NEWS

ਰਿਕਵਰੀ ਮੌਕੇ ਬਦਮਾਸ਼ਾਂ ਦਾ ਐਨਕਾਊਂਟਰ... ਬੀਤੇ ਸ਼ਨੀਵਾਰ NRI ’ਤੇ ਚਲਾਈਆਂ ਸਨ ਗੋਲ਼ੀਆਂ

NRI Firing Amritsar news ਅੰਮ੍ਰਿਤਸਰ ਦੇ ਜੇਠੂਵਾਲ ’ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ NRI ਸੁਖਚੈਨ ਸਿੰਘ ’ਤੇ ਫਾਈਰਿੰਗ ਕਰਨ ਵਾਲੇ 2 ਬਦਮਾਸ਼ਾਂ ਨੂੰ ਪੁਲਿਸ ਵਲੋਂ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ। ਮੌਕੇ ’ਤੇ ਪਹੁੰਚੇ ਬਦਮਾਸ਼ਾਂ ਨੇ ਪੁਲਿਸ ’ਤੇ ਹੀ ਫਾਈਰਿੰਗ ਕਰ ਦਿੱਤੀ, ਜਿਸ ’ਚ ਪੁਲਿਸ ਦੀ ਜਵਾਬੀ ਫਾਈਰਿੰਗ ’ਚ ਦੋਵੇ ਜਖ਼ਮੀ ਹੋ ਗਏ। ਇਹ ਵੀ ਪੜ੍ਹੋ: ਸੁਖਬੀਰ ਤੇ ਮਨਪ੍ਰੀਤ ਬਾਦਲ ਇੱਕ ਹਨ…ਮੇਰੇ ਬਿਆਨ ਦੀ ਪੁਸ਼ਟੀ ਹੋਈ, ਬੋਲੇ ਰਾਜਾ ਵੜਿੰਗ ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਐਨਆਰਆਈ ਸੁਖਚੈਨ ਸਿੰਘ ਦੇ ਘਰ ਜ਼ਬਰੀ ਦਾਖ਼ਲ ਹੋਕੇ ਉਸਨੂੰ ਪਰਿਵਾਰਕ ਮੈਬਰਾਂ ਦੇ ਸਾਹਮਣੇ ਗੋਲ਼ੀਆਂ ਮਾਰੀਆਂ ਸਨ। ਸੁਖਚੈਨ ਨੂੰ ਗੰਭੀਰ ਰੂਪ ’ਚ ਜਖ਼ਮੀ ਕਰਨ ਤੋਂ ਬਾਅਦ ਦੋਵੇਂ ਫਾਈਰਿੰਗ ਕਰਦੇ ਫਰਾਰ ਹੋ ਗਏ ਸਨ। ਹਾਲਾਂਕਿ ਇਸ ਵਾਰਦਾਤ ਦੌਰਾਨ ਉਨ੍ਹਾਂ ਦੇ ਪਿਸਤੌਲ ਅਟਕ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਮੌਕੇ ’ਤੋਂ ਭੱਜਣਾ ਪਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ NRI ਸੁਖਚੈਨ ਸਿੰਘ ’ਤੇ ਉਸਦੇ ਪਹਿਲੀ ਪਤਨੀ ਦੇ ਪੇਕਿਆਂ ਵਲੋਂ ਫਿਰੌਤੀ ਦੇਕੇ ਹਮਲਾ ਕਰਵਾਇਆ ਗਿਆ ਸੀ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.