School Holidays List- ਪੰਜਾਬ, ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਹਲਕੀ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਸਰਦੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਨੇ ਆਪਣੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ, ਦਿੱਲੀ, ਯੂਪੀ ਸਮੇਤ ਕਈ ਰਾਜਾਂ ਨੇ ਸਕੂਲਾਂ ਛੁੱਟੀਆਂ ਕਰ ਦਿੱਤੀਆਂ ਹਨ। ਕ੍ਰਿਸਮਸ ਕੱਲ੍ਹ 25 ਦਸੰਬਰ 2024 ਨੂੰ ਦੁਨੀਆ ਭਰ ਵਿਚ ਮਨਾਇਆ ਜਾਵੇਗਾ। ਕਈ ਰਾਜਾਂ ਨੇ ਕ੍ਰਿਸਮਸ ਤੋਂ ਪਹਿਲਾਂ ਹੀ ਛੁੱਟੀਆਂ ਦੇ ਵੇਰਵੇ ਤਿਆਰ ਕਰ ਲਏ ਹਨ। ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੌਸਮ ਦੇ ਹਿਸਾਬ ਨਾਲ ਬਦਲਾਅ ਕੀਤਾ ਜਾ ਸਕਦਾ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਛੁੱਟੀਆਂ 7 ਜਨਵਰੀ ਤੱਕ ਹੁੰਦੀਆਂ ਹਨ, ਫਿਰ ਸਰਦੀਆਂ ਦੇ ਮੱਦੇਨਜ਼ਰ ਵਧਾ ਦਿੱਤੀਆਂ ਜਾਂਦੀਆਂ ਹਨ। Winter Vacation in Punjab & Haryana: ਬੱਚਿਆਂ ਦਾ ਇੰਤਜ਼ਾਰ ਖਤਮ Punjab Schools Winter Vacation 2024: ਪੰਜਾਬ ਸਰਕਾਰ ਨੇ 24 ਦਸੰਬਰ ਤੋਂ 31 ਦਸੰਬਰ, 2024 ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਠੰਡੇ ਮੌਸਮ ਅਤੇ ਤਾਪਮਾਨ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦਿਆਂ ਇਸ ਨੂੰ ਵਧਾਇਆ ਜਾ ਸਕਦਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 1 ਜਨਵਰੀ ਤੋਂ 15 ਜਨਵਰੀ, 2025 (ਹਰਿਆਣਾ ਸਕੂਲ ਵਿੰਟਰ ਵੈਕੇਸ਼ਨ 2024) ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ। Winter Vacation in Delhi: ਦਿੱਲੀ ਵਿੱਚ ਸਕੂਲ ਕਦੋਂ ਬੰਦ ਹੋਣਗੇ? ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗ੍ਰੇਪ 4 ਲਾਗੂ ਹੈ। ਇਸ ਕਾਰਨ ਦਿੱਲੀ-ਐਨਸੀਆਰ (ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ) ਦੇ ਸਾਰੇ ਸਕੂਲ ਹਾਈਬ੍ਰਿਡ ਮੋਡ ਵਿੱਚ ਚਲਾਏ ਜਾ ਰਹੇ ਹਨ। ਦਿੱਲੀ ਸਰਕਾਰ ਨੇ 1 ਜਨਵਰੀ ਤੋਂ 15 ਜਨਵਰੀ 2025 ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 25 ਦਸੰਬਰ ਨੂੰ ਕ੍ਰਿਸਮਿਸ ਦੇ ਖਾਸ ਮੌਕੇ ‘ਤੇ ਸਕੂਲ ਵੀ ਬੰਦ ਰਹਿਣਗੇ। Winter Vacation in UP: ਯੂਪੀ ਵਿੱਚ ਸਰਦੀਆਂ ਦੀਆਂ ਛੁੱਟੀਆਂ ਕਦੋਂ ਹੋਣਗੀਆਂ? ਉੱਤਰ ਪ੍ਰਦੇਸ਼ ਵਿੱਚ 25 ਦਸੰਬਰ, 2024 ਤੋਂ 5 