YouTube ਦਾ ਐਕਸ਼ਨ... ਕਲਿੱਕਬੇਟ ਹੈਡਿੰਗ ਵਾਲੀਆਂ ਵੀਡੀਓ ਪਾਉਣ ਵਾਲੇ ਯੂਟਿਊਬਰਾਂ ਨੂੰ ਝਟਕਾ, ਡਿਲੀਟ ਹੋਣਗੀਆਂ ਵੀਡੀਓਜ਼ ! ਤੁਸੀਂ ਆਪਣੇ ਆਲੇ-ਦੁਆਲੇ ਅਜਿਹੇ ਲੋਕ ਜ਼ਰੂਰ ਦੇਖੇ ਹੋਣਗੇ, ਜੋ ਨੌਕਰੀ ਕਰਦੇ ਸਮੇਂ ਜਾਂ ਨੌਕਰੀ ਛੱਡਣ ਤੋਂ ਬਾਅਦ ਯੂ-ਟਿਊਬ ‘ਤੇ ਵੀਡੀਓ ਬਣਾਉਣ ਲੱਗ ਪਏ ਹਨ। ਪਰ ਇਸ ਪਲੇਟਫਾਰਮ ‘ਤੇ ਇੰਨੀ ਭੀੜ ਹੈ ਕਿ ਵੱਧ ਤੋਂ ਵੱਧ ਵਿਊਜ਼ ਅਤੇ ਲਾਈਕਸ ਪ੍ਰਾਪਤ ਕਰਨ ਲਈ, ਇਨਫਲੁਐਂਸਰਾਂ ਨੇ ਕੁਝ ਅਜਿਹੇ ਟਾਈਟਲ ਜਾਂ ਹੈਡਿੰਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਦਰਸ਼ਕਾਂ ਨੂੰ ਗੁੰਮਰਾਹ ਕਰ ਸਕਦੀ ਹੈ। ਯੂਟਿਊਬ ਹੁਣ ਕਲਿੱਕਬੇਟ ਚਲਾਉਣ ਵਾਲੇ ਕੰਟੈਂਟ ਕ੍ਰੀਏਟਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ ਅਤੇ ਪਲੇਟਫਾਰਮ ਤੋਂ ਅਜਿਹੇ ਵੀਡੀਓ ਨੂੰ ਡਿਲੀਟ ਕਰ ਰਿਹਾ ਹੈ ਜਿਸ ਵਿੱਚ ਕਲਿੱਕਬੇਟ ਹੈਡਿੰਗ ਦੀ ਵਰਤੋਂ ਕੀਤੀ ਗਈ ਹੈ। ਇੱਕ ਬਲਾਗ ਪੋਸਟ ਵਿੱਚ, ਗੂਗਲ ਨੇ ਕਿਹਾ ਹੈ ਕਿ ਕਲਿੱਕਬੇਟ ਟਾਈਟਲ ਜਾਂ ਥੰਬਨੇਲ ਵਾਲੇ ਵੀਡੀਓ, ਖਾਸ ਤੌਰ ‘ਤੇ ਜੋ ਬ੍ਰੇਕਿੰਗ ਨਿਊਜ਼ ਜਾਂ ਮੌਜੂਦਾ ਘਟਨਾਵਾਂ ਨਾਲ ਸਬੰਧਤ ਹਨ, ਨੂੰ ਹਟਾ ਦਿੱਤਾ ਜਾਵੇਗਾ। ਟੈੱਕ ਜਾਇੰਟ ਗੂਗਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੰਟੈਂਟ ਕ੍ਰੀਏਟਰ ਆਕਰਸ਼ਕ ਅਤੇ ਗੁੰਮਰਾਹਕੁੰਨ ਹੈਡਿੰਗ ਤੇ ਟਾਈਟਲ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਬ੍ਰੇਕਿੰਗ ਨਿਊਜ਼ ਜਾਂ ਦਿ ਪ੍ਰੈਜ਼ੀਡੈਂਟ ਸਟੈਪਸ ਡਾਊਨ ਆਦਿ। ਇਹ ਅਕਸਰ ਗਲਤਫਹਿਮੀਆਂ ਪੈਦਾ ਕਰਦੇ ਹਨ। ਅਜਿਹੀ ਸਮੱਗਰੀ ਗੁੰਮਰਾਹਕੁੰਨ ਹੈ। ਯੂਟਿਊਬ ਦੇ ਅਨੁਸਾਰ, ਅਜਿਹੇ ਸਿਰਲੇਖ ਦਰਸ਼ਕਾਂ ਨੂੰ ਧੋਖਾ ਦੇ ਸਕਦੇ ਹਨ ਅਤੇ ਨਿਰਾਸ਼ ਕਰ ਸਕਦੇ ਹਨ, ਖਾਸ ਤੌਰ ‘ਤੇ ਜਦੋਂ ਦਰਸ਼ਕ ਵੀਡੀਓ ਤੋਂ ਮਹੱਤਵਪੂਰਣ ਜਾਣਕਾਰੀ ਦੀ ਉਮੀਦ ਕਰ ਰਹੇ ਹੋਣ। YouTube ਸਖ਼ਤ ਕਦਮ ਚੁੱਕੇਗਾ : ਇਸ ਸਮੱਸਿਆ ਨੂੰ ਹੱਲ ਕਰਨ ਲਈ, YouTube ਨੇ ਘੋਸ਼ਣਾ ਕੀਤੀ ਹੈ ਕਿ ਉਹ ਅਜਿਹੀਆਂ ਵੀਡੀਓਜ਼ ਨੂੰ ਹਟਾ ਦੇਵੇਗਾ ਜੋ ਅਜਿਹੀਆਂ ਕਲਿੱਕਬੇਟ ਸਟੈਟਰਜੀ ਦੀ ਵਰਤੋਂ ਕਰਦੇ ਹਨ ਅਤੇ ਕੰਟੈਂਟ ਕ੍ਰੀਏਟਰਾਂ ਦੇ ਚੈਨਲ ਦੇ ਵਿਰੁੱਧ ਸਟ੍ਰਾਈਕਸ ਜਾਰੀ ਨਹੀਂ ਕਰਨਗੇ। ਹਾਲਾਂਕਿ, ਕੰਪਨੀ ਕੰਟੈਂਟ ਕ੍ਰਿਏਟਰਾਂ ਨੂੰ ਯੂਟਿਊਬ ਦੇ ਨਵੇਂ ਨਿਯਮਾਂ ਮੁਤਾਬਕ ਆਪਣੇ ਵੀਡੀਓਜ਼ ਨੂੰ ਠੀਕ ਕਰਨ ਲਈ ਸਮਾਂ ਦੇਵੇਗੀ। ਖੈਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ YouTube ਨੇ ਪਲੇਟਫਾਰਮ ‘ਤੇ ਕਲਿੱਕਬੇਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ, ਗੂਗਲ ਨੇ ਕੰਟੈਂਟ ਕ੍ਰੀਏਟਰਾਂ ਲਈ ਇੱਕ ਐਜੁਕੇਸ਼ਨਲ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਜੋ ਉਹਨਾਂ ਨੂੰ ਕਲਿੱਕਬੇਟ ਤੋਂ ਬਚਣ ਵਿੱਚ ਮਦਦ ਕੀਤੀ ਜਾ ਸਕੇ। ਪਰ ਇਸ ਵਾਰ ਪਲੇਟਫਾਰਮ ਨੇ ਸਖਤ ਕਾਰਵਾਈ ਕਰਦੇ ਹੋਏ ਅਜਿਹੇ ਟਾਈਟਲ ਦੀ ਵਰਤੋਂ ਕਰਨ ਵਾਲੇ ਵੀਡੀਓਜ਼ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। None
Popular Tags:
Share This Post:
ਨਗਰ ਚੋਣਾਂ ਦੌਰਾਨ ਸ਼ਾਤਮਈ ਮਾਹੌਲ ਕਾਇਮ ਰੱਖਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ
- by Sarkai Info
- December 20, 2024
What’s New
NIA ਨੇ ਕਿਸਾਨ ਅੰਦੋਲਨ 'ਚ ਚਰਚਾਵਾਂ 'ਚ ਰਹੀ ਨੋਹਦੀਪ ਕੌਰ ਦੇ ਘਰ ਕੀਤੀ ਰੇਡ
- By Sarkai Info
- December 20, 2024
Spotlight
ਨਗਰ ਨਿਗਮ ਚੋਣਾਂ ਲਈ ਪੁਲਿਸ ਸਖ਼ਤ, ਰੇਲਵੇ ਸਟੇਸ਼ਨ ਸਣੇ ਜਨਤਕ ਥਾਵਾਂ 'ਤੇ ਕੀਤੀ ਚੈਕਿੰਗ
- by Sarkai Info
- December 20, 2024
Today’s Hot
-
- December 20, 2024
-
- December 20, 2024
-
- December 20, 2024
ਕੌਣ ਹਨ ਨਾਭਾ ਦੇ ਧਰਮੀ ਮਹਾਰਾਜਾ ? ਵਿਧਾਇਕ ਦੇਵ ਮਾਨ ਵੀ ਮਨਾਉਂਦੇ ਹਨ ਜਨਮ ਦਿਹਾੜਾ
- By Sarkai Info
- December 20, 2024
ਰਾਜਪੁਰਾ ਤੇ ਬਨੂੜ ਘਨੌਰ 'ਚ ਨਗਰ ਨਿਗਮ ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਕੱਲ੍ਹ
- By Sarkai Info
- December 20, 2024
Featured News
Latest From This Week
ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ AAP ਦਾ ਪ੍ਰਦਰਸ਼ਨ, ਬਰਖਾਸਤ ਕਰਵਾਉਣ ਦੀ ਕੀਤੀ ਮੰਗ
NEWS
- by Sarkai Info
- December 20, 2024
ਕਿਸਾਨਾਂ ਦੀ ਲੱਗੀ ਲਾਟਰੀ, ਹੋਣਗੇ ਮਾਲਾਮਾਲ, ਵੱਧ ਗਏ ਜ਼ਮੀਨ ਦੇ ਭਾਅ, ਪੜ੍ਹੋ ਪੂਰੀ ਜਾਣਕਾਰੀ
NEWS
- by Sarkai Info
- December 20, 2024
Subscribe To Our Newsletter
No spam, notifications only about new products, updates.