NEWS

ਮੁੰਡਿਆਂ ਲਈ ਆਸਾਨ ਨਹੀਂ ਹੁੰਦਾ ਵਿਆਹ ਦਾ ਪਹਿਲਾ ਸਾਲ...ਬਿਨਾਂ ਕਿਸੇ ਨੂੰ ਦੱਸੇ ਝੱਲਣੇ ਪੈਂਦੇ ਹਨ ਇਹ ਦਬਾਅ...

ਮੁੰਡਿਆਂ ਲਈ ਆਸਾਨ ਨਹੀਂ ਹੁੰਦਾ ਵਿਆਹ ਦਾ ਪਹਿਲਾ ਸਾਲ...ਬਿਨਾਂ ਕਿਸੇ ਨੂੰ ਦੱਸੇ ਝੱਲਣੇ ਪੈਂਦੇ ਹਨ ਇਹ ਦਬਾਅ... ਅਸੀਂ ਅਕਸਰ ਸੁਣਦੇ ਹਾਂ ਕਿ ਵਿਆਹ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਵਿਆਹ ਦੇ ਪਹਿਲੇ ਸਾਲ ‘ਚ ਉਨ੍ਹਾਂ ਨੂੰ ਨਵੇਂ ਘਰ ਦੇ ਰੀਤੀ-ਰਿਵਾਜਾਂ ਨੂੰ ਅਪਣਾਉਣਾ ਪੈਂਦਾ ਹੈ ਅਤੇ ਕਈ ਬਦਲਾਅ ਕਰਨੇ ਪੈਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਔਰਤਾਂ ‘ਤੇ ਲਾਗੂ ਨਹੀਂ ਹੁੰਦਾ। ਵਿਆਹ ਦੇ ਪਹਿਲੇ ਸਾਲ ਮਰਦ ਕੁਝ ਅੰਦਰੂਨੀ ਤੂਫਾਨਾਂ (Hidden Struggles Of Marriage) ਵਿੱਚੋਂ ਵੀ ਲੰਘਦੇ ਹਨ। ਉਨ੍ਹਾਂ ਨੂੰ ਨਵੇਂ ਰਿਸ਼ਤਿਆਂ ਨੂੰ ਵੀ ਸਮਝਣਾ ਪੈਂਦਾ ਹੈ ਅਤੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਨਵੇਂ ਢਾਂਚੇ ਵਿੱਚ ਢਾਲਣਾ ਪੈਂਦਾ ਹੈ। ਕਈ ਵਾਰ ਉਹ ਇਨ੍ਹਾਂ ਭਾਵਨਾਵਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਪਾਉਂਦੇ, ਜਿਸ ਕਾਰਨ ਉਹ ਹੋਰ ਵੀ ਇਕੱਲੇ ਮਹਿਸੂਸ ਕਰਦੇ ਹਨ। ਆਓ ਤੁਹਾਨੂੰ ਕੁਝ ਅਜਿਹੀਆਂ ਚੁਣੌਤੀਆਂ (Marriage Problems For Men) ਬਾਰੇ ਜਾਣਦੇ ਹਾਂ, ਜਿਨ੍ਹਾਂ ਦਾ ਸਾਹਮਣਾ ਆਮ ਤੌਰ ‘ਤੇ ਹਰ ਆਦਮੀ ਨੂੰ ਵਿਆਹ ਦੇ ਪਹਿਲੇ ਸਾਲ ਵਿਚ ਕਰਨਾ ਪੈਂਦਾ ਹੈ ਅਤੇ ਉਹ ਵੀ ਬਿਨਾਂ ਜ਼ਾਹਰ ਕੀਤੇ। ਆਰਥਿਕ ਤੰਗੀ… ਸਿੰਗਲ ਲਾਈਫ ‘ਚ ਖਰਚਿਆਂ ਨੂੰ ਮੈਨੇਜ ਕਰਨਾ ਆਸਾਨ ਲੱਗਦਾ ਹੈ ਪਰ ਵਿਆਹ ਤੋਂ ਬਾਅਦ ਮਰਦ ਦੇ ਮੋਢਿਆਂ ਤੇ ਨਾ ਸਿਰਫ ਆਪਣੀ, ਸਗੋਂ ਆਪਣੀ ਪਤਨੀ ਦੀ ਜ਼ਿਮੇਵਾਰੀ ਵੀ ਆ ਜਾਂਦੀ ਹੈ। ਇਹ ਅਚਾਨਕ ਵਧੀ ਜ਼ਿੰਮੇਵਾਰੀ, ਖਾਸ ਕਰਕੇ ਵਿੱਤੀ ਤੌਰ ‘ਤੇ, ਬਹੁਤ ਸਾਰੇ ਆਦਮੀਆਂ ਲਈ ਇੱਕ ਵੱਡਾ ਝਟਕਾ ਹੁੰਦਾ ਹੈ। ਇਸ ਆਧੁਨਿਕ ਜੀਵਨ ਸ਼ੈਲੀ ਵਿਚ ਵਿਆਹ ਦੇ ਪਹਿਲੇ ਸਾਲ ਵਿਚ ਹੀ ਆਪਣੀ ਪਸੰਦ ਦੇ ਨਾਲ-ਨਾਲ ਪਤਨੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਅਕਸਰ ਉਸ ਨੂੰ ਆਰਥਿਕ ਤੰਗੀ ਵਿਚ ਪਾ ਦਿੰਦੀ ਹੈ, ਜਿਸ ਨੂੰ ਉਹ ਅਕਸਰ ਦੂਜਿਆਂ ਤੋਂ ਛਿਪਾਉਂਦੇ ਹਨ। ਸੱਸ-ਨੂੰਹ ਦੇ ਰਿਸ਼ਤੇ… ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਉਸ ਨੂੰ ਨਾ ਸਿਰਫ਼ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ, ਸਗੋਂ ਉਸ ਨੂੰ ਉਸਦੇ ਪਰਿਵਾਰ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ। ਕਈ ਵਾਰ ਸੱਸ ਅਤੇ ਸਹੁਰੇ ਨਾਲ ਰਿਸ਼ਤੇ ਬਣਾਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਇਸ ਸਥਿਤੀ ਵਿੱਚ ਪਤੀ ਅਕਸਰ ਦੋਵਾਂ ਵਿੱਚ ਫਸ ਜਾਂਦਾ ਹੈ। ਉਸਨੂੰ ਆਪਣੀ ਮਾਂ ਅਤੇ ਪਤਨੀ ਦੋਵਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪੈਂਦਾ ਹੈ, ਜੋ ਕਿ ਬਹੁਤ ਔਖਾ ਹੁੰਦਾ ਹੈ। ਪਰਸਨਲ ਸਪੇਸ ਦੀ ਕਮੀ… ਵਿਆਹ ਤੋਂ ਪਹਿਲਾਂ ਮਰਦਾਂ ਨੂੰ ਆਪਣੀ ਮਰਜ਼ੀ ਮੁਤਾਬਕ ਸਮਾਂ ਬਿਤਾਉਣ ਦੀ ਪੂਰੀ ਆਜ਼ਾਦੀ ਹੁੰਦੀ ਹੈ। ਉਹ ਆਪਣੇ ਦੋਸਤਾਂ ਨਾਲ ਘੁੰਮ ਸਕਦੇ ਹਨ, ਆਪਣੇ ਸ਼ੌਕ ਨੂੰ ਪੂਰਾ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਜ਼ਿੰਦਗੀ ਜੀਅ ਸਕਦੇ ਹਨ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ, ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣੀਆਂ ਪੈਂਦੀਆਂ ਹਨ ਅਤੇ ਆਪਣੇ ਪਰਸਨਲ ਟਾਈਮ ਨੂੰ ਛੱਡਣਾ ਪੈਂਦਾ ਹੈ। ਇਸ ਬਦਲਾਅ ਕਾਰਨ ਕਈ ਮਰਦਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੋਲ ਆਪਣੇ ਲਈ ਨਿੱਜੀ ਸਪੇਸ ਨਹੀਂ ਬਚੀ ਹੈ, ਜਿਸ ਕਾਰਨ ਉਹ ਅਕਸਰ ਪਰੇਸ਼ਾਨ ਅਤੇ ਨਿਰਾਸ਼ ਰਹਿੰਦੇ ਹਨ। ਇੱਕ ਦੂਜੇ ਨੂੰ ਸਮਝਣਾ… ਹਰ ਵਿਆਹੁਤਾ ਜੋੜਾ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨਾ ਚਾਹੁੰਦਾ ਹੈ, ਪਰ ਕਈ ਵਾਰ ਮਰਦਾਂ ਨੂੰ ਲੱਗਦਾ ਹੈ ਕਿ ਆਪਣੇ ਵਿਚਾਰ ਪ੍ਰਗਟ ਕਰਨ ਨਾਲ ਉਨ੍ਹ ਦੀ ਪਤਨੀ ਪਰੇਸ਼ਾਨ ਹੋ ਸਕਦੀ ਹੈ। ਇਸ ਨਾਲ ਦੋਵਾਂ ਵਿਚਾਲੇ ਦੂਰੀ ਵਧ ਸਕਦੀ ਹੈ। ਯਾਦ ਰੱਖੋ, ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਖੁੱਲੀ ਗੱਲਬਾਤ, ਭਰੋਸੇ ਅਤੇ ਸਤਿਕਾਰ ‘ਤੇ ਟਿਕੀ ਹੁੰਦੀ ਹੈ। ਵਿਆਹ ਤੋਂ ਬਾਅਦ ਤੁਹਾਡੀ ਪਤਨੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਜਾਂਦੀ ਹੈ। ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰੋ, ਜਿਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋਵੇਗਾ। None

About Us

Get our latest news in multiple languages with just one click. We are using highly optimized algorithms to bring you hoax-free news from various sources in India.