜਾ ਬਿਹਤਰ ਹੈ? ਪਨੀਰ ਭਾਰਤੀ ਰਸੋਈ ਦਾ ਇੱਕ ਪ੍ਰੀਮੀਅਮ ਪ੍ਰੋਡਕਟ ਹੈ, ਜਦੋਂ ਕਿ ਟੋਫੂ, ਇਸਦਾ ਸਿਹਤਮੰਦ ਏਸ਼ੀਆਈ ਵਿਕਲਪ ਹੈ ਜੋ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਇਹ ਦੋਵੇਂ ਕਿਵੇਂ ਵੱਖ-ਵੱਖ ਹਨ ਅਤੇ ਤੁਹਾਡੇ ਲਈ ਕਿਹੜਾ ਸਹੀ ਰਹੇਗਾ। ਪਨੀਰ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਖਜ਼ਾਨਾ ਹੈ। ਇਹ ਖਾਸ ਤੌਰ ‘ਤੇ ਸ਼ਾਕਾਹਾਰੀਆਂ ਦੀਆਂ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਹਾਲਾਂਕਿ, ਭਾਰ ਘਟਾਉਣ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪਨੀਰ ਦੀ ਉੱਚ ਚਰਬੀ ਅਤੇ ਕੈਲੋਰੀ ਕਾਰਨ ਇਹ ਭਾਰ ਘਟਾਉਣ ਲਈ ਆਦਰਸ਼ ਵਿਕਲਪ ਨਹੀਂ ਹੈ। ਇਸ ਦੇ ਉਲਟ, ਟੋਫੂ ਵਿੱਚ ਕੈਲੋਰੀ ਅਤੇ ਚਰਬੀ ਘੱਟ ਹੁੰਦੀ ਹੈ, ਜੋ ਕਿ ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਟੋਫੂ ਤੇ ਪਨੀਰ ਡਾਈਟ ਅਤੇ ਜੀਵਨ ਸ਼ੈਲੀ ਦੇ ਲਿਹਾਜ਼ ਨਾਲ ਕੀ ਕੰਮ ਕਰਦੇ ਹਨ: ਪਨੀਰ ਅਤੇ ਟੋਫੂ ਦੋਵੇਂ ਆਸਾਨੀ ਨਾਲ ਤੁਹਾਡੀ ਖੁਰਾਕ ਵਿੱਚ ਫਿੱਟ ਹੋ ਸਕਦੇ ਹਨ। ਭਾਵੇਂ ਤੁਸੀਂ ਕੀਟੋ ਡਾਈਟ ਅਪਣਾ ਰਹੇ ਹੋ ਜਾਂ ਦਿਲ ਲਈ ਸਿਹਤਮੰਦ ਪਲਾਂਟ ਬੇਸਡ ਪ੍ਰੋਟੀਨ ਦੀ ਭਾਲ ਕਰ ਰਹੇ ਹੋ, ਟੋਫੂ ਤੇ ਪਨੀਰ ਦੋਵਾਂ ਦੇ ਆਪਣੇ ਫਾਇਦੇ ਹਨ। ਇਹ ਜਾਣਨਾ ਮਹੱਤਵਪੂਰਨ ਹੈ ਕਿ ਉਹਨਾਂ ਨੂੰ ਕਿਵੇਂ ਅਤੇ ਕਦੋਂ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਹੈ। ਆਓ ਇਹਨਾਂ ਦੋਵਾਂ ਦੀ ਪੋਸ਼ਣ ਸੰਬੰਧੀ ਤੁਲਨਾ ਕਰਦੇ ਹਾਂ: ਪਨੀਰ 100 ਗ੍ਰਾਮ ਪਨੀਰ ਵਿੱਚ ਲਗਭਗ 265 ਕੈਲੋਰੀ, 18 ਗ੍ਰਾਮ ਪ੍ਰੋਟੀਨ ਅਤੇ 20 ਗ੍ਰਾਮ ਚਰਬੀ ਹੁੰਦੀ ਹੈ। ਇਹ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ, ਜੋ ਮਾਸਪੇਸ਼ੀਆਂ ਦੇ ਨਿਰਮਾਣ ਅਤੇ ਭਾਰ ਵਧਾਉਣ ਲਈ ਆਦਰਸ਼ ਹੈ। ਪਰ ਇਸ ਵਿੱਚ ਕਾਰਬੋਹਾਈਡਰੇਟ ਅਤੇ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ਦੇ ਚਾਹਵਾਨਾਂ ਲਈ ਇੱਕ ਸੀਮਤ ਵਿਕਲਪ ਬਣ ਜਾਂਦਾ ਹੈ। ਟੋਫੂ 100 ਗ੍ਰਾਮ ਟੋਫੂ ਵਿੱਚ ਲਗਭਗ 70 ਕੈਲੋਰੀ, 8 ਗ੍ਰਾਮ ਪ੍ਰੋਟੀਨ ਅਤੇ 4 ਗ੍ਰਾਮ ਚਰਬੀ ਹੁੰਦੀ ਹੈ। ਇਹ ਆਇਰਨ, ਕੈਲਸ਼ੀਅਮ ਅਤੇ ਡਾਇਟਰੀ ਫਾਈਬਰ ਦਾ ਭਰਪੂਰ ਸਰੋਤ ਹੈ। ਘੱਟ ਕੈਲੋਰੀ ਅਤੇ ਚਰਬੀ ਦੇ ਕਾਰਨ ਇਹ ਦਿਲ ਦੀ ਸਿਹਤ ਅਤੇ ਭਾਰ ਘਟਾਉਣ ਵਾਲੇ ਲੋਕਾਂ ਲਈ ਢੁਕਵਾਂ ਹੈ। ਸਿਹਤ ਲਾਭ ਪਨੀਰ ਦੇ ਫਾਇਦੇ ਕੀਟੋ ਡਾਈਟਸ ਅਤੇ ਘੱਟ ਕਾਰਬ ਡਾਈਟਸ ਲਈ ਆਦਰਸ਼ ਹੈ। ਬੱਚਿਆਂ ਅਤੇ ਬਜ਼ੁਰਗਾਂ ਲਈ ਕੈਲਸ਼ੀਅਮ ਨਾਲ ਭਰਪੂਰ ਪਨੀਰ ਆਦਰਸ਼ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਕਰਦਾ ਹੈ। " ਜਰਨਲ ਆਫ ਡੇਅਰੀ ਰਿਸਰਚ " ਦੇ ਅਨੁਸਾਰ, ਇਹ ਆਸਾਨੀ ਨਾਲ ਪਚਣਯੋਗ ਹੈ। ਪਰ ਧਿਆਨ ਰਹੇ ਕਿ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਵਿੱਚ ਮੌਜੂਦ ਸੈਚੂਰੇਟਿਡ ਫੈਟ ਦਿਲ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਟੋਫੂ ਦੇ ਫਾਇਦੇ ਘੱਟ ਚਰਬੀ ਅਤੇ ਪਲਾਂਟ ਬੇਸਡ ਪ੍ਰੋਟੀਨ ਦਾ ਵਧੀਆ ਸਰੋਤ। ਇਸ ਵਿੱਚ ਮੌਜੂਦ ਆਈਸੋਫਲਾਵੋਨਸ ਹਾਰਮੋਨ ਰੈਗੂਲੇਸ਼ਨ ਵਿੱਚ ਮਦਦ ਕਰਦੇ ਹਨ, ਖਾਸ ਕਰਕੇ ਮੇਨੋਪਾਜ਼ਲ ਤੋਂ ਬਾਅਦ ਦੀਆਂ ਔਰਤਾਂ ਲਈ ਇਹ ਵਧੀਆ ਹੈ। ਘੱਟ ਕੈਲੋਰੀ ਕਾਰਨ ਇਸ ਨੂੰ ਭਾਰ ਘਟਾਉਣ ਲਈ ਟੋਫੂ ਵਧੀਆ ਵਿਕਲਪ ਹੋ ਸਕਦਾ ਹੈ। ਪਰ ਧਿਆਨ ਰਹੇ ਕਿ ਜੇਕਰ ਤੁਹਾਨੂੰ ਸੋਇਆ ਐਲਰਜੀ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ। ਪਨੀਰ ਤੇ ਟੋਫੂ ਵਿੱਚੋਂ ਕੀ ਹੈ ਬਿਹਤਰ? ਇਹ ਪੂਰੀ ਤਰ੍ਹਾਂ ਤੁਹਾਡੀਆਂ ਡਾਈਟ ਦੀਆਂ ਜ਼ਰੂਰਤਾਂ ਅਤੇ ਸਿਹਤ ਟੀਚਿਆਂ ‘ਤੇ ਨਿਰਭਰ ਕਰਦਾ ਹੈ। ਪਨੀਰ: ਜੇਕਰ ਤੁਸੀਂ ਮਾਸਪੇਸ਼ੀ ਬਣਾਉਣ, ਊਰਜਾ ਜਾਂ ਘੱਟ ਕਾਰਬ ਵਾਲੀ ਖੁਰਾਕ ਚਾਹੁੰਦੇ ਹੋ, ਤਾਂ ਪਨੀਰ ਇੱਕ ਬਿਹਤਰ ਵਿਕਲਪ ਹੈ। ਟੋਫੂ: ਟੋਫੂ ਭਾਰ ਘਟਾਉਣ, ਦਿਲ ਦੀ ਸਿਹਤ, ਜਾਂ ਸ਼ਾਕਾਹਾਰੀ ਖੁਰਾਕ ਲਈ ਸਭ ਤੋਂ ਵਧੀਆ ਹੈ। ਪਨੀਰ ਦੀ ਵਰਤੋਂ ਕਿਵੇਂ ਕਰੀਏ: ਪਨੀਰ ਦੀ ਕਰੀਮੀ ਅਤੇ ਠੋਸ ਬਣਤਰ ਇਸ ਨੂੰ ਕਈ ਭਾਰਤੀ ਪਕਵਾਨਾਂ ਲਈ ਢੁਕਵੀਂ ਬਣਾਉਂਦੀ ਹੈ। ਇਸ ਲਈ ਵੱਖ ਵੱਖ ਵਿਕਲਪ ਚੁਣੇ ਜਾ ਸਕਦੇ ਹਨ ਜਿਵੇਂ ਗ੍ਰੇਵੀ ਵਿੱਚ ਪਨੀਰ ਟਿੱਕਾ ਮਸਾਲਾ, ਪਾਲਕ ਪਨੀਰ ਵਰਗੇ ਪਕਵਾਨਾਂ ਵਿੱਚ। ਗ੍ਰਿਲਡ/ਸੌਟਿਡ ਵਿਕਲਪ ਲਈ ਸਨੈਕ ਦੇ ਤੌਰ ‘ਤੇ ਮਸਾਲਿਆਂ ਵਿੱਚ ਮੈਰੀਨੇਟ ਕੀਤਾ ਗਿਆ ਪਨੀਰ ਸੁਆਦਿਸ਼ਟ ਹੁੰਦਾ ਹੈ। ਪਰਾਠੇ, ਸਮੋਸੇ ਆਦਿ ਵਿੱਚ ਪਨੀਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਰਫ ਇਸ ਗੱਲ ਦਾ ਧਿਆਨ ਰੱਖੋ ਕਿ ਪਨੀਰ ਨੂੰ ਜ਼ਿਆਦਾ ਨਾ ਪਕਾਓ, ਨਹੀਂ ਤਾਂ ਇਹ ਰਬੜੀ ਅਤੇ ਸਖ਼ਤ ਹੋ ਸਕਦਾ ਹੈ। ਟੋਫੂ ਦੀ ਵਰਤੋਂ ਕਿਵੇਂ ਕਰੀਏ: ਟੋਫੂ ਨੂੰ ਕਈ ਤਰ੍ਹਾਂ ਦੇ ਪਕਵਾਨਾਂ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਸਟਰਾਈ-ਫ੍ਰਾਈ ਸਬਜ਼ੀਆਂ ਅਤੇ ਸੋਇਆ ਸਾਸ ਨਾਲ ਏਸ਼ੀਆਈ ਸ਼ੈਲੀ ਦੀਆਂ ਕਈ ਡਿਸ਼ ਟੋਫੂ ਨਾਲ ਤਿਆਰ ਕੀਤੀਆਂ ਜਾ ਸਕਦੀਆਂ ਹਨ। ਲੋਅ-ਕੈਲੋਰੀ ਸਨੈਕ ਦੇ ਤੌਰ ‘ਤੇ ਮਸਾਲਿਆਂ ਵਿੱਚ ਮੈਰੀਨੇਟ ਕੀਤਾ ਗਿਆ ਟੋਫੂ ਕਾਫ਼ੀ ਸੁਆਦਲਾ ਲੱਗਦਾ ਹੈ। ਸਕ੍ਰੈਂਬਲਜ਼ ਵਿੱਚ ਆਂਡੇ ਦੀ ਥਾਂ ‘ਤੇ ਟੋਫੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਵਾਧੂ ਪਾਣੀ ਨੂੰ ਹਟਾਉਣ ਅਤੇ ਟੈਕਸਟਚਰ ਨੂੰ ਸੁਧਾਰਨ ਲਈ ਪਕਾਉਣ ਤੋਂ ਪਹਿਲਾਂ ਟੋਫੂ ਨੂੰ ਥੋੜਾ ਭਾਰ ਪਾ ਕੇ ਜ਼ਰੂਰ ਦਬਾਓ। ਪਨੀਰ ਅਤੇ ਟੋਫੂ ਦੋਵੇਂ ਪ੍ਰੋਟੀਨ ਦੇ ਵਧੀਆ ਸਰੋਤ ਹਨ। ਤੁਹਾਡੀ ਚੋਣ ਪੂਰੀ ਤਰ੍ਹਾਂ ਤੁਹਾਡੀ ਅਪਰੋਚ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.