NEWS

Independence Day: ਸਟੇਜ 'ਤੇ ਭਾਸ਼ਣ ਦਿੰਦਿਆਂ ਹੁੰਦੀ ਹੈ ਘਬਰਾਹਟ, ਤਾਂ ਅਪਣਾਓ ਇਹ ਟਿਪਸ, ਤਾੜੀਆਂ ਮਾਰਦੇ ਨਹੀਂ ਥੱਕਣਗੇ ਲੋਕ

Independence Day: ਸਟੇਜ 'ਤੇ ਭਾਸ਼ਣ ਦਿੰਦਿਆਂ ਹੁੰਦੀ ਹੈ ਘਬਰਾਹਟ, ਤਾਂ ਅਪਣਾਓ ਇਹ ਟਿਪਸ, ਤਾੜੀਆਂ ਮਾਰਦੇ ਨਹੀਂ ਥੱਕਣਗੇ ਲੋਕ ਹਰ ਸਾਲ 15 ਅਗਸਤ ਨੂੰ ਦੇਸ਼ ਭਰ ਵਿਚ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਲੰਮੇ ਸੰਘਰਸ਼ ਤੇ ਅਨੇਕਾਂ ਸ਼ਹੀਦੀਆਂ ਤੋਂ ਬਾਅਦ 15 ਅਗਸਤ 1947 ਨੂੰ ਸਾਡਾ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ। ਇਸ ਸਾਲ ਅਸੀਂ 78ਵਾਂ ਸੁਤੰਤਰਤਾ ਦਿਵਸ (78th Independence Day) ਮਨਾ ਰਹੀ ਹਾਂ। ਸੁਤੰਤਰਤਾ ਦਿਵਸ ਨੂੰ ਸਕੂਲਾਂ, ਕਾਲਜਾਂ, ਦਫ਼ਤਰਾਂ ਤੋਂ ਲੈ ਕੇ ਸੁਸਾਇਟੀਆਂ ਵਿਚ ਵੀ ਮਨਾਇਆ ਜਾਂਦਾ ਹੈ। ਇਸ ਦਿਨ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਸਕੂਲਾਂ ਵਿਚ ਬੱਚਿਆਂ ਨੂੰ ਸ਼ਹੀਦਾਂ ਦੀਆਂ ਬੀਰਤਾ ਭਰੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਸਕੂਲਾਂ ਵਿਚ ਇਸ ਮੌਕੇ ਉੱਤੇ ਬੱਚਿਆਂ ਨੂੰ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਭਾਸ਼ਣ, ਕਵਿਤਾਵਾਂ ਆਦਿ ਦੀ ਤਿਆਰੀ ਕਰਵਾਈ ਜਾਂਦੀ ਹੈ। ਪਰ ਕੁਝ ਬੱਚਿਆਂ ਨੂੰ ਸਟੇਜ ਫੋਬੀਆ ਹੁੰਦਾ ਹੈ। ਉਹ ਭਾਸ਼ਣ ਦੀ ਤਿਆਰੀ ਤਾਂ ਚੰਗੀ ਕਰ ਲੈਂਦੇ ਹਨ, ਪਰ ਸਟੇਜ ਉੱਤੇ ਸਭ ਦੇ ਸਾਹਮਣੇ ਨਹੀਂ ਬੋਲ ਪਾਉਂਦੇ। ਸਟੇਜ ਫੋਬੀਆ ਦੇ ਕਾਰਨ ਸਟੇਜ ਉੱਤੇ ਨਾ ਬੋਲ ਸਕਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਬੱਚੇ ਤੋਂ ਮਾਪੇ ਤੇ ਅਧਿਆਪਕ ਪਹਿਲਾਂ ਦੀ ਬਹੁਤ ਸਾਰੀਆਂ ਉਮੀਦਾਂ ਲਗਾ ਲੈਂਦੇ ਹਨ। ਇਨ੍ਹਾਂ ਉਮੀਦਾਂ ਦੇ ਦਬਾਅ ਕਾਰਨ ਬੱਚਾ ਸਟੇਜ ਉੱਤੇ ਨਹੀਂ ਬੋਲ ਪਾਉਂਦਾ। ਇਸਦੇ ਨਾਲ ਹੀ ਜੇਕਰ ਬੱਚੇ ਦੇ ਮਨ ਵਿਚ ਆ ਜਾਵੇ ਕਿ ਦੂਜੇ ਕੀ ਸੋਚਣਗੇ, ਕਿਤੇ ਉਹ ਕੁਝ ਗ਼ਲਤ ਤਾਂ ਨਹੀਂ ਬੋਲ ਦੇਵੇਗਾ ਜਾਂ ਭੁੱਲ ਤਾਂ ਨਹੀਂ ਜਾਵੇਗਾ ਆਦਿ ਕਾਰਨ ਵੀ ਬੱਚੇ ਸਟੇਜ ਉੱਤੇ ਚੰਗਾ ਨਹੀਂ ਬੋਲ ਪਾਉਂਦਾ। ਆਤਮ ਵਿਸ਼ਵਾਸ ਦੀ ਕਮੀਂ ਕਾਰਨ ਵੀ ਬੱਚਾ ਸਟੇਜ ਉੱਤੇ ਸਭ ਦੇ ਸਾਹਮਣੇ ਬੋਲਣ ਤੋਂ ਘਬਰਾ ਸਕਦਾ ਹੈ। ਸਟੇਜ ਫੋਬੀਆ ਕਿਵੇਂ ਕਰੀਏ ਦੂਰ ਜੇਕਰ ਤੁਸੀਂ ਸਟੇਜ ਫੋਬੀਏ ਦੇ ਕਾਰਨ ਨੂੰ ਸਮਝ ਲਵੋ, ਤਾਂ ਤੁਸੀਂ ਇਸਦਾ ਹੱਲ ਵੀ ਕਰ ਸਕਦੇ ਹੋ। ਸਟੇਜ ਫੋਬੀਆ ਦੂਰ ਕਰਨ ਵਿਚ ਮਾਪਿਆਂ ਤੇ ਅਧਿਆਪਕਾਂ ਨੂੰ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ। ਬੱਚੇ ਨੂੰ ਸਮਝਾਓ ਕਿ ਉਸ ਨੇ ਲੋਕਾਂ ਦੀਆਂ ਉਮੀਦਾਂ ‘ਤੇ ਨਹੀਂ, ਸਗੋਂ ਆਪਣੇ ਲਈ ਅੱਗੇ ਵਧਣਾ ਹੈ। ਉਸ ਨੂੰ ਦੱਸੋ ਕਿ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਅਤੇ ਆਪਣੀ ਕਾਬਲੀਅਤ ਉੱਤੇ ਯਕੀਨ ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਬੱਚੇ ਦੀ ਤਾਰੀਫ਼ ਕਰਕੇ ਉਸਦੇ ਆਤਮ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ ਹੈ। ਤੁਹਾਨੂੰ ਸ਼ੁਰੂਆਤ ਵਿਚ ਬੱਚੇ ਦੀਆਂ ਕੁਝ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਅਤੇ ਉਸਦੇ ਬੋਲਣ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਹੌਲੀ ਹੌਲੀ ਉਸਨੂੰ ਉਸਦੀਆਂ ਗ਼ਲਤੀਆਂ ਦੱਸੋ ਅਤੇ ਸੁਧਾਰ ਕਰਨ ਲਈ ਕਹੋ। ਛੋਟੀ ਉਮਰ ਵਿਚ ਹਾਸਿਲ ਕੀਤਾ ਬੋਲਣ ਦਾ ਇਹ ਹੁਨਰ ਬੱਚੇ ਦੇ ਸਾਰੀ ਉਮਰ ਕੰਮ ਆਵੇਗਾ। None

About Us

Get our latest news in multiple languages with just one click. We are using highly optimized algorithms to bring you hoax-free news from various sources in India.