NEWS

'ਮੇਰੇ ਅਤੇ ਨੀਰਜ ਵਿਚਕਾਰ'...ਨੀਰਜ ਚੋਪੜਾ 'ਤੇ ਕੀ ਬੋਲੀ ਮਨੂ ਭਾਕਰ ?, ਓਲੰਪਿਕ ਸਟਾਰ ਨੇ ਦੱਸੀ ਫਿਊਚਰ ਪਲੈਨਿੰਗ

ਮਨੂ ਭਾਕਰ ਅਤੇ ਨੀਰਜ ਚੋਪੜਾ ਦੀ ਅਫਵਾਹ ‘ਤੇ ਸਟਾਰ ਸ਼ੂਟਰ ਨੇ ਵਿਰਾਮ ਲਗਾ ਦਿੱਤਾ ਹੈ। ਪੈਰਿਸ ਓਲੰਪਿਕ ‘ਚ ਤਮਗਾ ਜਿੱਤਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਗੱਲਬਾਤ ਦੀ ਵੀਡੀਓ ਆਉਣ ਤੋਂ ਬਾਅਦ ਇਹ ਅਫਵਾਹ ਸ਼ੁਰੂ ਹੋਈ ਸੀ। ਇਸ ਤਰ੍ਹਾਂ ਦੀਆਂ ਖਬਰਾਂ ਨੂੰ ਉਦੋਂ ਹੋਰ ਹੁਲਾਰਾ ਮਿਲਿਆ ਜਦੋਂ ਮਨੂ ਭਾਕਰ ਦੀ ਮਾਂ ਨੀਰਜ ਚੋਪੜਾ ਦੇ ਸਿਰ ‘ਤੇ ਹੱਥ ਰੱਖ ਕੇ ਵਾਅਦਾ ਲੈਂਦੀ ਨਜ਼ਰ ਆਈ। ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਿਆ ਹੈ। 22 ਸਾਲਾ ਸ਼ੂਟਰ ਮਨੂ ਭਾਕਰ ਨੇ ਪੈਰਿਸ ਓਲੰਪਿਕ ਦੀ ਸਫਲਤਾ ‘ਤੇ ਨਿਊਜ਼18 ਇੰਡੀਆ ਨਾਲ ਵਿਸਥਾਰ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਆਹ ਦੀਆਂ ਅਫਵਾਹਾਂ ਦਾ ਵੀ ਜਵਾਬ ਦਿੱਤਾ। ਉਸ ਨੇ ਸਾਫ਼ ਸ਼ਬਦਾਂ ‘ਚ ਕਿਹਾ, ‘ਮੇਰੇ ਅਤੇ ਨੀਰਜ ਵਿਚਕਾਰ ਅਜਿਹਾ ਕੁਝ ਵੀ ਨਹੀਂ ਹੈ, ਜੋ ਗੱਲਾਂ ਹੋ ਰਹੀਆਂ ਹਨ। ਉਹ ਮੇਰੇ ਸੀਨੀਅਰ ਖਿਡਾਰੀ ਹਨ ।’ ਮਨੂ ਭਾਕਰ 10 ਅਤੇ 25 ਮੀਟਰ ਏਅਰ ਇਵੇਂਟ ਵਿੱਚ ਖੇਡਦੀ ਹੈ। ਨੀਰਜ ਚੋਪੜਾ ਜੈਵਲਿਨ ਥ੍ਰੋਅਰ ਹਨ। ਮਨੂ ਭਾਕਰ ਪੈਰਿਸ ਓਲੰਪਿਕ ਤੋਂ ਬਾਅਦ 3 ਮਹੀਨੇ ਦਾ ਬ੍ਰੇਕ ਲੈ ਰਹੀ ਹੈ। ਉਸ ਨੇ ਕਿਹਾ, ‘ਮੈਂ ਬਰੇਕ ਵਿੱਚ ਵਾਇਲਨ ਵਜਾਵਾਂਗੀ ਅਤੇ ਘੋੜ ਸਵਾਰੀ ਦੀ ਕੋਈ ਸੰਸਥਾ ਵਿਚ ਸ਼ਾਮਲ ਹੋਵਾਂਗੀ।’ ਸਟਾਰ ਸ਼ੂਟਰ ਨੇ ਇਹ ਵੀ ਕਿਹਾ ਕਿ ਉਹ ਅਗਲੀ ਵਾਰ ਹੋਰ ਬਿਹਤਰ ਪ੍ਰਦਰਸ਼ਨ ਕਰੇਗੀ। ਅਗਲੀਆਂ ਓਲੰਪਿਕ ਖੇਡਾਂ 2028 ਵਿੱਚ ਲਾਸ ਏਂਜਲਸ ਵਿੱਚ ਹੋਣੀਆਂ ਹਨ। ਪੈਰਿਸ 2024 ‘ਚ ਪਹਿਲਾ ਤਮਗਾ ਜਿੱਤਣ ਤੋਂ ਬਾਅਦ ਮਨੂ ਭਾਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ‘ਚ ਗੀਤਾ ਤੋਂ ਵੀ ਮਦਦ ਮਿਲੀ। ਉਨ੍ਹਾਂ ਨੇ ਦੱਸਿਆ, ‘ਗੀਤਾ ਮੇਰੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਹੈ। ਮੈਨੂੰ ਪਹਿਲੀ ਵਾਰ ਮੇਰੀ ਮੰਮੀ ਨੇ ਗੀਤਾ ਪੜ੍ਹਨ ਲਈ ਕਿਹਾ। ਮੈਂ ਪੜ੍ਹਨਾ ਸ਼ੁਰੂ ਕੀਤਾ ਅਤੇ ਮੈਨੂੰ ਇਸ ਨਾਲ ਲਾਭ ਮਿਲਿਆ। ਮਨੂ ਭਾਕਰ ਨੇ ਇਹ ਵੀ ਦੱਸਿਆ ਕਿ ਨਿਯਮਤ ਯੋਗ ਕਰਦੀ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਮਨੂ ਭਾਕਰ ਦੇ ਭਾਰਤ ਆਉਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। None

About Us

Get our latest news in multiple languages with just one click. We are using highly optimized algorithms to bring you hoax-free news from various sources in India.