NEWS

ਅਬੈਕਸ ਮੁਕਾਬਲੇ 'ਚ ਇਨ੍ਹਾਂ 7 ਬੱਚਿਆਂ ਨੇ ਮਾਰੀਆਂ ਮੱਲ੍ਹਾਂ, 31 ਦੇਸ਼ਾਂ ਦੇ ਪਛਾੜੇ 27 ਹਜ਼ਾਰ ਵਿਦਿਆਰਥੀ

ਅਬੈਕਸ ਮੁਕਾਬਲੇ 'ਚ ਇਨ੍ਹਾਂ 7 ਬੱਚਿਆਂ ਨੇ ਮਾਰੀਆਂ ਮੱਲ੍ਹਾਂ, 31 ਦੇਸ਼ਾਂ ਦੇ ਪਛਾੜੇ 27 ਹਜ਼ਾਰ ਰਾਮਪੁਰਾ ਫੂਲ, ਉਮੇਸ਼ ਸਿੰਗਲਾ : ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ 31 ਦੇਸ਼ਾਂ ਦੇ ਅੰਤਰਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਸਭ ਤੋ ਵੱਧ ਜ਼ਿਲ੍ਹਾ ਬਠਿੰਡਾ ਦੇ 7 ਵਿਦਿਆਰਥੀਆਂ ਨੇ ਇਨਾਮ ਜਿੱਤੇ ਹਨ। ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਡ, ਫਿਨਲੈਡ, ਸਕਾਟਲੈਡ, ਜਰਮਨੀ, ਆਸਟਰੇਲੀਆ, ਨਿਊਜੀਲੈਡ, ਦੁਬਈ, ਇਰਾਕ, ਸਵਿਜਰਲੈਡ, ਬੈਲਜਿਮ, ਡੈਨਮਾਰਕ, ਫਰਾਂਸ, ਇਜਰਾਇਲ, ਆਈਸਲੈਡ ਆਦਿ ਦੇਸ਼ਾਂ ਦੇ 26379 ਵਿਦਿਆਰਥੀਆਂ ਨੇ ਭਾਗ ਲਿਆ ਸੀ। ਰਾਮਪੁਰਾ ਫੂਲ ਦੇ ਵਿਦਿਆਰਥੀ ਅਪੈਕਸ਼ਾ ਅਤੇ ਜਿਤੇਸ਼ ਗਰਗ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਦੋਵੇ ਅਬੈਕਸ ਮੁਕਾਬਲੇ ਜਿੱਤ ਕੇ ਚੈਪਿਅਨ ਆਫ ਚੈਪਿਅਨਜ਼ ਦੀ ਟਰਾਫੀ ਪ੍ਰਾਪਤ ਕੀਤੀ। ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਅਕਤੂਬਰ ਵਿੱਚ ਹੋਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵੀ ਜਿਲ੍ਹਾ ਬਠਿੰਡਾ ਦੇ 6 ਵਿਦਿਆਰਥੀਆਂ ਨੇ ਇਨਾਮ ਜਿੱਤ ਕੇ ਦੇਸ਼ ਵਿੱਚ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਸੀ। ਚੰਡੀਗੜ੍ਹ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਐਸਜੇਐਸ ਕਾਹਲੋ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਜਸਵੀਰ ਸਿੰਘ ਸੇਖੋ ਵੱਲੋ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੈਲਕੁਲੈਟਰ ਵਾਂਗ ਚੁਟਕੀਆਂ ਵਿੱਚ ਸਵਾਲ ਹੱਲ ਕਰਦਿਆਂ ਦੇਖ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਅਬੈਕਸ ਸਿੱਖਿਆ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਜਿੱਤ ਹਾਸਿਲ ਕਰਨ ਵਿੱਚ ਬਹੁਤ ਮਦਦਗਾਰ ਰਹੇਗੀ। ਉਨ੍ਹਾਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਮਾ‌ਪਿਆਂ ਅਤੇ ਪ੍ਰਬੰਧਕਾਂ ਨੂੰ ਵੀ ਵਧਾਈ ਦਿੱਤੀ। ਪਹਿਲੀ ਟਰਮ ਦੀ (ਏ) ਕੈਟਾਗਰੀ ਵਿੱਚ ਬਠਿੰਡਾ ਦੀ ਵਿਦਿਆਰਥਣ ਇਬਾਦਤ ਕੌਰ ਸਿੱਧੂ ਸਪੁੱਤਰੀ ਸ਼ਮਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਟਰਮ ਦੀ (ਬੀ) ਕੈਟਾਗਿਰੀ ਵਿੱਚ ਰਾਮਪੁਰਾ ਫੂਲ ਦੀ ਵਿਦਿਆਰਥਣ ਜੁਗਨੀਪ ਸੂਚ ਸਪੁੱਤਰੀ ਨਿਰਭੈ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਟਰਮ ਦੀ (ਸੀ) ਕੈਟਾਰਿਗੀ ਵਿੱਚ ਭੁੱਚੋ ਦੀ ਵਿਦਿਆਰਥਣ ਖੁਸ਼ਬੂ ਸਪੁੱਤਰੀ ਸੁਰਿੰਦਰ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਤੀਜੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਜਿਤੇਸ਼ ਗਰਗ ਸਪੁੱਤਰ ਅਸ਼ਵਨੀ ਕੁਮਾਰ ਰਾਮਪੁਰਾ ਫੂਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਚੋਥੀ ਟਰਮ ਦੀ (ਬੀ) ਕੈਟਾਗਿਰੀ ਵਿੱਚ ਰਾਮਪੁਰਾ ਫੂਲ ਦੇ ਅਨੀਸ਼ ਤਾਇਲ ਸਪੁੱਤਰ ਸੰਦੀਪ ਤਾਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛੇਵੀ ਟਰਮ ਵਿੱਚ ਰਾਮਪੁਰਾ ਫੂਲ ਦੀ ਪਾਵਨੀ ਗਰੋਵਰ ਸਪੁੱਤਰੀ ਅਜੈ ਗਰੋਵਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਾਮਪੁਰਾ ਫੂਲ ਦੀ ਰਿਕਾਰਡ ਗਰਲ ਵਿਦਿਆਰਥਣ ਅਪੈਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ ਅੱਠਵੀ ਟਰਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। None

About Us

Get our latest news in multiple languages with just one click. We are using highly optimized algorithms to bring you hoax-free news from various sources in India.