NEWS

ਪੰਜਾਬੀ ਗਾਇਕ ਸਾਰਥੀ ਕੇ ਨੂੰ ਪਿਆ ਦਿਲ ਦਾ ਦੌਰਾ, ਪ੍ਰਸ਼ੰਸਕ ਕਰ ਰਹੇ ਸਲਾਮਤੀ ਲਈ ਦੁਆਵਾਂ

ਪੰਜਾਬੀ ਗਾਇਕ ਸਾਰਥੀ ਕੇ ਨੂੰ ਪਿਆ ਦਿਲ ਦਾ ਦੌਰਾ, ਪ੍ਰਸ਼ੰਸਕ ਕਰ ਰਹੇ ਸਲਾਮਤੀ ਲਈ ਦੁਆਵਾਂ ਕੈਨੇਡਾ ਦੇ ਮਿਸੀਸਾਗਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਪੰਜਾਬ ਦੇ ਮਕਬੂਲ ਪੰਜਾਬੀ ਗਾਇਕ ਸਾਰਥੀ ਕੇ ਦੀਆਂ ਹਸਪਤਾਲ ਤੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਫੈਨ ਕਾਫੀ ਚਿੰਤਤ ਹੋ ਗਏ ਹਨ। ਪੰਜਾਬੀ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸਾਰਥੀ ਕੇ ਨੂੰ ਜਿਸ ਵੇਲੇ ਦਿਲ ਦਾ ਦੌਰਾ ਪਿਆ, ਉਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ਵਿੱਚ ਮੌਜੂਦ ਸਨ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਹੁਣ ਪਹਿਲਾਂ ਤੋਂ ਸੁਧਾਰ ਹੋ ਰਿਹਾ ਹੈ। ਪਰ ਦੂਜੇ ਪਾਸੇ ਸਾਰਥੀ ਕੇ ਨਾਲ ਜੁੜੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਅਜੇ ਤੱਕ ਕੋਈ ਵੀ ਅਧਿਕਾਰਤ ਤੌਰ ‘ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਦਕਿ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਮੁਤਾਬਕ ਨਾ ਸਿਰਫ ਸਾਰਥੀ ਕੇ ਨੂੰ ਦਿਲ ਦਾ ਦੌਰਾ ਪਿਆ ਸਗੋਂ ਉਹ ਅਜੇ ਤੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਕਲਾਕਾਰ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸਟੋਰੀ ਵਿੱਚ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਅਰਦਾਸ, ਵਿਸ਼ਵਾਸ਼ ਅਤੇ ਸਬਰ ਲਿਖਿਆ ਹੋਇਆ ਹੈ। ਉਨ੍ਹਾਂ ਦੇ ਫੈਨ ਸਰਥੀ ਕੇ ਦੇ ਜਲਦ ਠੀਕ ਹੋਣ ਦੇ ਲਈ ਅਰਦਾਸਾਂ ਕਰ ਰਹੇ ਹਨ। None

About Us

Get our latest news in multiple languages with just one click. We are using highly optimized algorithms to bring you hoax-free news from various sources in India.