NEWS

ਪਤੀ ਨੇ ਇਤਰਾਜ਼ ਯੋਗ ਹਾਲਤ 'ਚ ਆਸ਼ਿਕ ਨਾਲ ਫੜੀ ਪਤਨੀ, ਕਰ 'ਤਾ ਪ੍ਰੇਮੀ ਦਾ ਕਤਲ

Bathinda murder update: ਬਠਿੰਡਾ ਦੇ ਪਿੰਡ ਲੂਲਬਾਈ ਵਿੱਚ ਨਜਾਇਜ਼ ਸੰਬੰਧਾਂ ਦੇ ਚੱਲਦੇ ਕੀਤੇ ਕਤਲ ਦੇ ਮਾਮਲੇ ਵਿੱਚ, ਦੋ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਪੁਲਿਸ ਭਾਲ ਕਰ ਰਹੀ ਹੈ। ਕਤਲ ਵਿੱਚ ਜਿੱਥੇ ਦੋ ਸਕੇ ਭਰਾ ਅਤੇ ਉਨ੍ਹਾਂ ਦਾ ਪਿਓ ਸ਼ਾਮਿਲ ਹੈ, ਨਾਲ ਹੀ ਇਹਨਾਂ ਸਕੇ ਭਰਾਵਾਂ ਦਾ ਇੱਕ ਦੋਸਤ ਵੀ ਇਸ ਕਤਲ ਕਾਂਡ ਵਿੱਚ ਸ਼ਾਮਿਲ ਹੈ। ਕਤਲ ਦੀ ਵਜ੍ਹਾ ਵੀ ਦੱਸ ਦੇਈਏ ਕਿ ਸੁਖਪ੍ਰੀਤ ਨਾਮ ਦੇ ਇਸ ਆਦਮੀ ਦੀ ਪਤਨੀ ਬੇਅੰਤ ਕੌਰ ਦੇ ਵਿੱਕੀ ਕੁਮਾਰ ਦੇ ਨਾਲ ਨਜਾਇਜ਼ ਸੰਬੰਧ ਸਨ। ਜਿਸ ਦਾ ਪਤਾ ਪੂਰੇ ਪਰਿਵਾਰ ਨੂੰ ਲੱਗ ਗਿਆ। ਇਸੇ ਰੰਜਿਸ਼ ਦੇ ਚੱਲਦੇ ਜਦੋਂ ਵਿੱਕੀ ਕੁਮਾਰ ਉਹਨਾਂ ਦੇ ਘਰ ਬੇਅੰਤ ਕੌਰ ਨੂੰ ਮਿਲਣ ਆਇਆ ਤਾਂ ਸੁਖਪ੍ਰੀਤ ਦੇ ਭਰਾ ਬਲਜਿੰਦਰ ਸਿੰਘ, ਉਹਨਾਂ ਦੇ ਪਿਤਾ ਗੁਰਮੇਲ ਸਿੰਘ ਅਤੇ ਇੱਕ ਹੋਰ ਆਦਮੀ ਲਵਪ੍ਰੀਤ ਨਾਲ ਮਿਲ ਕੇ ਇਸ ਆਸ਼ਿਕ ਦਾ ਕਤਲ ਕਰ ਦਿੱਤਾ ਗਿਆ। ਇਹ ਵੀ ਪੜ੍ਹੋ: ਨੌਜਵਾਨ ਦਾ ਵਾਤਾਵਰਣ ਲਈ ਅਥਾਹ ਪਿਆਰ, ਲੱਖਾਂ ਦੀ ਨੌਕਰੀ ਛੱਡ ਲਾਉਣ ਲੱਗਾ ਬੂਟੇ ਪੁਲਿਸ ਨੇ ਇਸ ਘਟਨਾ ਵਿੱਚ ਸੁਖਪ੍ਰੀਤ ਸਿੰਘ, ਲਵਪ੍ਰੀਤ ਅਤੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਇਹਨਾਂ ਦਾ ਪਿਤਾ ਗੁਰਮੇਲ ਸਿੰਘ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਕਤਲ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕਿ ਨਹੀਂ ਜਰਿਆ ਗਿਆ, ਇਸ ਲਈ ਸ਼ਰੇਆਮ ਕਤਲ ਕੀਤਾ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। 👉 2024 ਦੀਆਂ ਲੋਕ ਸਭਾ ਚੋਣਾਂ ਨੂੰ ਨੇੜਿਓ ਦੇਖਣ ਲਈ ਇਸ ਲਿੰਕ ‘ਤੇ ਜਾਓ। None

About Us

Get our latest news in multiple languages with just one click. We are using highly optimized algorithms to bring you hoax-free news from various sources in India.