NEWS

Independence Day: 15 ਤਾਰੀਕ ਨੂੰ ਹੀ ਕਿਉਂ ਮਿਲੀ ਸੀ ਭਾਰਤ ਨੂੰ ਆਜ਼ਾਦੀ, ਜਾਣੋ ਸੁਤੰਤਰਤਾ ਸੰਬੰਧੀ ਮਹੱਤਵਪੂਰਨ ਸਵਾਲਾਂ ਦੇ ਜਵਾਬ

ਭਾਰਤ ਲਗਭਗ ਦੋ ਸਦੀਆਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਇਸ ਲੰਮੇ ਸਮੇਂ ਦੀ ਗੁਲਾਮੀ ਤੋਂ ਬਾਅਦ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। ਇਸ ਦਿਨ ਤੋਂ ਬਾਅਦ 15 ਅਗਸਤ ਨੂੰ ਭਾਰਤ ਵਿਚ ਸੁਤੰਤਰਤਾ ਦਿਵਸ (Independence Day) ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਅਸੀਂ ਦੇਸ਼ ਦਾ 77ਵਾਂ ਸੁਤੰਤਰਤਾ ਦਿਵਸ (77th Independence Day) ਮਨਾ ਰਹੇ ਹਾਂ। ਆਖਿਰ ਸਾਡਾ ਦੇਸ਼ 15 ਅਗਸਤ ਦੇ ਦਿਨ ਹੀ ਕਿਉਂ ਆਜ਼ਾਦ ਹੋਇਆ, ਇਹ ਸਵਾਲ ਬਹੁਤੇ ਲੋਕਾਂ ਦੇ ਮਨ ਵਿਚ ਆਉਂਦਾ ਹੈ। ਆਓ ਭਾਰਤ ਦੀ ਸੁਤੰਤਰਤਾ ਨੂੰ ਲੈ ਕੇ ਕੁਝ ਸਵਾਲਾਂ ਦੇ ਜਵਾਬ ਜਾਣਦੇ ਹਾਂ। ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਲੱਖਾਂ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਦਿੱਤੀਆਂ। ਇਨ੍ਹਾਂ ਦੇਸ਼ ਭਗਤਾਂ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਖ਼ਿਲਾਫ ਬਹੁਤ ਸਾਰੇ ਅੰਦੋਲਨ ਕੀਤੇ ਗਏ। ਭਾਰਤ ਨੂੰ ਆਜ਼ਾਦ ਕਰਨ ਲਈ 15 ਅਗਸਤ ਦੀ ਤਰੀਕ ਕਿਉਂ ਤੇ ਕਿਸ ਦੁਆਰਾ ਚੁਣੀ ਗਈ? ਭਾਰਤ ਦੇਸ਼ ਦੀ ਆਜ਼ਾਦੀ ਲਈ 15 ਅਗਸਤ ਦੀ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਇਹ ਜਪਾਨ ਦੀਆਂ ਸਹਿਯੋਗੀ ਫ਼ੌਜਾਂ ਦੇ ਸਮਰਪਣ ਦੀ ਦੂਜੀ ਵਰ੍ਹੇਗੰਢ ਸੀ। ਇਹ ਤਾਰੀਖ ਲਾਰਡ ਮਾਊਂਟਬੈਟਨ ਦੁਆਰਾ ਚੁਣੀ ਗਈ ਸੀ। ਅੰਗਰੇਜ਼ਾਂ ਨੇ ਭਾਰਤ ‘ਤੇ ਕਿੰਨੇ ਸਾਲ ਰਾਜ ਕੀਤਾ? ਅੰਗਰੇਜ਼ ਭਾਰਤ ਵਿਚ ਪਹਿਲਾਂ ਵਪਾਰ ਕਰਨ ਦੇ ਮਕਸਦ ਨਾਲ ਆਏ ਸਨ। ਪਰ ਉਨ੍ਹਾਂ ਨੇ ਭਾਰਤ ਨੂੰ ਆਪਣਾ ਗੁਲਾਮ ਬਣਾ ਲਿਆ ਅਤੇ ਇੱਥੇ ਲਗਭਗ 200 ਸਾਲ ਰਾਜ ਕੀਤਾ। ਜਲ੍ਹਿਆਂਵਾਲਾ ਬੰਬ ਕਾਂਡ ਕਦੋਂ ਹੋਇਆ ਸੀ? ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਬੰਬ ਕਾਂਡ 13 ਅਪ੍ਰੈਲ 1919 ਨੂੰ ਹੋਇਆ ਸੀ। ਇਸ ਕਾਂਡ ਵਿਚ ਉੱਥੇ ਮੌਜੂਦ ਮਾਸੂਮ ਲੋਕਾਂ ਦੀ ਜਾਨਾਂ ਗਈਆਂ। ਗਾਂਧੀ ਜੀ ਲੂਣ ਦੇ ਕਾਨੂੰਨ ਨੂੰ ਤੋੜਨ ਲਈ ਕਦੋਂ ਨਿਕਲੇ ਅਤੇ ਉਹ ਡਾਂਡੀ ਕਦੋਂ ਪਹੁੰਚੇ? ਮਹਾਤਮਾ ਗਾਂਧੀ ਨੇ ਲੂਣ ਦਾ ਕਾਨੂੰਨ ਤੋੜਨ ਲਈ ਡਾਂਡੀ ਮਾਰਚ 12 ਮਾਰਚ 1930 ਨੂੰ ਸ਼ੁਰੂ ਕੀਤਾ ਅਤੇ 5 ਅਪ੍ਰੈਲ 1930 ਨੂੰ ਉਹ ਡਾਂਡੀ ਪਹੁੰਚੇ। ਭਾਰਤ ਛੱਡੋ ਅੰਦੋਲਨ ਕਦੋਂ ਹੋਇਆ? ਭਾਰਤ ਛੱਡੋ ਅੰਦੋਲਨ 8 ਅਗਸਤ 1942 ਨੂੰ ਸ਼ੁਰੂ ਹੋਇਆ ਸੀ। ਉਹ ਕ੍ਰਾਂਤੀਕਾਰੀ ਕੌਣ ਸੀ, ਜੋ ਬਾਅਦ ਵਿਚ ਮਹਾਨ ਯੋਗੀ ਬਣਿਆ? ਅਰਵਿੰਦ ਘੋਸ਼ ਕ੍ਰਾਂਤੀਕਾਰੀ ਬਾਅਦ ਵਿਚ ਮਹਾਨ ਯੋਗੀ ਬਣਿਆ। ਗਾਂਧੀ ਇਰਵਿਨ ਸਮਝੌਤਾ ਕਦੋਂ ਹੋਇਆ ਸੀ? ਗਾਂਧੀ ਇਰਵਿਨ ਸਮਝੌਤਾ 5 ਮਾਰਚ 1931 ਨੂੰ ਹੋਇਆ ਸੀ। ਭਾਰਤ ਛੱਡੋ ਮਤਾ ਪਾਸ ਹੋਣ ਤੋਂ ਬਾਅਦ ਗਾਂਧੀ ਜੀ ਨੂੰ ਕਿੱਥੇ ਕੈਦ ਕੀਤਾ ਗਿਆ ਸੀ? ਭਾਰਤ ਛੱਡੋ ਮਤਾ ਪਾਸ ਹੋਣ ਤੋਂ ਬਾਅਦ ਗਾਂਧੀ ਜੀ ਨੂੰ ਆਗਾ ਖਾਨ ਪੈਲੇਸ ਵਿਚ ਕੈਦ ਕੀਤਾ ਗਿਆ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? ਸਾਈਮਨ ਕਮਿਸ਼ਨ 1927 ਈ ਵਿਚ ਭਾਰਤ ਆਇਆ। None

About Us

Get our latest news in multiple languages with just one click. We are using highly optimized algorithms to bring you hoax-free news from various sources in India.