NEWS

Cricket News: ਰਿਕੀ ਪੋਂਟਿੰਗ ਦਾ ਦਿੱਲੀ ਕੈਪੀਟਲਜ਼ ਨਾਲ ਪੂਰਾ ਹੋਇਆ ਇਕਰਾਰਨਾਮਾ, ਅਜੇ ਵੀ ਰਹਿਣਾ ਚਾਹੁੰਦੇ ਹਨ IPL ਟੀਮ ਦਾ ਹਿੱਸਾ

ਆਸਟ੍ਰੇਲੀਅਨ ਖਿਡਾਰੀ ਰਿਕੀ ਪੋਂਟਿੰਗ (Ricky Ponting) ਨੇ ਭਾਰਤੀ IPL ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ। ਰਿਕੀ ਪੋਂਟਿੰਗ (Ricky Ponting) ਦਾ ਦਿੱਲੀ ਕੈਪੀਟਲਜ਼ (ਦਿੱਲੀ ਕੈਪੀਟਲਜ਼) ਟੀਮ ਨਾਲ ਇਕਰਾਰਨਾਮਾ ਹਾਲ ਵਿਚ ਵਿਚ ਖ਼ਤਮ ਹੋਇਆ ਹੈ। ਉਹ ਪਿਛਲੇ 7 ਸਾਲਾਂ ਤੋਂ ਦਿੱਲੀ ਕੈਪੀਟਲਜ਼ ਟੀਮ ਦੇ ਨਾਲ ਰਹੇ। ਹੁਣ ਉਹ ਫਿਰ ਤੋਂ IPL ਵਿਚ ਟੀਮ ਦਾ ਕੋਚ ਬਣਨਾ ਚਾਹੁੰਦੇ ਹਨ। ਪਿਛਲੇ ਮਹੀਨੇ ਦਿੱਲੀ ਕੈਪੀਟਲਜ਼ (Delhi Capitals) ਨੇ ਪੋਂਟਿੰਗ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਸੀ। ਪੋਂਟਿੰਗ ਦਾ ਕਹਿਣਾ ਹੈ ਕਿ ਦਿੱਲੀ ਕੈਪੀਟਲਜ਼ ਦੀ ਨਜ਼ਰ ਭਾਰਤੀ ਕੋਚ ‘ਤੇ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਆਪਣੀ ਕਪਤਾਨੀ ਵਿਚ ਰਿਕੀ ਪੋਂਟਿੰਗ ਨੇ ਆਸਟ੍ਰੇਲੀਆ ਨੂੰ ਵਿਸ਼ਵ ਚੈਂਪੀਅਨ ਬਣਾਇਆ। ਉਹ ਇਕ ਅਨੁਭਵੀ ਤੇ ਕਾਬਿਲ ਕਪਤਾਨ ਰਿਹਾ। ਪਰ ਉਹ ਆਪਣੇ ਕਾਰਜਕਾਲ ਦੌਰਾਨ ਦਿੱਲੀ ਕੈਪੀਟਲਜ਼ ਲਈ ਇੱਕ ਵੀ ਖਿਤਾਬ ਨਹੀਂ ਜਿੱਤ ਸਕਿਆ। ਦਿੱਲੀ ਕੈਪੀਟਲਜ਼ ਨਾਲ ਇਕਰਾਰਨਾਮਾ ਪੂਰਾ ਹੋਣ ਤੋਂ ਬਾਅਦ ਪੋਂਟਿੰਗ ਨੇ ਕਿਹਾ ਕਿ ਮੈਂ ਦੁਬਾਰਾ ਆਈਪੀਐਲ ਵਿਚ ਕੋਚ ਬਣਨਾ ਪਸੰਦ ਕਰਾਂਗਾ। IPL ਵਿਚ ਸ਼ਾਮਿਲ ਹੋਣ ਤੋਂ ਬਾਅਦ ਹਰ ਸਾਲ ਮੇਰੇ ਕੋਲ ਬਹੁਤ ਵਧੀਆ ਸਮਾਂ ਰਿਹਾ ਹੈ, ਚਾਹੇ ਉਹ ਇੱਕ ਖਿਡਾਰੀ ਦੇ ਰੂਪ ਵਿੱਚ ਮੇਰੇ ਸ਼ੁਰੂਆਤੀ ਦਿਨ ਜਾਂ ਮੁੰਬਈ ਦੇ ਕੋਚ ਵਜੋਂ ਮੇਰੇ ਦੋ ਸਾਲ। IPL ਲਈ ਉਹ ਫਿਰ ਤੋਂ ਕਿਸੇ ਵੀ ਟੀਮ ਨਾਲ ਜੁੜਨ ਲਈ ਤਿਆਰ ਹੈ। ਦਿੱਲੀ ਕੈਪੀਟਲਜ਼ ਨਾਲ 7 ਸਾਲ ਰਿਕੀ ਪੋਂਟਿੰਗ ਨੇ ਆਈਸੀਸੀ ਪੋਡਕਾਸਟ ਵਿਚ ਕਿਹਾ ਕਿ ਮੈਂ ਦਿੱਲੀ ਟੀਮ ਦੇ ਨਾਲ ਸੱਤ ਸੀਜ਼ਨ ਬਿਤਾਏ ਹਨ। ਇਸ ਮਿਆਦ ਦੇ ਦੌਰਾਨ, ਅਸੀਂ ਬਦਕਿਸਮਤੀ ਨਾਲ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ ਅਤੇ ਨਿਸ਼ਚਿਤ ਤੌਰ ‘ਤੇ ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਫ੍ਰੈਂਚਾਇਜ਼ੀ ਚਾਹੁੰਦੀ ਸੀ। ਮੈਂ ਟੀਮ ਨੂੰ ਖਿਤਾਬ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਨਹੀਂ ਹੋਇਆ। ਰਿਕੀ ਪੋਂਟਿੰਗ ਨੇ ਦੱਸਿਆ ਕਿ ਇਹ ਦਿਲੀ ਕੈਪੀਟਾਲਜ਼ ਦੀ ਫ੍ਰੈਂਚਾਇਜ਼ੀ ਕਿਸੇ ਭਾਰਤੀ ਨੂੰ ਮੁੱਖ ਕੋਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਅਜਿਹੇ ਕੋਚ ਦੀ ਤਲਾਸ਼ ਕਰ ਰਹੇ ਹਨ ਜੋ ਸੀਜ਼ਨ ਦੇ ਬਾਅਦ ਵੀ ਫ੍ਰੈਂਚਾਇਜ਼ੀ ਨੂੰ ਵਧੇਰੇ ਸਮਾਂ ਦੇ ਸਕੇ। ਅਜਿਹੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ ਹਨ ਕਿ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਰਿਕੀ ਪੋਂਟਿੰਗ ਨੂੰ ਸਫੈਦ ਗੇਂਦ ਕ੍ਰਿਕਟ ਵਿਚ ਕੋਚ ਨਿਯੁਕਤ ਕਰ ਸਕਦਾ ਹੈ। ਪਰ ਰਿਕੀ ਪੋਂਟਿੰਗ ਨੇ ਇਸ ਆਫ਼ਰ ਨੂੰ ਮੂਲੋ ਹੀ ਰੱਦ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਇੰਗਲੈਂਡ ਟੀਮ ਨਾਲ ਜੁੜਨ ਬਾਰੇ ਪੁੱਛਿਆ ਗਿਆ ਤਾਂ ਰਿਕੀ ਪੋਂਟਿੰਗ ਨੇ ਮਨ੍ਹਾਂ ਕਰਦਿਆਂ ਕਹਿ ਦਿੱਤਾ ਕਿ ਉਹ ਇਸ ਉੱਤੇ ਵਿਚਾਰ ਵੀ ਨਹੀਂ ਕਰੇਗਾ। None

About Us

Get our latest news in multiple languages with just one click. We are using highly optimized algorithms to bring you hoax-free news from various sources in India.