NEWS

NIA ਨੇ ਕਿਸਾਨ ਅੰਦੋਲਨ 'ਚ ਚਰਚਾਵਾਂ 'ਚ ਰਹੀ ਨੋਹਦੀਪ ਕੌਰ ਦੇ ਘਰ ਕੀਤੀ ਰੇਡ

ਮੁਕਤਸਰ, ਕੁਲਦੀਪ ਰਿਨੀ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਵਿਖੇ ਸਵੇਰੇ ਐਨ ਆਈ ਏ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ । ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਰਹੀ ਨੌਹਦੀਪ ਕੌਰ ਦੇ ਘਰ ਇਹ ਰੇਡ ਕੀਤੀ ਗਈ। ਇਸ ਦੌਰਾਨ ਨੌਹਦੀਪ ਦੇ ਭਰਾ ਰਾਮਪਾਲ ਤੋਂ ਪੁੱਛਗਿੱਛ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਰਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ਦੀ ਵਸਨੀਕ ਨੌਹਦੀਪ ਕੌਰ, ਜਿਸ ਨੇ ਉਸ ਸਮੇਂ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਕਰਨ ਦੇ ਕਥਿਤ ਦੋਸ਼ ਲਗਾਏ ਸਨ, ਅੱਜ ਨੌਹਦੀਪ ਕੌਰ ਦੇ ਘਰ ਸਵੇਰੇ ਐਨ ਆਈ ਏ ਦੀ ਟੀਮ ਨੇ ਰੇਡ ਕੀਤੀ। ਇਸ ਸਬੰਧੀ ਨੋਹਦੀਪ ਦੇ ਭਰਾ ਰਾਮਪਾਲ ਨੇ ਦੱਸਿਆ ਕਿ ਅਚਾਨਕ ਅੱਜ ਐਨ ਆਈ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਅਤੇ ਘਰ ਦੀ ਤਲਾਸ਼ੀ ਲੈਣ ਲੱਗੀ। ਇਸ ਦੌਰਾਨ ਪੁੱਛਣ ਤੇ ਉਹਨਾਂ ਦੱਸਿਆ ਕਿ ਲਖਨਊ ਦੇ ਇਕ ਕੇਸ ਵਿਚ ਇਹ ਤਲਾਸ਼ੀ ਕੀਤੀ ਜਾ ਰਹੀ ਹੈ। ਉਧਰ ਇਸ ਉਪਰੰਤ ਐਨ ਆਈ ਏ ਟੀਮ ਨੇ ਉਹਨਾਂ ਨੂੰ ਪੁੱਛਗਿੱਛ ਲਈ ਥਾਣਾ ਲੱਖੇਵਾਲੀ ਆਉਣ ਲਈ ਆਖਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪਹਿਲਾ ਪਿੰਡ ਗੰਧੜ ਅਤੇ ਫਿਰ ਥਾਣਾ ਲੱਖੇਵਾਲੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਹਨਾਂ ਨੇ ਕਥਿਤ ਦੋਸ਼ ਲਾਏ ਕਿ ਕਿਸਾਨ ਅੰਦੋਲਨ ਵਿਚ ਸਮੂਲੀਅਤ ਨੂੰ ਲੈ ਜਾਣ ਬੁੱਝ ਇਸ ਮਜਦੂਰ ਪਰਿਵਾਰ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਜਦੂਰ ਜਥੇਬੰਦੀਆਂ ਦੀ ਪੁਲਸ ਨਾਲ ਤਲਖੀ ਵੀ ਹੋਈ। ਕਾਫੀ ਸਮਾਂ ਪੁਲਿਸ ਥਾਣੇ ਬਾਹਰ ਧਰਨਾ ਲਾਉਣ ਉਪਰੰਤ ਕਿਸਾਨ ਜਥੇਬੰਦੀਆਂ ਨੇ ਇਹ ਪ੍ਰਦਰਸ਼ਨ ਖਤਮ ਕੀਤਾ। ਇਸ ਦੌਰਾਨ ਰਾਮਪਾਲ ਤੋ ਪੁਲਿਸ ਥਾਣੇ ‘ਚ ਐਨ ਆਈ ਏ ਟੀਮ ਨੇ ਪੁੱਛਗਿੱਛ ਕੀਤੀ। ਇੱਥੋਂ ਤੱਕ ਕਿ ਐਨ ਆਈ ਏ ਟੀਮ ਨੋਹਦੀਪ ਦੇ ਪਰਿਵਾਰਵਾਲਿਆਂ ਦੇ ਮੋਬਾਈਲ ਵੀ ਜਾਂਚ ਲਈ ਨਾਲ ਲੈ ਗਈ। None

About Us

Get our latest news in multiple languages with just one click. We are using highly optimized algorithms to bring you hoax-free news from various sources in India.