NEWS

Aadhaar Card: ਆਧਾਰ ਧਾਰਕ ਦੀ ਮੌਤ ਤੋਂ ਬਾਅਦ ਆਧਾਰ ਨੰਬਰ ਕਿਸੇ ਹੋਰ ਨੂੰ ਹੋ ਜਾਂਦਾ ਹੈ ਅਲਾਟ? ਜਾਣੋ UIDAI Rules

ਆਧਾਰ ਕਾਰਡ (Aadhaar Card) ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸ ਤੋਂ ਬਿਨਾਂ ਨਾ ਤਾਂ ਬੈਂਕ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ। ਆਧਾਰ ਕਾਰਡ ਵਿੱਚ ਵਿਅਕਤੀ ਦਾ ਨਾਮ, ਜਨਮ ਮਿਤੀ ਅਤੇ ਪਤਾ ਆਦਿ ਦੀ ਜਾਣਕਾਰੀ ਹੁੰਦੀ ਹੈ। ਆਧਾਰ ਨੂੰ ਹੁਣ ਰਾਸ਼ਨ ਕਾਰਡ ਅਤੇ ਹੋਰ ਕਈ ਦਸਤਾਵੇਜ਼ਾਂ ਨਾਲ ਲਿੰਕ ਕੀਤਾ ਹੁੰਦਾ ਹੈ। ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਵੀ ਹੁਣ ਸਿਰਫ਼ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਹੀ ਆਉਂਦੀਆਂ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਮੌਤ ਤੋਂ ਬਾਅਦ ਸ਼ਖਸ ਦੇ ਆਧਾਰ ਕਾਰਡ ਦਾ ਕੀ ਹੁੰਦਾ ਹੈ। ਕੀ ਆਧਾਰ ਨੰਬਰ ਰੱਦ ਹੋ ਜਾਂਦਾ ਹੈ (Cancel Aadhaar of a dead person)? ਇਸ ਨੂੰ ਸਰੈਂਡਰ ਕੀਤਾ ਜਾ ਸਕਦਾ ਹੈ ਜਾਂ UIDAI ਕਿਸੇ ਹੋਰ ਵਿਅਕਤੀ ਨੂੰ ਮ੍ਰਿਤਕ ਦਾ ਆਧਾਰ ਨੰਬਰ ਦਿੰਦਾ ਹੈ। ਇਹ ਸਾਰੇ ਸਵਾਲ ਇਸ ਲਈ ਉਠਾਏ ਜਾ ਰਹੇ ਹਨ ਕਿਉਂਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਆਧਾਰ ਕਾਰਡ ਦੀ ਵਰਤੋਂ ਧੋਖਾਧੜੀ ਲਈ ਕੀਤੀ ਗਈ ਹੈ। ਮ੍ਰਿਤਕ ਦੇ ਆਧਾਰ ਦੀ ਮਦਦ ਨਾਲ ਬੈਂਕ ਖਾਤਾ ਖੋਲ੍ਹਿਆ ਗਿਆ ਸੀ ਜਾਂ ਕਿਸੇ ਹੋਰ ਗੈਰ-ਕਾਨੂੰਨੀ ਅਤੇ ਅਪਰਾਧਿਕ ਗਤੀਵਿਧੀ ਵਿੱਚ ਵਰਤਿਆ ਗਿਆ ਸੀ। ਇਸ ਲਈ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਆਧਾਰ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ। ਆਧਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ, ਉਸ ਦਾ ਆਧਾਰ ਕਾਰਡ ਰੱਦ ਜਾਂ ਬੰਦ ਨਹੀਂ ਕੀਤਾ ਜਾ ਸਕਦਾ ਹੈ। ਇਹ ਚਾਲੂ ਰਹਿੰਦਾ ਹੈ। UIDAI ਨੇ ਆਧਾਰ ਨੰਬਰ ਨੂੰ ਰੱਦ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਨਾ ਹੀ UIDAI ਕਿਸੇ ਮ੍ਰਿਤਕ ਵਿਅਕਤੀ ਦਾ ਆਧਾਰ ਨੰਬਰ ਬਾਅਦ ਵਿੱਚ ਕਿਸੇ ਹੋਰ ਵਿਅਕਤੀ ਨੂੰ ਅਲਾਟ ਕਰਦਾ ਹੈ। ਫਿਲਹਾਲ ਆਧਾਰ ਕਾਰਡ ਨੂੰ ਰੱਦ ਕਰਨ ਜਾਂ ਸਰੰਡਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ, ਪਰ ਆਧਾਰ ਦੇ ਬਾਇਓਮੈਟ੍ਰਿਕਸ ਨੂੰ ਜ਼ਰੂਰ ਲਾਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲਾਕ ਕਰੋ ਬਾਇਓਮੈਟ੍ਰਿਕਸ ਬਾਇਓਮੈਟ੍ਰਿਕਸ ਨੂੰ ਲਾਕ ਕਰਨ ਲਈ, ਵੈੱਬਸਾਈਟ www.uidai.gov.in ‘ਤੇ ਜਾਣਾ ਪਵੇਗਾ। ਇੱਥੇ ‘‘My Aadhaar’’ ਚੁਣੋ ਅਤੇ ਫਿਰ ‘Aadhaar Services’ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਲਾਕ/ਅਨਲਾਕ ਬਾਇਓਮੈਟ੍ਰਿਕਸ ‘ਤੇ ਕਲਿੱਕ ਕਰੋ। ਹੁਣ ਇੱਥੇ 12 ਅੰਕਾਂ ਦਾ ਆਧਾਰ ਨੰਬਰ ਅਤੇ ਦਿੱਤਾ ਗਿਆ ਕੈਪਚਾ ਕੋਡ ਦਰਜ ਕਰੋ। ਇਸ ਦੇ ਨਾਲ Send OTP ਵਿਕਲਪ ਨੂੰ ਚੁਣੋ। ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆਵੇਗਾ, ਇਸ ਨੂੰ ਐਂਟਰ ਕਰੋ। ਇਸ ਤੋਂ ਬਾਅਦ, ਤੁਹਾਨੂੰ ਬਾਇਓਮੈਟ੍ਰਿਕਸ ਡੇਟਾ ਨੂੰ ਲਾਕ/ਅਨਲਾਕ ਕਰਨ ਦਾ ਵਿਕਲਪ ਮਿਲੇਗਾ। ਸਕੀਮ ਵਿੱਚੋਂ ਹਟਾਓ ਨਾਂ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣੀ ਮੌਤ ਤੋਂ ਪਹਿਲਾਂ ਆਧਾਰ ਕਾਰਡ ਰਾਹੀਂ ਕਿਸੇ ਸਕੀਮ ਜਾਂ ਸਬਸਿਡੀ ਦਾ ਲਾਭ ਲੈ ਰਿਹਾ ਸੀ ਤਾਂ ਉਸ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਸਬੰਧਤ ਵਿਭਾਗ ਨੂੰ ਦੇਣੀ ਚਾਹੀਦੀ ਹੈ। ਤਾਂ ਕਿ ਉਸ ਦਾ ਨਾਂ ਸਕੀਮ ਤੋਂ ਹਟਾ ਦਿੱਤਾ ਜਾਵੇ। None

About Us

Get our latest news in multiple languages with just one click. We are using highly optimized algorithms to bring you hoax-free news from various sources in India.