NEWS

Cooking Tips: ਦੁੱਧ ਉਬਾਲਣ ਸਮੇਂ ਅਪਣਾਓ ਇਹ ਟਿਪਸ, ਉੱਬਲ ਕੇ ਨਹੀਂ ਡੁੱਲ੍ਹੇਗਾ ਬਾਹਰ

Cooking Tips ਅਕਸਰ ਹੀ ਦੁੱਧ ਉਬਾਲਣ ਸਮੇਂ ਦੁੱਧ ਬਾਹਰ ਨਿੱਕਲ ਜਾਂਦਾ ਹੈ। ਜਿਸ ਕਾਰਨ ਸਾਡਾ ਗੈਸ ਤੇ ਰਸੋਈ ਦੀ ਸੈਲਫ਼ ਖ਼ਰਾਬ ਹੋ ਜਾਂਦੀ ਹੈ ਅਤੇ ਸਾਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਅਸੀਂ ਦੁੱਧ ਉਬਾਲਣ ਲਈ ਦੁੱਧ ਦੇ ਕੋਲ ਖੜ੍ਹੇ ਹੁੰਦੇ ਹਾਂ, ਪਰ ਜਿਵੇਂ ਹੀ ਧਿਆਨ ਹੋਰ ਪਾਸੇ ਜਾਂਦਾ ਹੈ, ਤਾਂ ਦੁੱਧ ਉੱਬਲ ਕੇ ਬਾਹਰ ਨਿੱਕਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜਿਨਾਂ ਨੂੰ ਅਪਣਾਉਣ ਨਾਲ ਤੁਹਾਡਾ ਦੁੱਧ ਉੱਬਲ ਕੇ ਬਾਹਰ ਨਹੀਂ ਨਿੱਕਲੇਗਾ। ਦੁੱਧ ਉਬਾਲਣ ਸਮੇਂ ਅਪਣਾਓ ਇਹ ਟਿਪਸ ਦੁੱਧ ਨੂੰ ਉਬਾਲਣ ਸਮੇਂ ਤੁਸੀਂ ਆਪਣੇ ਕੋਲ ਗਲਾਸ ਵਿਚ ਪਾਣੀ ਜ਼ਰੂਰ ਰੱਖੋ। ਦੁੱਧ ਨੂੰ ਉਬਾਲ ਆਉਂਣ ਉਪਰੰਤ ਤਰੁੰਤ ਦੁੱਧ ਉੱਤੇ ਪਾਣੀ ਦੇ ਕੁਝ ਛਿੱਟੇ ਮਾਰ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਦੁੱਧ ਬਾਹਰ ਨਹੀਂ ਨਿਕਲੇਗਾ। ਇਸ ਨਾਲ ਤੁਹਾਡਾ ਦੁੱਧ ਡੁੱਲ੍ਹਣ ਤੋਂ ਵੀ ਬਚ ਜਾਵੇਗਾ ਅਤੇ ਗੈਸ ਵੀ ਖ਼ਰਾਬ ਨਹੀਂ ਹੋਵੇਗਾ। ਦੁੱਧ ਨੂੰ ਉਬਾਲਣ ਤੋਂ ਪਹਿਲਾਂ ਦੁੱਧ ਦੇ ਭਾਂਡੇ ‘ਚ ਘਿਓ ਜਾਂ ਮੱਖਣ ਲਗਾਓ। ਬਰਤਨ ਵਿਚ ਘਿਓ ਲਗਾਉਣ ਨਾਲ ਬਰਤਨ ਮੁਲਾਇਮ ਹੋ ਜਾਂਦਾ ਹੈ। ਜਿਸ ਕਰਕੇ ਉੱਬਲਣ ਤੋਂ ਬਾਅਦ ਵੀ ਦੁੱਧ ਬਾਹਰ ਨਹੀਂ ਡੁੱਲ੍ਹਦਾ ਸਗੋਂ ਬਰਤਨ ਵਿਚ ਹੀ ਰਹਿੰਦਾ ਹੈ। ਜਦੋਂ ਤੁਸੀਂ ਗੈਸ ਉੱਤੇ ਦੁੱਧ ਨੂੰ ਉੱਬਲਣਾ ਰੱਖਦੇ ਹੋ, ਤਾਂ ਬਰਤਨ ਉੱਤੇ ਲੱਕੜੀ ਦਾ ਇੱਕ ਸਪੈਚੁਲਾ ਰੱਖੋ। ਜੇਕਰ ਤੁਹਾਡੇ ਕੋਲ ਲੱਕੜ ਦਾ ਸਪੈਚੁਲਾ ਨਹੀਂ ਹੈ, ਤਾਂ ਤੁਸੀਂ ਰੋਲਿੰਗ ਪਿੰਨ ਜਾਂ ਲੱਕੜ ਦਾ ਬਲੈਂਡਰ ਵੀ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਦੁੱਧ ਉੱਬਲ ਕੇ ਬਰਤਨ ਵਿਚੋਂ ਬਾਹਰ ਨਹੀਂ ਡੁੱਲ੍ਹੇਗਾ। ਜਿਸ ਬਰਤਨ ਵਿਚ ਤੁਸੀਂ ਦੁੱਧ ਉਬਾਲਣਾ ਹੈ, ਉਸ ਵਿਚ ਦੁੱਧ ਪਾਉਣ ਤੋਂ ਪਹਿਲਾਂ ਥੋੜਾ ਪਾਣੀ ਪਾਓ। ਅਜਿਹਾ ਕਰਨ ਨਾਲ ਵੀ ਬਰਤਨ ਵਿਚੋਂ ਦੁੱਧ ਬਾਹਰ ਨਹੀਂ ਡੁੱਲ੍ਹੇਗਾ। ਜੇਕਰ ਤੁਸੀਂ ਦੁੱਧ ਨੂੰ ਕਾਹੜਾ ਚਾਹੁੰਦੇ ਹੋ, ਤਾਂ ਦੁੱਧ ਨੂੰ ਉਬਾਲ ਆਉਂਣ ਤੋਂ ਬਾਅਦ ਦੁੱਧ ਦੇ ਭਾਂਡੇ ‘ਤੇ ਸਟੀਲ ਦਾ ਚਮਚਾ ਜਾਂ ਕੜਛੀ ਰੱਖੋ। ਅਜਿਹਾ ਕਰਨ ਨਾਲ ਦੁੱਧ ਦੇ ਭਾਂਡੇ ਵਿੱਚੋਂ ਨਿਕਲਣ ਵਾਲੀ ਭਾਫ਼ ਨੂੰ ਬਾਹਰ ਆਉਣ ਦਾ ਰਸਤਾ ਮਿਲ ਜਾਵੇਗਾ ਅਤੇ ਦੁੱਧ ਉੱਬਲ ਕੇ ਭਾਂਡੇ ਵਿਚੋਂ ਬਾਹਰ ਨਹੀਂ ਡੁੱਲ੍ਹੇਗਾ। ਤੁਸੀਂ ਉਪਰੋਕਤ ਦੱਸੇ ਗਏ ਤਰੀਕਿਆਂ ਨੂੰ ਅਪਣਾ ਕੇ ਦੁੱਧ ਨੂੰ ਉਬਾਲਾ ਦੇ ਸਕਦੇ ਹੋ। ਇਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਦੁੱਧ ਬਾਹਰ ਡੁੱਲ੍ਹ ਕੇ ਖ਼ਰਾਬ ਨਹੀਂ ਹੋਵੇਗਾ ਅਤੇ ਤੁਹਾਡੀ ਰਸੋਈ ਵੀ ਸਾਫ਼ ਰਹੇਗੀ। None

About Us

Get our latest news in multiple languages with just one click. We are using highly optimized algorithms to bring you hoax-free news from various sources in India.