NEWS

ਇਲਾਕੇ 'ਚ ਹੋਏ ਕੁੱਲ੍ਹੜ ਵਾਲੇ ਦੁੱਧ ਦੇ ਚਰਚੇ, ਦੇਖੋ ਕੀ ਨੇ ਇਸਦੇ ਫਾਇਦੇ...

ਇਲਾਕੇ 'ਚ ਹੋਏ ਕੁੱਲ੍ਹੜ ਵਾਲੇ ਦੁੱਧ ਦੇ ਚਰਚੇ, ਦੇਖੋ ਕੀ ਨੇ ਇਸਦੇ ਫਾਇਦੇ... ਗੜ੍ਹਸ਼ੰਕਰ, ਸੰਜੀਵ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਵਿਦੇਸ਼ ਦਾ ਰੁੱਖ ਕਰ ਰਹੇ ਹਨ। ਪ੍ਰੰਤੂ ਕੁੱਝ ਨੌਜਵਾਨ ਅਜਿਹੇ ਵੀ ਹਨ। ਜਿਹੜੇ ਪੰਜਾਬ ਦੇ ਵਿੱਚ ਰਹਿਕੇ ਸਹਾਇਕ ਧੰਦੇ ਅਪਣਾਅ ਰਹੇ ਹਨ। ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਨੌਜਵਾਨ ਵਲੋਂ ਵੱਖਰੇ ਤਰੀਕੇ ਨਾਲ ਗਰਮ ਕੇਸਰ ਕੁਲੜ ਦੂਧ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿਸਦੀ ਇਲਾਕੇ ਵਿੱਚ ਚਰਚਾ ਹੈ। ਜਾਣਕਾਰੀ ਦਿੰਦੇ ਹੋਏ ਕੁਲੜ ਦੁੱਧ ਦੇ ਮਾਲਿਕ ਪੰਡਿਤ ਹੈਪੀ ਪਿੰਡ ਨੇ ਦੱਸਿਆ ਕਿ ਉਸਨੇ 12ਵੀਂ ਤੱਕ ਦੀ ਪੜਾਈ ਰਾਜਸਥਾਨ ਦੇ ਵਿੱਚ ਕੀਤੀ ਹੈ। ਜਿੱਥੇ ਉਨ੍ਹਾਂ ਦੇ ਪਿਤਾ ਨੌਕਰੀ ਕਰਦੇ ਸਨ। ਹੈਪੀ ਪੰਡਿਤ ਨੇ ਦੱਸਿਆ ਕਿ 12ਵੀਂ ਦੀ ਪੜਾਈ ਕਰਨ ਤੋਂ ਬਾਅਦ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਪ੍ਰੰਤੂ ਪੈਸੇ ਦੀ ਕਮੀਂ ਕਾਰਨ ਵਿਦੇਸ਼ ਨਹੀਂ ਜਾ ਸਕਿਆ। ਹੈਪੀ ਪੰਡਿਤ ਨੇ ਦੱਸਿਆ ਕਿ ਰਾਜਸਥਾਨ ਵਿੱਚ ਪੜਾਈ ਦੁਰਾਨ ਉਹ ਹਰ ਰੋਜ਼ ਡਰਾਈ ਫਰੂਟ ਵਾਲਾ ਦੁੱਧ ਪੀਣ ਜਾਂਦੇ ਸਨ। ਜਿਸਦੇ ਕਾਰਨ ਉਨ੍ਹਾਂ ਦੇ ਦਿਲ ਵਿੱਚ ਆਇਆ ਕਿ ਕਿਉਂ ਨਾਂ ਆਪਣੇ ਇਲਾਕੇ ਦੇ ਵਿੱਚ ਪੰਜਾਬੀਆਂ ਨੂੰ ਸ਼ੁੱਧ ਡਰਾਈ ਫਰੂਟ ਵਾਲਾ ਦੁੱਧ ਪਿਲਾਇਆ ਜਾਵੇ। ਹੈਪੀ ਪੰਡਿਤ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿੰਡ ਦੇ ਵਿੱਚ ਦੁੱਧ ਵਾਲੇ ਪਸ਼ੂ ਰੱਖੇ ਹਨ। ਜਿਸਦੇ ਕਾਰਨ ਉਹ ਸ਼ੁੱਧ ਦੁੱਧ ਲੋਕਾਂ ਨੂੰ ਪੀਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੁੱਧ ਦੇ ਵਿੱਚ ਡਰਾਈ ਫਰੂਟ ਤੋਂ ਇਲਾਵਾ ਇੱਕ ਰੇਸੀਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਦੇ ਕਾਰਨ ਇਸ ਦੁੱਧ ਦਾ ਵੱਖਰਾ ਸਵਾਦ ਬਣ ਜਾਂਦਾ ਹੈ।ਹੈਪੀ ਪੰਡਿਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੱਛਲੇ ਡੇਢ ਮਹੀਨੇ ਤੋਂ 5 ਕਿੱਲੋ ਦੁੱਧ ਨਾਲ ਇਸਦੀ ਸ਼ੁਰੂਆਤ ਕੀਤੀ ਸੀ। ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਬਾਅਦ ਛੱਡ ਦਿੱਤਾ ਸੀ ਗਾਉਣਾ, ਪਰ ਭਰਾ ਦੀ ਹੱਲਾਸ਼ੇਰੀ ਨੇ ਮੁੜ ਤੋਂ ਜਗਾਇਆ ਸ਼ੌਂਕ ਜਿਹੜਾ ਕਿ ਅੱਜ 25 ਕਿੱਲੋ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਜੇਕਰ ਨੌਜਵਾਨਾਂ ਦੇ ਕੋਲ ਕੋਈ ਹੁਨਰ ਹੈ ਤਾਂ ਇੱਥੇ ਵੀ ਮਿਹਨਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.