NEWS

ਸੁਖਬੀਰ ਤੇ ਮਨਪ੍ਰੀਤ ਬਾਦਲ ਇੱਕ ਹਨ...ਮੇਰੇ ਬਿਆਨ ਦੀ ਪੁਸ਼ਟੀ ਹੋਈ, ਬੋਲੇ ਰਾਜਾ ਵੜਿੰਗ

Raja warring on Sukhbir badal ਗਿੱਦੜਬਾਹਾ ਤੋਂ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪ ਢਿਲੋਂ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਪਰ ਉਨ੍ਹਾਂ ਦੇ ਇਸ ਫ਼ੈਸਲੇ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਢਿਲੋਂ ਦਾ ਨਿੱਜੀ ਫ਼ੈਸਲਾ ਹੈ, ਜਿਸ ’ਤੇ ਉਹ ਕੁਝ ਨਹੀਂ ਕਹਿਣਗੇ। ਪਰ ਡਿੰਪੀ ਢਿਲੋਂ ਨੇ ਮਨਪ੍ਰੀਤ ਬਾਦਲ ਦੇ ਕਾਰਨ ਪਾਰਟੀ ਛੱਡੀ ਹੈ। ਇਹ ਵੀ ਪੜ੍ਹੋ: ਤੀਆਂ ਮੌਕੇ MLA ਗੋਗੀ ਨੇ ਬੋਲੀਆਂ ਨਾਲ ਬੰਨ੍ਹਿਆ ਰੰਗ… ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਕੀਤੀ ਸੀ ਸ਼ਿਰਕਤ ਹੋਰ ਤਾਂ ਹੋਰ ਉਹ ਸਾਲ 2022 ’ਚ ਹੀ ਬਿਆਨ ਦੇ ਚੁੱਕੇ ਹਨ ਕਿ ਮਨਪ੍ਰੀਤ ਅਤੇ ਸੁਖਬੀਰ ਬਾਦਲ ਅੰਦਰੋਂ ਇੱਕ ਹੀ ਹਨ। ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਭਾਜਪਾ ਪਾਰਟੀ ’ਚ ਸ਼ਾਮਲ ਹੋਏ ਹਨ, ਪਰ ਦੋਵੇਂ ਭਰਾ ਅੰਦਰੋਂ ਘਿਓ-ਖਿਚੜੀ ਹਨ। ਉੱਧਰ ਇਸ ਮਾਮਲੇ ’ਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤੋਂ ਆਫ਼ਰ ਆਉਂਦੇ ਰਹੇ ਪਰ ਮੈਂ ਪਾਰਟੀ ਖ਼ਾਤਰ ਹੱਥ ਜੋੜ ਕੇ ਨਾਂਹ ਕਰਦਾ ਰਿਹਾ। ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਿੰਪੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ’ਤੇ ਅਥਾਹ ਵਿਸ਼ਵਾਸ਼ ਸੀ। ਪਰ ਦੋਵੇਂ ਭਰਾਵਾਂ ਦੀ ਘਿਓ-ਖਿੱਚੜੀ ’ਚ ਉਹ ਮੱਖੀ ਬਣ ਗਏ ਸਨ, ਜਿਸ ਕਾਰਨ ਉਨ੍ਹਾਂ ਕੱਢ ਕੇ ਬਾਹਰ ਮਾਰਿਆ। ਉਨ੍ਹਾਂ ਸੁਖਬੀਰ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਮੇਰੇ ਤੋਂ ਸੀਟ ਖੋਹ ਕੇ ਕਹਿੰਦੇ ਸੀ ਕਿ ਵੇਖ ਲੈ ਜੇ ਹੁਣ ਸਿਆਸਤ ਕਰਨੀ ਹੈ ਜਾਂ ਨਹੀਂ, ਜੇ ਕਰਨੀ ਹੈ ਤਾਂ ਤਲਵੰਡੀ ਸਾਬੋ ਤੋਂ ਚੋਣ ਲੜ ਲੈ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.