NEWS

ਸਕੇ ਭਰਾ ਨੇ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ, ਰਾਤੋ-ਰਾਤ ਲਾਸ਼ਾਂ ਸਾੜਨ ਦੀ ਕੀਤੀ ਕੋਸ਼ਿਸ਼

Five members of family murdered in Narayangarh: ਅੰਬਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ‘ਚ ਪਰਿਵਾਰ ਦੇ ਪੰਜ ਦੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇਥੋਂ ਦੇ ਪਿੰਡ ਰਤੋਰ ਦੇ ਖੇਤਾਂ ਵਿਚ ਪਰਿਵਾਰ ਦੇ 5 ਜੀਆਂ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਸਕੇ ਭਰਾ ਨੇ ਆਪਣੇ ਭਰਾ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਹੈ। ਰਾਤ ਨੂੰ ਹੀ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਮੌਕੇ ਉਤੇ ਪੁਲਿਸ ਪਹੁੰਚੀ ਹੈ ਤੇ ਅੱਧਸੜੀਆਂ ਲਾਸ਼ਾਂ ਨੂੰ ਅੰਬਾਲਾ ਕੈਂਟ ਹਸਪਤਾਲ ਲਿਜਾਇਆ ਗਿਆ। 7 ਸਾਲਾ ਜ਼ਖਮੀ ਬੱਚੀ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਨੌਜਵਾਨ ਦਾ ਵਾਤਾਵਰਣ ਲਈ ਅਥਾਹ ਪਿਆਰ, ਲੱਖਾਂ ਦੀ ਨੌਕਰੀ ਛੱਡ ਲਾਉਣ ਲੱਗਾ ਬੂਟੇ ਰਿਟਾਇਰਡ ਫੌਜੀ ਨੇ ਆਪਣੇ ਭਰਾ ਦਾ ਪਰਿਵਾਰ ਖਤਮ ਕਰ ਦਿੱਤਾ। ਪੁਲਿਸ ਤੜਕੇ 3 ਵਜੇ ਸ਼ਮਸ਼ਾਨ ਘਾਟ ਪਹੁੰਚੀ ਅਤੇ ਅਧਸੜੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਐਤਵਾਰ ਦੇਰ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲੇ ਦੇ ਐੱਸਪੀ ਰਾਤ 3 ਵਜੇ ਮੌਕੇ ‘ਤੇ ਪਹੁੰਚੇ। ਅੱਧ ਸੜੀਆਂ ਲਾਸ਼ਾਂ ਨੂੰ ਅੰਬਾਲਾ ਕੈਂਟ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। 👉 2024 ਦੀਆਂ ਲੋਕ ਸਭਾ ਚੋਣਾਂ ਨੂੰ ਨੇੜਿਓ ਦੇਖਣ ਲਈ ਇਸ ਲਿੰਕ ‘ਤੇ ਜਾਓ। None

About Us

Get our latest news in multiple languages with just one click. We are using highly optimized algorithms to bring you hoax-free news from various sources in India.