NEWS

ਨੌਜਵਾਨ ਦੇ ਇਸ ਜਜ਼ਬੇ ਨੂੰ ਸਲਾਮ ... ਸ਼ਰੀਰ ’ਤੇ ਬਣਵਾਏ 20 ਦੇਸ਼ਭਗਤਾਂ ਦੇ ਟੈਟੂ ਤੇ 631 ਸ਼ਹੀਦ ਫੌਜੀਆਂ ਦੇ ਨਾਮ

ਨੌਜਵਾਨ ਦੇ ਇਸ ਜਜ਼ਬੇ ਨੂੰ ਸਲਾਮ ... ਸ਼ਰੀਰ ’ਤੇ ਬਣਵਾਏ 20 ਦੇਸ਼ਭਗਤਾਂ ਦੇ ਟੈਟੂ ਤੇ 631 ਸ਼ਹੀਦ ਫੌਜੀਆਂ ਦੇ ਨਾਮ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਦੇਸ਼ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਜੇਕਰ ਦੂਜੇ ਪਾਸੇ ਤੋਂ ਦੇਖਿਆ ਜਾਵੇ ਤਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨ ਤੋਂ ਇਲਾਵਾ ਦੇਸ਼ ਵਾਸੀਆਂ ਪਾਸੋਂ ਬਦਲੇ ‘ਚ ਕੁਝ ਨਹੀਂ ਮਿਲਦਾ, ਪਰ ਇਕ ਅਜਿਹਾ ਨੌਜਵਾਨ ਹੈ, ਜਿਸ ਦੇ ਜਜ਼ਬੇ ਨੂੰ ਸੱਚਮੁੱਚ ਸਲਾਮ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਪੜ੍ਹੋ: ਜਨਮਾਸ਼ਟਮੀ ਮੌਕੇ ਰਿਮ-ਝਿਮ ਬਾਰਿਸ਼, ਗਰਮੀ ਤੋਂ ਰਾਹਤ… ਲੋਕਾਂ ਦੇ ਚਿਹਰੇ ਖਿੜ੍ਹੇ ਨਿਊਜ਼18 ਦੇ ਪੱਤਰਕਾਰ ਬਿਸ਼ੰਬਰ ਬਿੱਟੂ ਨੇ ਆਪਣੇ ਸ਼ਰੀਰ ’ਤੇ ਸ਼ਹੀਦਾਂ ਦੇ ਟੈਟੂ ਬਣਵਾਉਣ ਵਾਲੇ ਨੌਜਵਾਨ ਨਾਲ ਖਾਸ ਗੱਲਬਾਤ ਕੀਤੀ। ਇਸ ਮੌਕੇ ’ਤੇ ਅਭਿਸ਼ੇਕ ਗੌਤਮ ਗੁਰਦਾਸਪੁਰ ਦੇ ਸ਼ਹੀਦ ਰਣਵੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ। ਅਭਿਸ਼ੇਕ ਗੌਤਮ ਨਾਂ ਇਸ ਨੌਜਵਾਨ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਆਰਕੀਟੈਕਟ ਹੈ। ਪਰ ਉਹ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ ‘ਤੇ ਬੇਫਜ਼ੂਲ ਟੈਟੂ ਬਣਵਾਉਣ ਦੀ ਬਜਾਏ। ਉਸਨੇ ਦੇਸ਼ ਦੇ 631 ਬਹਾਦਰ ਫੌਜੀਆਂ ਅਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉੱਕੇਰੇ ਹੋਏ ਹਨ। ਇਨ੍ਹਾਂ ਵਿੱਚ ਅਮਰ ਜਵਾਨ ਜੋਤੀ ਦੀ ਤਸਵੀਰ ਵੀ ਸ਼ਾਮਲ ਹੈ। ਇੰਨਾ ਹੀ ਨਹੀਂ, ਆਪਣੇ ਕਾਰੋਬਾਰ ‘ਚੋਂ ਸਮਾਂ ਕੱਢ ਕੇ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਯਾਤਰਾ ‘ਤੇ ਨਿਕਲਦਾ ਹੈ ਅਤੇ ਹੁਣ ਤੱਕ 528 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਚੁੱਕਾ ਹੈ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.