NEWS

ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਅੜ੍ਹਿੱਕੇ, ਖੁਦ ਨੂੰ ਦੱਸਿਆ ਵੱਡੇ ਗੈਂਗਸਟਰ ਦਾ ਸਾਥੀ

ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਅੜ੍ਹਿੱਕੇ, ਖੁਦ ਨੂੰ ਦੱਸਿਆ ਵੱਡੇ ਗੈਂਗਸਟਰ ਦਾ ਸਾਥੀ ਗੁਰਦਾਸਪੁਰ – ਬਿਸ਼ੰਬਰ ਬਿੱਟੂ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਫਿਰੋਤੀ ਮੰਗਣ ਵਾਲਾ ਨੌਜਵਾਨ ਪੁਲਿਸ ਵੱਲੋਂ ਲਗਭਗ 10 ਦਿਨਾਂ ਵਿੱਚ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਨੌਜਵਾਨ ਨੇ ਫੋਨ ’ਤੇ ਆਪਣਾ ਨਾਮ ਯਾਸੀਨ ਅਖ਼ਤਰ ਦੱਸਿਆ ਸੀ ਅਤੇ ਇਮੀਗਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਇਹ ਵੀ ਪੜ੍ਹੋ:- ਸਾਈਬਰ ਠੱਗਾਂ ਤੋਂ ਬਚਣ ਲਈ ਪੁਲਿਸ ਨੇ ਦਸਿਆ ਨਵਾਂ ਤਰੀਕਾ, ਕੀਤੇ ਭੁੱਲ ਕੇ ਵੀ ਨਾ ਕਰ ਬੈਠਿਓ ਇਹ ਗਲਤੀ ਥਾਣਾ ਤਿਬੜ ਦੀ ਪੁਲਿਸ ਵੱਲੋਂ ਜਾਲ ਵਿਛਾ ਕੇ ਫਿਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਹੁਣ ਫਿਰੋਤੀ ਮੰਗਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ, ਤੇ ਪਤਾ ਲਗਾਇਆ ਜਾਵੇਗਾ ਕਿ ਇਸਦੇ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹਨ। ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.