ਜਨਵਰੀੰ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧ ‘ਚ ਯੂਪੀ ਸਰਕਾਰ ਵੱਲੋਂ ਅਜੇ ਤੱਕ ਕੋਈ ਆਦੇਸ਼ ਨਹੀਂ ਆਇਆ ਹੈ। ਕਈ ਪ੍ਰਾਈਵੇਟ ਸਕੂਲ ਕ੍ਰਿਸਮਸ 2024 ਦੇ ਜਸ਼ਨ ਤੋਂ ਬਾਅਦ ਹੀ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਫਿਲਹਾਲ ਹੁਕਮਾਂ ਦੀ ਉਡੀਕ ਕਰਨੀ ਪਵੇਗੀ। Winter Vacation in Jammu: ਜੰਮੂ ਦੀ ਸਥਿਤੀ ਕੀ ਹੈ? ਜੰਮੂ ਅਤੇ ਕਸ਼ਮੀਰ ਵਿੱਚ ਅਨੁਸੂਚੀ ਗ੍ਰੇਡ ਪੱਧਰ ਦੇ ਅਧਾਰ ‘ਤੇ ਬਣਾਈ ਗਈ ਹੈ। ਜੰਮੂ ਦੇ ਸਕੂਲਾਂ ਵਿੱਚ ਪੜ੍ਹਦੇ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 10 ਦਸੰਬਰ, 2024 ਤੋਂ 28 ਫਰਵਰੀ, 2025 ਤੱਕ ਸਕੂਲ ਬੰਦ ਰਹਿਣਗੇ। ਜਦਕਿ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ 16 ਦਸੰਬਰ, 2024 ਤੋਂ 28 ਫਰਵਰੀ, 2025 ਤੱਕ ਨਿਰਧਾਰਤ ਕੀਤੀਆਂ ਗਈਆਂ ਹਨ। ਰਾਜਸਥਾਨ ਵਿੱਚ ਸਕੂਲ 25 ਦਸੰਬਰ, 2024 ਤੋਂ 5 ਜਨਵਰੀ, 2025 ਤੱਕ ਬੰਦ ਰਹਿਣਗੇ। None
Popular Tags:
Share This Post:
What’s New
Spotlight
Today’s Hot
-
- December 24, 2024
-
- December 24, 2024
-
- December 24, 2024
ਨਗਰ ਚੋਣਾਂ ਦੌਰਾਨ ਸ਼ਾਤਮਈ ਮਾਹੌਲ ਕਾਇਮ ਰੱਖਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ
- By Sarkai Info
- December 20, 2024
NIA ਨੇ ਕਿਸਾਨ ਅੰਦੋਲਨ 'ਚ ਚਰਚਾਵਾਂ 'ਚ ਰਹੀ ਨੋਹਦੀਪ ਕੌਰ ਦੇ ਘਰ ਕੀਤੀ ਰੇਡ
- By Sarkai Info
- December 20, 2024
Featured News
ਨਗਰ ਨਿਗਮ ਚੋਣਾਂ ਲਈ ਪੁਲਿਸ ਸਖ਼ਤ, ਰੇਲਵੇ ਸਟੇਸ਼ਨ ਸਣੇ ਜਨਤਕ ਥਾਵਾਂ 'ਤੇ ਕੀਤੀ ਚੈਕਿੰਗ
- By Sarkai Info
- December 20, 2024
ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਅੜ੍ਹਿੱਕੇ, ਖੁਦ ਨੂੰ ਦੱਸਿਆ ਵੱਡੇ ਗੈਂਗਸਟਰ ਦਾ ਸਾਥੀ
- By Sarkai Info
- December 20, 2024
Latest From This Week
ਸ਼ਹੀਦੀ ਪੰਦਰਵਾੜੇ ਦੌਰਾਨ MP ਚਰਨਜੀਤ ਚੰਨੀ ਨੇ ਪਰਿਵਾਰ ਸਣੇ ਗੁ. ਸ੍ਰੀ ਕਤਲਗੜ੍ਹ ਸਾਹਿਬ ਤੱਕ ਕੀਤੀ ਪੈਦਲ ਯਾਤਰਾ
NEWS
- by Sarkai Info
- December 20, 2024
ਇਸ ਜ਼ਿਲ੍ਹੇ ਦੀਆਂ 26 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ, ਸੁਣੋ ਕੀ ਹਨ ਲੋਕਾਂ ਦੇ ਮੁੱਦੇ ?
NEWS
- by Sarkai Info
- December 20, 2024
Subscribe To Our Newsletter
No spam, notifications only about new products, updates.