NEWS

ਕਿਸਾਨ ਲੀਡਰਾਂ ਨੇ ਕੀਤੀ ਪ੍ਰੈਸ ਕਾਨਫਰੰਸ, ਦੱਸਿਆ ਡੱਲੇਵਾਲ ਕਿਵੇਂ ਰੱਖਣਗੇ SC ਕੋਲ ਆਪਣਾ ਪੱਖ

ਸੰਗਰੂਰ, ਬਿਊਰੋ : ਖਨੌਰੀ ਬਾਰਡਰ ’ਤੇ ਐਸਕੇਐਮ ਗੈਰ ਰਾਜਨੀਤੀਕ ਪਾਰਟੀ ਦੇ ਕਿਸਾਨ ਲੀਡਰਾਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਅਗਲੀ ਰਣਨੀਤੀ ਘੜੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਡੱਲੇਵਾਲ ਦਾ ਮਰਨ ਵਰਤ ਦਾ 25ਵਾਂ ਦਿਨ ਹੋ ਗਿਆ ਹੈ ਤੇ ਲਗਾਤਾਰ ਸਿਹਤ ਵੀ ਚਿੰਤਾਜਨਕ ਬਣੀ ਹੋਈ ਹੈ, ਬੀਤੇ ਦਿਨ ਡੱਲੇਵਾਲ ਤੇ ਦੋਵੇਂ ਫੋਰਮਾਂ ਨੇ ਇਹ ਫੈਸਲਾ ਲਿਆ ਸੀ ਕਿ ਉਹ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਣਗੇ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਵੀਡੀਓ ਕਾਨਫਰੈਂਸਿਗ ਦੇ ਜ਼ਰੀਏ ਆਪਣਾ ਪੱਖ ਸੁਪਰੀਮ ਕੋਰਟ ਵਿੱਚ ਰੱਖਣਾ ਸੀ ਪਰ ਆਡੀਓ ਆਪਸ਼ਨ ਹੀ ਨਹੀਂ ਆ ਰਿਹਾ ਸੀ, ਜਿਸ ਲਈ ਹੁਣ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਡੱਲੇਵਾਲ ਆਪਣੀਆਂ ਭਾਵਨਾਵਾਂ ਸੁਪਰੀਮ ਕੋਰਟ ਦੇ ਸਾਹਮਣੇ ਈਮੇਲ ਫੈਕਸ ਅਤੇ ਡਾਕ ਦੇ ਮਾਧਿਅਮ ਦੇ ਰਾਂਹੀ ਹੀ ਭੇਜਣਗੇ ਇਸ ਤੋਂ ਇਲਾਵਾ ਡੱਲੇਵਾਲ ਇਸ ਸੁਣਵਾਈ ਦੇ ਵਿੱਚ ਕੁੱਝ ਪਰੂਫ ਵੀ ਲਗਾਕੇ ਭੇਜਣਗੇ ਕਿ ਕਦੋਂ ਕਦੋਂ ਸਰਕਾਰ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਪਿੱਛੇ ਹਟੀ, ਅਤੇ ਦੱਸਿਆ ਜਾਵੇਗਾ ਕਿ ਉਹ ਕਿਹੜੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਹੋਏ ਹਨ। ਦੱਸਣਾ ਬਣਦਾ ਹੈ ਕਿ ਕਿਸਾਨਾਂ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਲਈ ਪੈਦਲ ਮਾਰਚ ਕਰਨਾ ਚਾਹਿਆ ਤਾਂ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇੱਥੋਂ ਤੱਕ ਕਿਸਾਨਾਂ ’ਤੇ ਆਸੂ ਗੈਸ ਦੇ ਗੋਲੇ ਵੀ ਬਰਸਾਏ ਗਏ, ਜਿਸ ਕਾਰਨ ਕਈ ਕਿਸਾਨ ਫੱਟੜ ਵੀ ਹੋ ਗਏ, ਜਿਸ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਜਾਰੀ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਉਨ੍ਹਾਂ ਦੀ ਇਹ ਭੁੱਖ ਹੜਤਾਲ ਜਾਰੀ ਰਹੇਗੀ ਭਾਵੇਂ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਹਲਾਂਕਿ ਇਸ ਭੁੱਖ ਹੜਤਾਲ ਦੇ ਦੌਰਾਨ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਲਗਾਤਾਰ ਡਾਕਟਰਾਂ ਵੱਲੋਂ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਪਰ ਡਾਕਟਰਾਂ ਦਾ ਵੀ ਇਹ ਹੀ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਖਤਰੇ ਤੋਂ ਬਾਹਰ ਨਹੀਂ ਹੈ ਬਲਕਿ ਖਤਰਨਾਕ ਸਥਿਤੀ ਦੇ ਵਿੱਚ ਹੈ। None

About Us

Get our latest news in multiple languages with just one click. We are using highly optimized algorithms to bring you hoax-free news from various sources in India.