NEWS

ਮੌਸਮ ਬਦਲਦੇ ਹੀ ਬਦਲ ਲਓ ਆਪਣੀਆਂ ਖਾਣ-ਪੀਣ ਦੀਆਂ ਆਦਤਾਂ, ਇਨ੍ਹਾਂ 5 ਚੀਜ਼ਾਂ ਨੂੰ ਕਰੋ ਡਾਈਟ ਤੋਂ ਬਾਹਰ

(ਸੰਕੇਤਕ ਫੋਟੋ) ਨਵੰਬਰ-ਦਸੰਬਰ ‘ਚ ਠੰਡ ਸ਼ੁਰੂ ਹੋਣ ਨਾਲ ਇਨ੍ਹਾਂ ਮਹੀਨਿਆਂ ਵਿੱਚ ਲੋਕਾਂ ਦੀ ਇਮਿਉਨਿਟੀ ਕਮਜ਼ੋਰ ਹੋ ਜਾਂਦੀ ਹੈ ਤੇ ਲੋਕ ਬਹੁਤ ਜਲਦੀ ਬਿਮਾਰ ਹੋਣ ਲੱਗਦੇ ਹਨ। ਇਨ੍ਹਾਂ ਦਿਨਾਂ ‘ਚ ਸਵੇਰੇ-ਸ਼ਾਮ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦਾ ਅਸਰ ਸਾਡੀ ਸਿਹਤ ‘ਤੇ ਵੀ ਪੈਂਦਾ ਹੈ। ਇਸ ਲਈ ਠੰਡ ਦੇ ਮੌਸਮ ‘ਚ ਗਰਮ ਕੱਪੜਿਆਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ‘ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ। ਜ਼ੁਕਾਮ ਦੀ ਸ਼ੁਰੂਆਤ ਵਿੱਚ ਕੁਝ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਮਹੀਨੇ ਇਨਫੈਕਸ਼ਨ ਅਤੇ ਜ਼ੁਕਾਮ ਨਾਲ ਜੁੜੇ ਹੋਏ ਹਨ। ਦਸੰਬਰ ਦੇ ਮਹੀਨੇ ਤਾਪਮਾਨ ‘ਚ ਤੇਜ਼ੀ ਨਾਲ ਗਿਰਾਵਟ ਕਾਰਨ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ‘ਤੇ ਵੀ ਅਸਰ ਪੈਂਦਾ ਹੈ। ਅਜਿਹੇ ‘ਚ ਜੇਕਰ ਸਹੀ ਡਾਈਟ ਦਾ ਪਾਲਣ ਨਾ ਕੀਤਾ ਜਾਵੇ ਤਾਂ ਜ਼ੁਕਾਮ, ਖੰਘ, ਫਲੂ ਵਰਗੀਆਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਪਿਆਜ਼ ਦੀ ਖਪਤ: ਪਿਆਜ਼ ਦੀ ਵਰਤੋਂ ਭਾਰਤੀ ਘਰਾਂ ਵਿੱਚ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਸ ਦੇ ਕਈ ਸਿਹਤ ਲਾਭ ਵੀ ਹਨ ਪਰ ਹਲਕੀ ਠੰਡ ਵਿੱਚ ਇਸ ਨੂੰ ਘੱਟ ਖਾਣਾ ਚਾਹੀਦਾ ਹੈ ਜਾਂ ਇਸ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪਿਆਜ਼ ਖਾਣ ਨਾਲ ਬਦਹਜ਼ਮੀ, ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ। ਇਹ ਕਾਫੀ ਨੁਕਸਾਨਦੇਹ ਸਾਬਤ ਹੁੰਦਾ ਹੈ। ਠੰਡੀ ਤਸੀਰ ਵਾਲੇ ਫਲ ਤੇ ਸਬਜ਼ੀਆਂ ਸਰਦੀਆਂ ਦੇ ਦਿਨਾਂ ਵਿੱਚ ਖੀਰਾ, ਤਰਬੂਜ, ਪਾਲਕ ਵਰਗੀਆਂ ਠੰਡੀ ਤਸੀਰ ਵਾਲੀਆ ਸਬਜ਼ੀਆਂ ਅਤੇ ਫਲਾਂ ਨੂੰ ਘੱਟ ਖਾਓ। ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ, ਜਿਸ ਕਾਰਨ ਜ਼ੁਕਾਮ, ਖਾਂਸੀ, ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਮੌਸਮ ‘ਚ ਸਿਰਫ ਠੰਡੀ ਭੋਜਨ ਹੀ ਨਹੀਂ ਸਗੋਂ ਕੱਚਾ ਭੋਜਨ ਖਾਣ ਤੋਂ ਵੀ ਪਰਹੇਜ਼ ਕਰੋ। ਇਹ ਪੇਟ ਸੰਬੰਧੀ ਸਮੱਸਿਆਵਾਂ ਨੂੰ ਵਧਾਉਣ ਦਾ ਕੰਮ ਕਰਦੇ ਹਨ। ਠੰਡ ਜੇ ਮੌਸਮ ਵਿੱਚ ਗਰਮ ਤਸੀਰ ਵਾਲੇ ਭੋਜਨ ਜਿਵੇਂ ਗਾਜਰ, ਅਦਰਕ ਅਤੇ ਮੇਥੀ ਨੂੰ ਭੋਜਨ ਵਿੱਚ ਸ਼ਾਮਲ ਕਰਕੇ ਮੌਸਮੀ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਡੇਅਰੀ ਉਤਪਾਦਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਠੰਡੇ ਦਿਨਾਂ ਵਿਚ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਛਾਤੀ ਵਿਚ ਇਨਫੈਕਸ਼ਨ ਦਾ ਖ਼ਤਰਾ ਵਧਾ ਸਕਦਾ ਹੈ। ਸਰਦੀਆਂ ਵਿੱਚ ਠੰਡੇ ਡੇਅਰੀ ਉਤਪਾਦ ਜਿਵੇਂ ਸਮੂਦੀ ਅਤੇ ਸ਼ੇਕ ਆਦਿ ਲੈਣ ਤੋਂ ਪਰਹੇਜ਼ ਕਰੋ। ਜਿਨ੍ਹਾਂ ਲੋਕਾਂ ਨੂੰ ਖਾਂਸੀ ਅਤੇ ਬਲਗਮ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਦਹੀਂ ਅਤੇ ਮੱਖਣ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ ਫਰਿੱਜ ‘ਚ ਰੱਖੀ ਆਈਸਕ੍ਰੀਮ, ਕੋਲਡ ਡਰਿੰਕਸ ਅਤੇ ਠੰਡਾ ਪਾਣੀ ਵੀ ਨਾ ਪੀਓ। ਇਹ ਸਭ ਛਾਤੀ ਅਤੇ ਗਲੇ ਨੂੰ ਖਰਾਬ ਕਰ ਸਕਦੇ ਹਨ, ਜਿਸ ਨਾਲ ਇਨਫੈਕਸ਼ਨ ਅਤੇ ਗਲੇ ਵਿੱਚ ਖਰਾਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬੀਮਾਰੀਆਂ ਸਾਨੂੰ ਜਲਦੀ ਪ੍ਰਭਾਵਿਤ ਕਰ ਸਕਦੀਆਂ ਹਨ। ਪੈਕਡ ਅਤੇ ਪ੍ਰੋਸੈਸਡ ਭੋਜਨ ਸਰਦੀਆਂ ਦੇ ਮੌਸਮ ਵਿੱਚ ਪ੍ਰੋਸੈਸਡ ਫੂਡ ਉਤਪਾਦਾਂ ਨੂੰ ਖਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਐਲਰਜੀ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਡੱਬਾਬੰਦ ​​​​ਜੂਸ ਨਹੀਂ ਪੀਣਾ ਚਾਹੀਦਾ ਕਿਉਂਕਿ ਉਨ੍ਹਾਂ ਵਿੱਚ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਰੀਰ ਵਿੱਚ ਚਿੱਟੇ ਤੇ ਲਾਲ ਬਲੱਡ ਸੈੱਲਾਂ ਦੀ ਸਮਰੱਥਾ ਨੂੰ ਕਮਜ਼ੋਰ ਕਰ ਸਕਦੀ ਹੈ। ਪੈਕਡ ਭੋਜਨ ਜਿਵੇਂ ਚਿਪਸ, ਫਰੋਜ਼ਨ ਫੂਡ ਅਤੇ ਇੰਸਟੈਂਟ ਨੂਡਲਜ਼ ਵਿੱਚ ਨਕਲੀ ਫਲੇਵਰ ਅਤੇ ਪ੍ਰੀਜ਼ਰਵੇਟਿਵਜ਼ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਾਡੇ ਸਰੀਰ ਵਿੱਚ ਇੰਫਲਾਮੇਸ਼ਨ ਅਤੇ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੀ ਹੈ। ਨਾਨ-ਵੈਜ ਖਾਣ ਤੋਂ ਪਰਹੇਜ਼ ਕਰੋ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਸਰਦੀਆਂ ਵਿੱਚ ਮਾਸਾਹਾਰੀ ਭੋਜਨ ਵਰਗੀਆਂ ਭਾਰੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚਣਾ ਜ਼ਰੂਰੀ ਹੈ। ਇਹ ਪਾਚਨ ਕਿਰਿਆ ਨੂੰ ਹੌਲੀ ਕਰ ਸਕਦਾ ਹੈ, ਜਿਸ ਕਾਰਨ ਤੁਸੀਂ ਕਮਜ਼ੋਰੀ, ਥਕਾਵਟ ਅਤੇ ਸੁਸਤੀ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਡਾ ਭਾਰ ਵੀ ਤੇਜ਼ੀ ਨਾਲ ਵਧ ਸਕਦਾ ਹੈ। ਖਾਸ ਕਰਕੇ ਸਰਦੀਆਂ ਵਿੱਚ ਰੈੱਡ ਮੀਟ ਅਤੇ ਜ਼ਿਆਦਾ ਚਰਬੀ ਵਾਲੇ ਮੀਟ ਦਾ ਸੇਵਨ ਬੰਦ ਕਰ ਦਿਓ। ਇਨ੍ਹਾਂ ‘ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਗਲੇ ‘ਚ ਬਲਗਮ ਬਣਨ ਦਾ ਖਤਰਾ ਰਹਿੰਦਾ ਹੈ। (Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।) None

About Us

Get our latest news in multiple languages with just one click. We are using highly optimized algorithms to bring you hoax-free news from various sources in India.