NEWS

Ranjit Bawa ਨੇ ਸ਼ੋਅ ਰੱਦ ਹੋਣ 'ਤੇ CM ਤੋਂ ਕੀਤੀ ਅਪੀਲ, ਕਿਹਾ- ਇਸਦੇ ਪਿੱਛੇ ਹਿੰਦੂ-ਸਿੱਖ ਵਾਲੀ ਰਾਜਨੀਤੀ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ਦੇ ਰੈੱਡ ਕਰਾਸ ਮੇਲੇ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਗਾਇਕ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਹਿਮਾਚਲ ਦੇ CM ਸੁਖਵਿੰਦਰ ਸੁਖੁ ਨੂੰ ਅਪੀਲ ਕੀਤੀ ਹੈ। ਗਾਇਕ ਨੇ ਕਿਹਾ ਕਿ ਮੇਰਾ ਸ਼ੋਅ ਰੱਦ ਹੋਣ ਪਿੱਛੇ ਹਿੰਦੂ-ਸਿੱਖ ਵਾਲੀ ਰਾਜਨੀਤੀ ਹੋ ਰਹੀ ਹੈ। ਹਿਮਾਚਲ ‘ਚ ਮੇਰਾ ਤੀਜਾ ਸ਼ੋਅ ਰੱਦ ਹੋਇਆ ਹੈ। 4 ਸਾਲ ਪਹਿਲਾਂ ਹੀ ਵਿਵਾਦੀਤ ਗੀਤ ‘ਤੇ ਅਫਸੋਸ ਜਤਾਇਆ ਸੀ। ਦੱਸ ਦੇਈਏ ਕਿ ਮਸ਼ਹੂਰ ਗਾਇਕ ਰਣਜੀਤ ਬਾਵਾ ਦਾ ਹਿਮਾਚਲ ‘ਚ ਸ਼ੋਅ ਰੱਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹਿੰਦੂ ਜੰਥੇਬੰਦਿਆਂ ਦੇ ਪ੍ਰਦਸ਼ਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਸ਼ੋਅ ਰੱਦ ਕੀਤਾ ਗਿਆ ਹੈ। ਦਰਅਸਲ ਗੀਤ ‘ਚ ਇੰਤਾਰਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਸਨ। ਦੇਵੀ-ਦੇਵਤੀਆਂ ‘ਤੇ ਇੰਤਾਰਜ਼ਯੋਗ ਟਿੱਪਣੀ ਕੀਤੀ ਗਈ ਸੀ। ਇਹ ਕੰਸਰਟ 15 ਦੰਸਬਰ ਨੂੰ ਲਾਲਾਗੜ੍ਹ ਦੇ ਰੈੱਡ ਕ੍ਰਾਸ ਮੇਲੇ ‘ਚ ਹੋਣਾ ਸੀ। ਜਾਣਕਾਰੀ ਮੁਤਾਬਕ ਹੁਣ ਰਣਜੀਤ ਦੀ ਜਗ੍ਹਾ ਕੁਲਵਿੰਦਰ ਬਿੱਲਾ ਪਰਫਾਮੈਂਸ ਦੇਣਗੇ। ਰਣਜੀਤ ਬਾਵਾ ਦੇ ਗੀਤ ਨੂੰ ਲੈ ਕੇ ਹੋਇਆ ਸੀ ਵਿਵਾਦ ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਨੁਸਾਰ ਰਣਜੀਤ ਬਾਵਾ ਨੇ ਇੱਕ ਪੰਜਾਬੀ ਗੀਤ ‘ਮੇਰਾ ਕੀ ਕਸੂਰ’ ਰਿਲੀਜ਼ ਕੀਤਾ ਸੀ। ਜਿਸ ਵਿੱਚ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ। ਜਦੋਂ ਬਾਵਾ ਨੂੰ ਰੈੱਡ ਕਰਾਸ ਮੇਲੇ ਵਿਚ ਬੁਲਾਏ ਜਾਣ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠੇ । ਉਨ੍ਹਾਂ ਐਸਡੀਐਮ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ। ਜਿਸ ਵਿੱਚ ਬਾਵਾ ਦੀ ਥਾਂ ਕਿਸੇ ਹੋਰ ਗਾਇਕ ਨੂੰ ਬੁਲਾਉਣ ਦੀ ਗੱਲ ਕਹੀ ਗਈ ਸੀ। None

About Us

Get our latest news in multiple languages with just one click. We are using highly optimized algorithms to bring you hoax-free news from various sources in India.