NEWS

ਇਸ ਜਗ੍ਹਾ ਮੁਸਲਿਮ ਭਾਈਚਾਰੇ ਦੇ ਲੋਕ ਬਣਾਉਂਦੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ

ਇਸ ਜਗ੍ਹਾ ਮੁਸਲਿਮ ਭਾਈਚਾਰੇ ਦੇ ਲੋਕ ਬਣਾਉਂਦੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ People of the Muslim community make idols of Ravana, Kumbhakaran and Meghnath in Samana: ਦੇਸ਼ ਭਰ ਦੇ ਵਿੱਚ ਦੁਸਹਿਰੇ ਦੇ ਤਿਉਹਾਰ ਦੇ ਲਈ ਵੱਖ-ਵੱਖ ਸ੍ਰੀ ਰਾਮ ਲੀਲਾ ਕਲੱਬ, ਰਾਮਲੀਲਾ ਖੇਡ ਰਹੇ ਹਨ। ਸ੍ਰੀ ਰਾਮ ਲੀਲਾ ਮੰਦਰ ਸਮਾਣਾ ਮੰਦਰ ਕਮੇਟੀ ਵੱਲੋਂ ਪਿਛਲੇ 50 ਸਾਲ ਤੋਂ ਰਾਮਲੀਲਾ ਖੇਡੀ ਜਾ ਰਹੀ ਹੈ ਅਤੇ ਦੁਸਹਿਰੇ ਦੇ ਮੌਕੇ ‘ਤੇ ਰਾਵਣ ਕੁੰਭ ਕਰਨ ਦੇ ਪੁਤਲੇ ਵੀ ਸਾੜੇ ਜਾਂਦੇ ਹਨ। ਉਸ ਦੇ ਲਈ ਉੱਤਰ ਪ੍ਰਦੇਸ਼ ਦੇ ਮੁਜੱਫਰ ਨਗਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ਦੇ ਰਸੀਦ ਅਹਿਮਦ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਸਮਾਣਾ ਲੁਧਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਰਾਵਣ, ਕੁੰਭਕਰਨ ਦੇ ਪੁਤਲੇ ਬਣਾਉਣ ਦੇ ਲਈ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਥੇ ਆਉਂਦੇ ਹਾਂ ਤਾਂ ਸਾਡੇ ਨਾਲ ਹਿੰਦੂ ਧਰਮ ਦਾ ਕੋਈ ਵੀ ਵਿਅਕਤੀ ਕੋਈ ਭੇਦ ਭਾਵ ਨਹੀਂ ਕਰਦਾ। ਸਾਨੂੰ ਪੂਰਾ ਸਤਿਕਾਰ ਮਿਲਦਾ ਹੈ। ਅਸੀਂ ਵੀ ਆਪਣੇ ਦਿਲੋਂ ਇਸ ਤਿਉਹਾਰ ਦੇ ਲਈ ਜੋ ਕਿ ਬੁਰਾਈ ਤੇ ਚੰਗਿਆਈ ਦਾ ਪ੍ਰਤੀਕ ਹੈ, ਉਸ ਨੂੰ ਲੈ ਕੇ ਇੱਥੇ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਬਣਾਉਂਦੇ ਹਾਂ। ਇਹ ਤਿਉਹਾਰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ। ਇਹ ਵੀ ਪੜ੍ਹੋ: ਤਿੰਨ ਚੋਰਾਂ ‘ਤੇ ਇਕੱਲੀ ਔਰਤ ਪਈ ਸੀ ਭਾਰੀ, ਹੁਣ ਪੁਲਿਸ ਨੇ ਚੋਰਾਂ ਦੀ ਕੀਤੀ ਪਛਾਣ ਰਾਮਲੀਲਾ ਮੰਦਿਰ ਕਮੇਟੀ ਦੇ 20 ਸਾਲ ਤੋਂ ਰਾਵਣ ਦਾ ਰੋਲ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਹਿੰਦੂਆਂ ਦੇ ਤਿਉਹਾਰ ਦੇ ਲਈ ਇੱਥੇ ਆ ਕੇ ਕੰਮ ਕਰਦੇ ਹਨ, ਉਸ ਨਾਲ ਆਪਸੀ ਭਾਈਚਾਰਾ ਮਜਬੂਤ ਹੁੰਦਾ ਹੈ। ਮੰਦਰ ਕਮੇਟੀ ਦੇ ਰਮਨ ਕੁਮਾਰ ਨੇ ਵੀ ਰਾਮਲੀਲਾ ਦੇ ਬਾਰੇ ਜਾਣਕਾਰੀ ਦਿੱਤੀ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.